Monday, October 12, 2020

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਰਵਿੰਦਰ ਖਜ਼ੂਰੀਆ ਆਰਥੋਪੈਡਿਕ ਸਰਜਨ ਨੇ ਚੂਲੇ ਦੀ ਟੁੱਟੀਆਂ ਹੱਡੀਆਂ (ਪੈਲਵਿਸ ਐਸਟੇਬਲਿਮ) ਨੂੰ ਮੁੜ ਜੋੜਨ ਦਾ ਕੀਤਾ ਵਿਸ਼ੇਸ਼ ਅਪਰੇਸ਼ਨ

 ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ ਨਾਲ ਤਸਵੀਰ ਵਿਚ ਡਾ. ਰਵਿੰਦਰ ਖਜ਼ੂਰੀਆ ਐਮ ਐਸ (ਜਾਇੰਟ ਰਿਪਲੇਸਮੈਂਟ ਆਰਥੋਪੈਡਿਕ ਸਰਜਨ, ਡਾ. ਪੀ ਪੀ ਸਿੰਘ ਐਮ ਐਸ (ਜਨਰਲ ਤੇ ਲੈਪਰੋਸਕੋਪਿਕ ਸਰਜਨ) ਅਤੇ ਸਟਾਫ਼ .

ਬੰਗਾ : 12 ਅਕਤੂਬਰ(ਮਨਜਿੰਦਰ ਸਿੰਘ )
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੋਡੇ ਦੇ, ਚੂਲੇ ਦੇ ਜੋੜਾਂ ਦੀ ਬਦਲੀ, ਟਰੌਮਾ ਅਤੇ ਹੱਡੀਆਂ ਦੇ ਮਾਹਿਰ ਡਾ. ਰਵਿੰਦਰ ਖਜ਼ੂਰੀਆਂ ਐਮ ਐਸ ਨੇ ਬੰਗਾ ਵਾਸੀ ਰਾਕੇਸ਼ ਕੁਮਾਰ ਦੇ ਚੂਲੇ ਦੀਆਂ  ਟੁੱਟੀਆਂ ਹੱਡੀਆਂ ( ਪੈਲਵਿਸ ਐਸਟੇਬਲਿਮ)   ਨੂੰ ਮੁੜ ਜੋੜਨ ਦਾ ਸਫਲ ਅਪਰੇਸ਼ਨ ਕਰਕੇ ਮੈਡੀਕਲ  ਇਲਾਜ ਸੇਵਾਵਾਂ ਦੇ ਖੇਤਰ ਵਿਚ ਨਵਾਂ ਇਤਹਾਸ ਬਣਾਇਆ ਹੈ । ਇਹ ਤਰ੍ਹਾਂ ਦੇ ਅਪਰੇਸ਼ਨ ਸਿਰਫ ਵੱਡੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਵਿਚ ਹੁੰਦੇ ਹਨ, ਪਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੈਲਵਿਸ ਐਸਟੇਬਲਿਮ  ਦਾ ਵੱਖਰਾ ਅਪਰੇਸ਼ਨ ਪਹਿਲੀ ਵਾਰ ਹੋਇਆ ।  ਇਸ ਵਿਸ਼ੇਸ਼ ਅਪਰੇਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ  ਡਾ. ਰਵਿੰਦਰ ਖਜ਼ੂਰੀਆਂ ਐਮ ਐਸ ਨੇ ਦੱਸਿਆ ਬੀਤੇ ਦਿਨੀ ਬੰਗਾ ਦੇ ਨਿਵਾਸੀ  ਸ੍ਰੀ ਰਾਕੇਸ਼ ਕੁਮਾਰ ਜੋ  ਕੋਠੇ ਤੋਂ ਡਿਗ ਪਏ ਸਨ ਨੂੰ ਪਰਿਵਾਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲਿਆਂਦਾ ਗਿਆ। ਮਰੀਜ਼ ਰਾਕੇਸ਼ ਕੁਮਾਰ ਦਾ ਹਸਪਤਾਲ ਢਾਹਾਂ ਕਲੇਰਾਂ ਦੇ ਐਕਸਰੇ ਵਿਭਾਗ ਤੋਂ ਡਿਜੀਟਲ ਐਕਸਰੇ ਅਤੇ ਸੀ ਟੀ ਸਕੈਨ ਵਿਭਾਗ ਤੋਂ ਥਰੀ ਡੀ ਸੀ.ਟੀ. ਸਕੈਨ ਕਰਵਾਏ ਗਏ। ਜਾਂਚ ਵਿਚ ਪਤਾ ਲੱਗਾ ਕਿ ਚੂਲੇ ਦੀਆਂ ਹੱਡੀਆਂ ਜਿਹਨਾਂ ਨੂੰ ਅੰਗਰੇਜ਼ੀ ਵਿਚ ਪੈਲਵਿਸ ਐਸਟੇਬਲਿਮ  ਕਿਹਾ ਜਾਂਦਾ  ਹੈ  ਜੋ ਕਿ ਰਾਕੇਸ਼ ਕੁਮਾਰ ਦੇ ਉਚਾਈ ਤੋਂ ਡਿੱਗਣ ਕਰਕੇ ਪੈਲਵਿਸ ਐਸਟੇਬਲਿਮ ਦੀਆਂ ਹੱਡੀਆਂ ਟੁੱਟ ਚੁੱਕੀਆਂ ਸਨ। ਆਮ ਤੌਰ ਤੇ ਪੈਲਵਿਸ ਐਸਟੇਬਲਿਮ ਦਾ ਇਸ ਪ੍ਰਕਾਰ ਬੁਰੀ ਤਰ੍ਹਾਂ ਟੁੱਟਣਾ/ਫਰੈਕਚਰ ਬਹੁਤ ਘੱਟ ਹੀ ਦੇਖਣ ਨੂੰ ਮਿਲਦਾ ਹੈ। ਮਰੀਜ਼ ਨੂੰ  ਤੰਦਰੁਸਤ ਕਰਕੇ ਚੱਲਣ-ਫਿਰਨ ਦੇ ਕਾਬਲ ਬਣਾਉਣ ਵਾਸਤੇ ਵੱਡਾ ਅਪਰੇਸ਼ਨ ਕਰਕੇ ਇਹਨਾਂ ਸਾਰੀਆਂ ਟੁੱਟੀਆਂ ਹੱਡੀਆਂ ਨੂੰ ਜੋੜਨਾ ਪੈਣਾ ਹੈ । ਡਾ. ਰਵਿੰਦਰ ਖਜ਼ੂਰੀਆ ਐਮ ਐਸ ਨੇ ਦੱਸਿਆ ਕਿ ਇਹੋ ਜਿਹੇ ਅਚਾਨਕ ਹੋਏ ਘਰੇਲੂ ਹਾਦਸਿਆਂ ਦੇ ਕੇਸਾਂ ਵਿਚ ਟੁੱਟੀਆਂ ਹੱਡੀਆਂ ਨੂੰ  ਪਲੇਟਿੰਗ ਦੀ ਵਿਧੀ ਨਾਲ ਜੋੜਿਆ ਜਾਂਦਾ ਹੈ, ਜੋ ਕਿ ਟੁੱਟੀਆਂ ਹੱਡੀਆਂ ਨੂੰ ਪੱਕੇ ਤੌਰ ਜੋੜਨ ਲਈ ਆਧੁਨਿਕ ਮੈਡੀਕਲ ਇਲਾਜ ਦੀ ਸਭ ਤੋਂ ਕਾਮਯਾਬ ਤਕਨੀਕ ਹੈ । ਮਰੀਜ਼ ਰਾਕੇਸ਼ ਕੁਮਾਰ ਦੀਆਂ ਇਹਨਾਂ ਟੁੱਟੀਆਂ ਹੱਡੀਆਂ ਨੂੰ ਪਲੇਟਿੰਗ ਵਿਧੀ ਨਾਲ ਅਪਰੇਸ਼ਨ ਕਰਕੇ ਜੋੜਨ ਲਈ 4 ਘੰਟੇ ਦਾ ਤੋਂ ਵੱਧ ਦਾ ਸਮਾਂ ਲੱਗਾ। ਇਸ ਅਪਰੇਸ਼ਨ  ਡਾ. ਪੀ.ਪੀ. ਸਿੰਘ (ਜਨਰਲ ਤੇ ਲੈਪਰੋਸਕੋਪਿਕ ਸਰਜਨ) ਅਤੇ ਡਾ.  ਦੀਪਕ ਦੁੱਗਲ  (ਬੇਹੋਸ਼ੀ ਦੇ ਡਾਕਟਰ) ਨੇ ਵਿਸ਼ੇਸ਼ ਸਹਿਯੋਗ ਦਿੱਤਾ । ਅਪਰੇਸ਼ਨ ਉਪਰੰਤ ਮਰੀਜ਼ ਛੇਤੀ ਮਰੀਜ਼ ਰਾਕੇਸ਼ ਕੁਮਾਰ ਨੂੰ ਤੰਦਰੁਸਤ ਕਰਕੇ, ਆਪਣਾ ਜੀਵਨ ਦੇ ਰੋਜ਼ਾਨਾ ਕੰਮ ਕਾਰ ਕਰਨ ਦੇ ਕਾਬਲ ਕਰ ਦਿੱਤਾ ਹੈ। ਮਰੀਜ਼ ਰਾਕੇਸ਼ ਕੁਮਾਰ ਅਤੇ ਉਸ ਦੇ ਪਰਿਵਾਰ ਨੇ  ਵਧੀਆ ਇਲਾਜ ਲਈ ਡਾ. ਰਵਿੰਦਰ ਖਜ਼ੂਰੀਆ ਦਾ ਹਾਰਿਦਕ ਧੰਨਵਾਦ ਕੀਤਾ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਐਮ ਐਸ (ਜਾਇੰਟ ਰਿਪਲੇਸਮੈਂਟ ਆਰਥੋਪੈਡਿਕ ਸਰਜਨ), ਡਾ. ਪੀ ਪੀ ਸਿੰਘ ਐਮ ਐਸ (ਜਨਰਲ ਤੇ ਲੈਪਰੋਸਕੋਪਿਕ ਸਰਜਨ), ਡਾ. ਦੀਪਕ ਦੁੱਗਲ ਐਮ ਡੀ (ਬੇਹੋਸ਼ੀ ਦੇ ਡਾਕਟਰ), ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਹਸਪਤਾਲ ਸਟਾਫ਼ ਹਾਜ਼ਰ ਸੀ ।  

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...