Tuesday, October 13, 2020

ਮਨੁੱਖੀ ਅਧਿਕਾਰ ਮੰਚ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਵਾਲੇ ਅਹੁਦੇਦਾਰ ਕੀਤੇ ਬਰਖਾਸਤ : ਡਾਕਟਰ ਖੇੜਾ

ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ 
ਮਨੁੱਖੀ ਅਧਿਕਾਰ ਮੰਚ ਦੇ ਅਹੁਦੇਦਾਰ ਅਤੇ ਮੈਂਬਰ 

ਐੱਸ ਬੀ ਐੱਸ ਨਗਰ /ਬੰਗਾ 13,ਅਕਤੂਬਰ (ਮਨਜਿੰਦਰ ਸਿੰਘ) ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਜਸਵੰਤ ਸਿੰਘ  ਖੇੜਾ ਅਤੇ ਕੌਮੀ ਸਰਪ੍ਰਸਤ ਰਾਮ ਜੀ ਲਾਲ ਨੇ ਸਾਂਝੇ ਤੌਰ ਤੇ ਦੇ ਇਕ ਪ੍ਰੈੱਸ ਨੋਟ ਜਾਰੀ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ   ਮਨੁੱਖੀ ਅਧਿਕਾਰ ਮੰਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕੁਝ ਨਵੀਆਂ ਨਿਯੁਕਤੀਆਂ ਕਰਨ ਤੋਂ ਬਾਅਦ ਕੁਝ ਅਹੁਦੇਦਾਰਾਂ ਵੱਲੋਂ ਸੰਸਥਾ ਵਿਰੋਧੀ ਕਾਰਵਾਈਆਂ ਕਰਨ ਨਾਲ਼ ਮੰਚ ਨੂੰ ਬਹੁਤ ਅਫਸੋਸ ਹੋਇਆ ਹੈ । ਮੰਚ ਦੀ ਸਮੂੱਚੀ ਟੀਮ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ  ਭੰਡੀ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਨੂੰ ਸੰਸਥਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ। ਇਸ ਕਰਕੇ ਸੰਸਥਾ ਵੱਲੋਂ ਗੁਲਸ਼ਨ ਕੁਮਾਰ ਚੇਅਰਮੈਨ ਸਲਾਹਕਾਰ ਕਮੇਟੀ ਬਲਾਕ ਬੰਗਾ, ਰਣਬੀਰ ਸਿੰਘ ਪ੍ਰਧਾਨ ਬੰਗਾ, ਹਰਨੇਕ ਸਿੰਘ ਚੇਅਰਮੈਨ ਆਰ ਟੀ ਆਈ ਸੈਲ ਬਲਾਕ ਬੰਗਾ, ਬਲਬੀਰ ਸਿੰਘ ਰਾਏ ਅਡਵਾਈਜ਼ਰ ਐਡਵਾਈਜਰੀ ਕਮੇਟੀ ਬੰਗਾ,ਦਿਲਬਾਰ ਸਿੰਘ ਵਾਈਸ ਚੇਅਰਮੈਨ ਆਰ ਟੀ ਆਈ ਸੈਲ ਬੰਗਾ ਨੂੰ ਸੰਸਥਾ ਵੱਲੋਂ ਤਰੁੰਤ ਬਰਖਾਸਤ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਹਦਾਇਤ ਜਾਰੀ ਕੀਤੀ ਜਾਂਦੀ ਹੈ ਕਿ ਸੰਸਥਾ ਵੱਲੋਂ ਦਿੱਤੇ ਹੋਏ ਕਾਰਡ ਅਤੇ ਨਿਯੁਕਤੀ ਪੱਤਰ ਸ, ਗੁਰਬਚਨ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ ਪੰਜਾਬ ਨੂੰ ਤਰੁੰਤ ਜਮਾਂ ਕਰਵਾਏ ਜਾਣ। ਅਗਰ ਕੋਈ ਵੀ ,ਕਿਤੇ ਵੀ ਸੰਸਥਾ ਦੇ ਕਾਰਡ ਦੀ ਦੁਰਵਰਤੋ ਕਰਦੇ ਹਨ ਤਾਂ ਇਹ ਖੁਦ ਜੁਮੇਵਾਰ ਹੋਣ ਗੇ। ਇਨ੍ਹਾਂ ਦੀ ਜਗ੍ਹਾ ਤੇ ਜਲਦੀ ਹੀ ਨਵੀਂ ਭਰਤੀ ਕੀਤੀ ਜਾ ਰਹੀ ਹੈ। ਸਮੂਹ ਮੰਚ ਦੇ ਸਾਰੇ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਇਨ੍ਹਾਂ ਅਹੁਦੇਦਾਰਾਂ ਨੂੰ ਬਰਖਾਸਤ ਕਰਨ ਦੀ ਪ੍ਰੋੜਤਾ ਕੀਤੀ ਗਈ ਹੈ।ਜਿਨ੍ਹਾਂ ਵਿੱਚ ਹਰਭਜਨ ਲਾਲ ਸਾਗਰ, ਮੋਹਿੰਦਰ ਮਾਨ, ਹਰਜੀਤ ਰਾਣੀ, ਕੁਲਵੰਤ ਸਿੰਘ, ਸਤਨਾਮ ਸਿੰਘ ਬਾਲੋ, ਇੰਦਰਜੀਤ ਸਿੰਘ ਮਾਨ, ਪਰਮਿੰਦਰ ਜੀਤ ਸਿੰਘ, ਅਸ਼ੋਕ ਕੁਮਾਰ ਗਰਚਾ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਯੁਧਵੀਰ ਕੰਗ, ਕੁਲਵਿੰਦਰ ਕੌਰ ਲਸਾੜਾ,ਕਿਰਨ ਕੁਮਾਰੀ,ਸਿਸੋ, ਮੱਧੂ ਜੋਸ਼ੀ ਮੇਨੇਜਰ ਸਾਗ਼ਰ ਰਿਸੋਰਟ ਰਾਹੋਂ,ਗੁਰਿੰਦਰ ਸਿੰਘ, ਰਣਬੀਰ ਸਿੰਘ ਬਾਹਰਾ, ਰਮੇਸ਼ ਕੁਮਾਰ, ਗੁਰਮੇਲ ਸਿੰਘ ਚਾਦ ਪੁਰ ਰੁੜਕੀ, ਬਲਵਿੰਦਰ ਸਿੰਘ ਅਤੇ ਸਤਨਾਮ ਭੁੱਟਾ ਆਦਿ ਸ਼ਾਮਲ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...