Thursday, October 1, 2020

ਮਨੀਸ਼ਾ ਨਾਲ ਹੋਈ ਦਰਿੰਦਗੀ ਦੇ ਰੋਸ ਵਜੋਂ ਕੱਢਿਆ ਗਿਆ ਕੈਂਡਲ ਮਾਰਚ

ਬੰਗਾ  1 ,ਅਕਤੂਬਰ (ਮਨਜਿੰਦਰ ਸਿੰਘ )        ਬੰਗਾ ਸ਼ਹਿਰ  ਵਿਖੇ ਹਾਥਰਸ ਯੂ ਪੀ ਵਿੱਚ ਵਾਲਮੀਕਿ ਸਮਾਜ ਦੀ ਲੜਕੀ ਮਨੀਸ਼ਾ ਨਾਲ ਹੋਏ ਵਹਿਸ਼ਿਆਨਾ ਬਲਾਤਕਾਰ ਦੀ ਘਟਨਾ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੈਂਡਲ ਰੋਸ ਮਾਰਚ ਕੱਢਿਆ ਗਿਆ । ਇਸ ਰੋਸ ਮਾਰਚ ਦੀ ਸ਼ੁਰੂਆਤ ਸ਼ਾਮ 6 ਵਜੇ ਸ੍ਰੀ ਵਾਲਮੀਕਿ ਮੰਦਰ ਬੰਗਾ ਤੋਂ ਕੀਤੀ ਗਈ ¦ ਇਸ ਮੌਕੇ ਕਾਤਲਾਂ ਨੂੰ ਫਾਂਸੀ ਲਾਉਣ ਅਤੇ ਯੂਪੀ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਉਣ  ਦੀ ਜ਼ੋਰਦਾਰ ਮੰਗ ਕੀਤੀ ਗਈ ।ਬਹੁਜਨ ਸਮਾਜ ਪਾਰਟੀ ਦੇ ਆਗੂ ਪ੍ਰਵੀਨ ਬੰਗਾ ਨੇ ਇਸ ਮੌਕੇ ਕਿਹਾ ਕਿ ਇਹ ਕੈਂਡਲ ਰੋਸ ਮਾਰਚ ਦੇਸ਼ ਦੀਆਂ ਸਾਰੀਆਂ ਨੌਜਵਾਨ ਧੀਆਂ ਭੈਣਾਂ ਦੀ ਸਕਿਊਰਟੀ ਵਜੋਂ ਮੰਗ ਕਰਦਾ ਹੈ ਕਿ ਫਾਸਟ ਟਰੈਕ ਅਦਾਲਤ ਰਾਹੀਂ ਜਲਦੀ ਤੋਂ ਜਲਦੀ ਮਨੀਸ਼ਾ ਦੇ ਕਾਤਲਾਂ ਨੂੰ ਫਾਹੇ ਲਾਇਆ ਜਾਵੇ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ ।ਉੁਨ੍ਹਾਂ ਬੰਗਾ ਸ਼ਹਿਰ ਦੀਆਂ ਜਥੇਬੰਦੀਆਂ ਜੋ ਇਸ ਮਾਰਚ ਵਿੱਚ ਉੱਤਰੀਆਂ  ਦਾ ਧੰਨਵਾਦ ਕੀਤਾ ।ਸਾਬਕਾ ਐੱਮ ਸੀ ਸਚਿਨ ਘੱਈ  ਨੇ ਕਿਹਾ ਕਿ ਇਸ ਦਰਿੰਦਗੀ ਦੀ ਹਰਕਤ ਕਰਕੇ ਸਿਰਫ ਐ ਸੀ ਸਮਾਜ ਵਿੱਚ ਨਹੀਂ  ਭਾਰਤ ਦੇ ਹਰੇਕ ਸਮਾਜ ਵਿੱਚ ਰੋਸ ਦੀ ਲਹਿਰ ਹੈ , ਭਾਰਤ ਦਾ ਹਰੇਕ ਸਮਾਜ ਮੋਦੀ ਦੇ ਖਿਲਾਫ ਖੜ੍ਹਾ ਹੋ ਗਿਆ ਹੈ । ਇਸ ਕੈਂਡਲ ਰੋਸ ਮਾਰਚ  ਵਿੱਚ ਬੰਗਾ ਸ਼ਹਿਰ ਦੀਆਂ ਹਰੇਕ ਸਮਾਜ ਦੀਆਂ ਜਥੇਬੰਦੀਆਂ ਅਤੇ ਲੋਕ ਭਾਰੀ ਗਿਣਤੀ ਵਿੱਚ  ਸ਼ਾਮਲ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...