Saturday, October 17, 2020

ਸੋਨਾ ਭਾਰਤੀ ਨਾਰੀ ਦੇ ਸ਼ਿੰਗਾਰ ਦਾ ਸਭਿਆਚਾਰਕ ਦਾ ਪ੍ਰਤੀਕ-ਭਾਰਦਵਾਜ ਪੰਜਾਬ ਦੇ ਸੋਲਵੇਂ ਅਤੇ ਨੋਰਥ ਇੰਡੀਆਂ ਦੇ 100 ਵੇਂ ਤਨਿਸ਼ਕ ਜਿਊਲਰੀ ਸੋ ਰੂਮ ਦਾ ਉਦਘਾਟਨ

ਤਨਿਸ਼ਕ ਸੋਂ ਰੂਮ ਦਾ ਉਦਘਾਟਨ ਕਰਦੇ ਅਰੁਣ ਕੁਮਾਰ ਭਾਰਦਵਾਜ ਤੇ ਹੋਰ ਸ਼ਖਸੀਅਤਾਂ।

ਸ਼ਹੀਦ ਭਗਤ ਸਿੰਘ ਨਗਰ 17 ਅਕਤੂਬਰ (ਮਨਜਿੰਦਰ ਸਿੰਘ ):-ਸੋਨਾ ਭਾਰਤੀ ਔਰਤਾਂ ਦੇ ਸਿੰਗਾਰ ਦੀ ਸਭ ਤੋਂ ਮਹਿੰਗੀ ਅਤੇ ਮਨ ਪਸੰਦ ਧਾਤ ਹੈ ਜਿਸਤੋਂ ਬਣੇ ਗਹਿਣਿਆਂ ਤੋਂ ਬਗੈਰ ਔਰਤ ਆਪਣੀ ਸੁੰਦਰਤਾ ਨੂੰ ਸੰਪੂਰਨ ਨਹੀਂ ਸਮਝਦੀ ਤੇ ਆਪਣੇ ਸ਼ਿੰਗਾਰ ਨੂੰ ਬਗੈਰ ਸੋਨੇ ਤੋੰਂ ਅਧੂਰਾ ਹੀ ਮੰਨਦੀ ਹੈ।ਉਪਰੋਕਤ ਸੁਝਾਵਾਂ ਦਾ ਪ੍ਰਗਟਾਵਾ ਅੱਜ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ “ਤਨਿਸ਼ਕ ਜਿਊਲਰੀ ਸ਼ੋਅ ਰੂਮ ਦਾ ਉਦਘਾਟਨ ਕਰਦਿਆਂ ਕੰਪਨੀ ਦੇ ਰੀਜਨਲ ਬਿਜਨੈਸ ਮੈਨੇਜਰ ਸ੍ਰੀ ਅਰੁਣ ਕੁਮਾਰ ਭਰਦਵਾਜ ਵਲੋਂ ਕੀਤਾ।ਉਨਾਂ ਦੱਸਿਆ ਕਿ ਭਾਂਵੇ ਕੋਈ ਵਿਅਕਤੀ ਬਹੁਤਾ ਅਮੀਰ ਨਾ ਵੀ ਹੋਵੇ ਤਾਂ ਵੀ ਉਹ ਆਪਣੀ ਲੜਕੀ ਅਤੇ ਨੂੰਹ ਰਾਣੀ ਨੂੰ ਵਿਆਹ ਸਮੇਂ ਆਪਣੇ ਵਿੱਤ ਅਨੁਸਾਰ ਸੋਨੇ ਦੇ ਗਹਿਣੇ ਜਰੂਰ ਉਪਲਬਧ ਕਰਵਾੳੇੁਂਦਾ ਹੈ।ਉਨਾਂ ਕਿਹਾ ਕਿ ਪੰਜਾਬ ਭਾਰਤ ਰੂਪੀ ਮੁੰਦਰੀ ਵਿੱਚ ਨਗੀਨੇ ਵਾਂਗ ਜਚਦਾ ਹੈ ਤੇ ਦੋਆਬਾ ਪੰਜਾਬ ਦਾ ਅਮੀਰ ਖੇਤਰ ਮੰਨਿਆ ਜਾਂਦਾ ਹੈ ਜਿਥੋਂ ਦੀ ਜਿਆਦਾ ਵਸੋਂ ਵਿਦੇਸ਼ਾਂ ਵਿੱਚ ਵਸੀ ਹੋਈ ਹੈ ਤੇ ਉਹ ਵਿਦੇਸ਼ਾਂ ਵਿੱਚ ਕੀਤੇ ਜਾਂਦੇ ਵਿਆਹ ਸਮਾਗਮਾਂ ਲਈ ਸੋਨੇ ਦੇ ਜੇਵਰ ਪੰਜਾਬ ਤੋਂ ਹੀ ਖਰਦਿ ਕੇ ਲਿਜਾਂਦੇ ਹਨ।                                     ਇਸ ਲਈ ਐਨ.ਆਰ.ਆਈ ਦੀ ਸਹੂਲਤ ਲਈ ਭਾਰਤ  ਭਰ ਵਿੱਚ ਵਿਸ਼ੇਸ ਪਛਾਣ ਬਣਾ ਚੁੱਕੀ ਤਨਿਸ਼ਕ ਜਿਉਲਰ ਕੰਪਨੀ ਵਲੋਂ ਦੋਆਬੇ ਦੇ ਗੜ ਨਵਾਂਸ਼ਹਿਰ ਵਿਖੇ ਪੰਜਾਬ ਦਾ 16 ਵਾਂ ਤੇ ਉੱਤਰੀ ਭਾਰਤ ਦਾ 100ਵਾਂ ਸ਼ੌ ਰੂਮ ਖੋਲਣ ਦੀ ਖੁਸ਼ੀ ਲੈ ਰਹੇ ਹਾਂ।ਇਸ ਮੌਕੇ ਸ਼ੋ ਰੂਮ ਦੇ ਮਾਲਕ ਕਮਲਦੀਪ ਸਿੰਘ ਕਟਾਰੀ ਵਲੋਂ ਆਈਆਂ ਸਭ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਜੀ ਆਇਆ ਕਹਿੰਦਿਆਂ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ।ਇਸ ਸਮੇਂ ਸ. ਹਰਲੀਨ ਸਿੰਘ ਡੀ.ਐਸ.ਪੀ, ਦਿਵਜੋਤ ਕੌਰ, ਸ.ਕਮeਲਜੀਤ ਸਿੰਘ , ਕੰਵਰਪਾਲ ਸਿੰਘ, ਮੁੰਨਾ ਅਰੋੜਾ, ਹਰਮਿੰਦਰ ਸਿੰਘ ਬੰਗਾ, ਕਸਿਸ ਗੋਇਲ ਤੋਂ ਇਲਾਵਾ ਹੋਰ ਪ੍ਰੱਮੁਖ ਸ਼ਖਸੀਅਤਾਂ ਵੀ ਮੌਜੂਦ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...