Thursday, October 22, 2020

ਜ਼ਿਲ੍ਹਾ ਪ੍ਰਧਾਨ ਚੇਚੀ ਅਤੇ ਸੈਕਟਰੀ ਗਾਬਾ ਖਟਕੜ ਕਲਾਂ ਵਿਖੇ ਹੋਣਗੇ ਨਤਮਸਤਕ : ਸ਼ਿਵ ਕੌੜਾ

ਆਮ ਆਦਮੀ ਪਾਰਟੀ ਆਗੂ ਸ਼ਿਵ ਕੌੜਾ  

ਬੰਗਾ  22,ਅਕਤੂਬਰ( ਮਨਜਿੰਦਰ ਸਿੰਘ  )ਬੰਗਾ   ਆਮ ਆਦਮੀ ਪਾਰਟੀ ਦੇ ਸੀਨੀਅਰ ਫਾਊਂਡਰ ਆਗੂ ਸ਼ਿਵ ਕੌੜਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸ਼ਿਵ ਕਰਨ ਚੇਚੀ   ਅਤੇ ਜ਼ਿਲਾ ਸੈਕਟਰੀ ਮਨੋਹਰ ਲਾਲ ਗਾਬਾ  25 ਅਕਤੂਬਰ ਦਿਨ ਐਤਵਾਰ ਨੂੰ     ਸਵੇਰ 11 ਵਜੇ   ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਆਪਣੇ ਜ਼ਿਲੇ ਦੀ ਸਮੁੱਚੀ ਟੀਮ ਨਾਲ ਨਤਮਸਤਕ ਹੋਣਗੇ ਉਨ੍ਹਾਂ ਨਾਲ ਨਵ ਨਿਯੁਕਤ ਸੰਗਠਨ ਇੰਚਾਰਜ ਸਕੱਤਰ ਪੰਜਾਬ  ਗਗਨ ਦੀਪ ਚੱਢਾ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ । ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਬੰਗਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ  ਜਿਸ ਲਈ ਉਨ੍ਹਾਂ ਪੱਤਰਕਾਰ ਵੀਰਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ  । ਉਨ੍ਹਾਂ ਦੱਸਿਆ ਕੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸੈਕਟਰੀ ਨੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ ਹੈ ਅਤੇ ਹਰੇਕ ਵਰਕਰ ਨੂੰ ਨਾਲ ਲੈ ਕੇ ਦਿੱਤੀ ਗਈ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ ਹੈ  ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...