Saturday, September 19, 2020

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਟਰੱਸਟੀ ਅਤੇ ਸਮਾਜ ਸੇਵਕ ਬੀਬੀ ਜੋਗਿੰਦਰ ਕੌਰ ਦਾ ਦਿਹਾਂਤ,ਅਤਿੰਮ ਸੰਸਕਾਰ ਬੰਗਾ ਦੇ ਸ਼ਮਸ਼ਾਨ ਘਾਟ ਵਿਖੇ ਹੋਇਆ

ਬੰਗਾ : 19 ਸਤੰਬਰ (ਮਨਜਿੰਦਰ ਸਿੰਘ )
ਬੰਗਾ ਇਲਾਕੇ ਦੀ ਪ੍ਰਸਿੱਧ ਸਮਾਜ ਸੇਵਕ ਹਸਤੀ ਡਾ. ਦਲੀਪ ਸਿੰਘ ਕਪੂਰ ਦੀ ਬੇਟੀ, ਸੇਵਾ ਮੁਕਤ ਅਧਿਆਪਕ  ਅਤੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਦੇ ਸੀਨੀਅਰ ਟਰੱਸਟ ਮੈਂਬਰ, ਇਸਤਰੀ ਸਤਸੰਗ ਸਭਾ ਦੇ ਮੋਢੀ, ਧਾਰਮਿਕ ਸ਼ਖਸ਼ੀਅਤ  ਬੀਬੀ ਜੋਗਿੰਦਰ ਕੌਰ ਜੀ ਅੱਜ ਸਵੇਰੇ 8.30 ਵਜੇ  ਹਮੇਸ਼ਾਂ ਲਈ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਉਹਨਾਂ ਦੀ ਉਮਰ 82 ਸਾਲ ਦੀ ਸੀ। ਸਵ: ਬੀਬੀ ਜੋਗਿੰਦਰ ਕੌਰ ਜੀ ਦਾ ਅਤਿੰਮ ਸੰਸਕਾਰ ਅੱਜ  ਦੁਪਿਹਰ ਬਾਅਦ ਸ਼ਮਸ਼ਾਨ ਘਾਟ, ਨੇੜੇ ਟਰੱਕ ਯੂਨੀਅਨ ਝਿੱਕਾ ਰੋਡ ਬੰਗਾ ਵਿਖੇ ਪੂਰਨ ਗੁਰਮਰਿਆਦਾ ਨਾਲ ਹੋਇਆ । ਇਸ ਮੌਕੇ ਸ. ਪਾਲ ਸਿੰਘ ਹੇੜੀਆਂ ਮੈਂਬਰ  ਜ਼ਿਲ੍ਹਾ ਪ੍ਰੀਸ਼ਦ ਨੇ ਚਿਤਾ  ਨੂੰ ਅਗਨੀ ਦਿਖਾਈ । ਅਤਿੰਮ ਸੰਸਕਾਰ ਮੌਕੇ ਜਥੇਦਾਰ ਸੁਖਦੇਵ ਸਿੰਘ ਭੌਰ, ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ  ਮਨਮਿੰਦਰ ਸਿੰਘ ਭੋਗਲ, ਸ. ਸੁਖਦੇਵ ਸਿੰਘ ਅਜ਼ੀਮਲ, ਸ. ਸੁਖਵੀਰ ਸਿੰਘ ਭਾਟੀਆ, ਸ. ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ, ਬੀਬੀ ਮਨਜੀਤ ਕੌਰ (ਭੈਣ ਸਵ: ਬੀਬੀ ਜੋਗਿੰਦਰ ਕੌਰ ਜੀ), ਬੀਬੀ ਜੀਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਬੀਬੀ ਕਮਲਜੀਤ ਕੌਰ ਬਹਿਰਾਮ, ਭਾਈ ਰੇਸ਼ਮ ਸਿੰਘ, ਭਾਈ ਜੋਗਾ ਸਿੰਘ, ਭਾਈ ਪਲਵਿੰਦਰ ਸਿੰਘ, ਮਾਸਟਰ ਸੁਖਦੇਵ ਸਿੰਘ, ਇਸਤਰੀ ਸਤਿਸੰਗ ਸਭਾ ਦੇ ਸਮੂਹ ਮੈਂਬਰ, ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰਸੱਟ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਟਾਫ਼ ਮੈਂਬਰਜ਼, ਤੋਂ ਇਲਾਵਾ ਬੰਗਾ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸ਼ੀਅਤਾਂ ਵੀ ਪੁੱਜੀਆਂ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...