Monday, October 12, 2020

ਭਰਤੀ ਦਾ ਲਿਖਤੀ ਟੈਸਟ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਸੈਂਟਰ ਵਿਖੇ ਹੋਇਆ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਬਣੇ  ਮੈਡੀਕਲ, ਡੈਂਟਲ ਅਤੇ ਫਾਰਮਾਸਿਟਾਂ ਦੀ  ਭਰਤੀ ਦਾ ਲਿਖਤੀ ਟੈਸਟ ਵਿਖੇ ਉਮੀਦਵਾਰਾਂ ਦੀ ਸਕਰੀਨਿੰਗ ਕਰਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ

ਬੰਗਾ : 12 ਅਕਤੂਬਰ (ਮਨਜਿੰਦਰ ਸਿੰਘ )
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ ਮੈਡੀਕਲ, ਡੈਂਟਲ ਅਤੇ ਫਾਰਮਾਸਿਟਾਂ ਦੀ  ਭਰਤੀ ਦਾ ਲਿਖਤੀ ਟੈਸਟ  ਬੰਗਾ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ਬਣਾਏ ਸੈਂਟਰ ਵਿਚ ਲਿਆ ਗਿਆ । ਸੈਂਟਰ ਕੁਆਰਡੀਨੇਟ ਡਾ ਰੁਪਿੰਦਰਜੀਤ ਸਿੰਘ ਬੱਲ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸ ਫਰੀਦਕੋਟ ਵੱਲੋਂ  ਮੈਡੀਕਲ ਅਫਸਰ (ਜਰਨਲ) , ਮੈਡੀਕਲ ਅਫਸਰ(ਡੈਂਟਲ) ਅਤੇ ਫਾਰਮਾਸਿਟਾਂ ਦੀ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਭਰਤੀ ਕਰਨ ਲਈ ਲਿਖਤੀ ਟੈਸਟ ਲਿਆ ਗਿਆ ਹੈ । ਲਿਖਤੀ ਟੈਸਟ ਸੈਂਟਰ ਵਿਚ  ਪੇਪਰ ਪਾਉਣ ਆਏ  ਸਾਰੇ ਉਮੀਦਵਾਰਾਂ ਦੀ ਥਰਮਲ ਸਕੈਨਰ ਨਾਲ ਵਿਸ਼ੇਸ਼ ਸਕਰੀਨਿੰਗ ਪੀ ਐਚ ਸੀ ਸੁਜੋਂ ਦੀ ਸਰਕਾਰੀ ਮੈਡੀਕਲ ਟੀਮ ਵੱਲੋਂ ਕੀਤੀ ਗਈ ।  ਸੈਂਟਰ ਵਿਚ ਸ਼ੋਸ਼ਿਲ ਡਿਸਟੈਂਸ ਰੱਖਣ ਦੇ ਨਾਲ-ਨਾਲ ਅਤੇ ਸੈਨੀਟਾਈਜੇਸ਼ਨ ਦਾ ਪ੍ਰਬੰਧ ਵੀ ਸਰਕਾਰੀ ਨਿਯਮਾਂ ਅਨੁਸਾਰ ਕੀਤਾ ਗਿਆ ਸੀ। ਇਸ ਮੌਕੇ 103  ਉਮੀਦਵਾਰਾਂ ਲਿਖਤੀ ਪੇਪਰ ਪਾਇਆ ਹੈ। ਸਕੂਲ ਵੱਲੋਂ ਲਿਖਤੀ ਪੇਪਰ ਲੈਣ ਲਈ ਕੋਵਿਡ-19 ਦੀ ਪਾਲਣਾ ਕਰਦੇ ਹੋਏ ਵਧੀਆ ਇੰਤਜ਼ਾਮ ਕੀਤੇ ਗਏ ਸਨ। ਇਸ ਮੌਕੇ ਲਿਖਤੀ ਟੈਸਟ ਸੈਂਟਰ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਵੱਲੋ ਏ.ਐਸ.ਆਈ ਹਰਜੀਤ ਸਿੰਘ, ਏ.ਐਸ.ਆਈ ਅਸ਼ੋਕ ਕੁਮਾਰ, ਹੈਡ ਕਾਂਸਟੇਬਲ ਜਸਕਰਨ ਸਿੰਘ, ਕਾਂਸਟੇਬਲ ਰਣਦੀਪ ਕੌਰ   ਵਿਸ਼ੇਸ਼ ਤੌਰ ਤੇ ਤਾਇਨਾਤ ਸਨ। ਇਸ ਮੌਕੇ ਹਰਸਿਮਰਨ ਸਿੰਘ ਸ਼ੇਰਗਿੱਲ ਸੇਂਟਰ ਸੁਪਰਡੈਂਟ, ਡਾ.ਸੁਖਵਿੰਦਰ ਸਿੰਘ  ਸੀ ਐਚ ਉ, ਡਾ ਦਲਜੀਤ ਕੁਮਾਰ ਸੀ ਐਚ ਉ,, ਰਾਜੇਸ਼ ਕੁਮਾਰ ਹੈਲਥ ਇੰਸਪੈਕਟਰ, ਹਰਜਿੰਦਰ ਕੁਮਾਰ ਮਲਟੀਪਰਪਜ਼ ਹੈਲਥ ਵਰਕਰ, ਗੁਰਜਿੰਦਰ ਕੁਮਾਰ  ਮਲਟੀਪਰਪਜ਼ ਹੈਲਥ ਵਰਕਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਪਰਮਜੀਤ ਕੌਰ, ਰਮਨ ਕੁਮਾਰ, ਜਸਵੀਰ ਕੌਰ ਡੀ ਪੀ, ਮੋਨਿਕਾ ਭੋਗਲ  ਵੀ ਹਾਜ਼ਰ ਵੀ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...