ਬੰਗਾ 5 ਨਵੰਬਰ , (ਹਰਜਿੰਦਰ ਕੌਰ ਚਾਹਲ)
ਦੁਨੀਆਂ ਭਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕੋਰੋਨਾ ਵਾਇਰਸ ਦੌਰਾਨ ਜਿੱਥੇ ਸਥਾਨ ਲੋਕਾਂ ਨੇ ਇਸ ਬਿਮਾਰੀ ਦੀ ਰੋਕਥਾਮ ਅਤੇ ਲੋਕਾਂ ਦੀ ਮਦਦ ਲਈ ਸੁਹਿਰਦਤਾ ਵਿਖਾਈ ਉੱਥੇ ਵਿਦੇਸ਼ਾ ਵਿੱਚ ਬੈਠੇ ਪ੍ਰਵਾਸੀ ਪੰਜਾਬੀਆਂ ਨੇ ਵੀ ਅਹਿੰਮ ਰੋਲ ਅਦਾ ਕੀਤਾ ਇਹ ਵਿਚਾਰ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਅਮਰੀਕਾ ਸ਼ਹਿਰ ਨਿਊਯਾਰਕ ਤੋਂ ਸੀਨੀਅਰ ਪੱਤਰਕਾਰ ਅਮੋਲਕ ਸਿੰਘ ਢਿੱਲੋ ਵੱਲੋਂ ਬੰਗਾ ਹਲਕੇ ਦੇ ਪੱਤਰਕਾਰ ਭਾਈਚਾਰੇ ਦੀਆਂ ਕਰਵਾਈਆ ਕੋਰੋਨਾ ਪੋਲਸੀਆ ਵੰਡਣ ਸਮੇਂ ਜਸਵੀਰ ਸਿੰਘ ਨੂਰਪੁਰ ਪ੍ਰਧਾਨ ਪ੍ਰੈਸ ਕਲੱਬ ਬੰਗਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੋਰਾਨ ਪ੍ਰਗਟਾਏ । ਅਮੋਲਕ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨੇ ਕਿਹਾ ਕਿ ਮੀਡੀਆ ਦੀ ਸਮੁੱਚੀ ਟੀਮ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆ ਕੋਰੋਨਾ ਪ੍ਰਤੀ ਘਰ-ਘਰ ਤੱਕ ਪਹੁੰਚ ਕਰਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਿਸ ਕਰਕੇ ਪੰਜਾਬ ਵਿੱਚ ਕੋਰੋਨਾ ਦੇ ਪ੍ਰਕੋਪ ਨੂੰ ਘਟਾਉਣ ਵਿੱਚ ਸਰਕਾਰ ਸਫਲ ਹੋਈ ਹੈ। ਜਿਕਰਯੋਗ ਹੈ ਕਿ ਪੱਤਰਕਾਰਾਂ ਨੂੰ ਇਹ ਪੌਲਸੀਆ ਮੁਹੱਈਆ ਕਰਵਾਉਣ ਲਈ ਪੱਤਰਕਾਰ ਹਰਜਿੰਦਰ ਕੌਰ ਚਾਹਲ ਰਾਹੀ ਰਾਸ਼ੀ ਭੇਜੀ ਗਈ ਜਿਸ ਵਿੱਚ ਬੰਗਾ ਹਲਕੇ ਦੇ ਮੁਕੰਦਪੁਰ ਮੀਡੀਆ ਗਰੁੱਪ, ਬਹਿਰਾਮ ਮੀਡੀਆ ਗਰੁੱਪ, ਔੜ ਮੀਡੀਆ ਗਰੁੱਪ ਅਤੇ ਸਮੂਹ ਬੰਗਾ ਮੀਡੀਆ ਗਰੁੱਪ ਦੇ ਪੱਤਰਕਾਰਾਂ ਦੀਆਂ ਪੌਲਸੀਆ ਕੀਤੀਆਂ ਗਈਆਂ। ਉਹਨਾਂ ਵੱਲੋਂ ਪਹਿਲਾਂ ਵੀ ਹਸਪਤਾਲਾਂ ਨੂੰ ਥਰਮਾਮੀਟਰ ਅਤੇ ਲੋੜਵੰਦਾਂ ਨੂੰ ਰਾਸ਼ਣ ਵੰਡਣ ਲਈ ਵੱਖ-ਵੱਖ ਸੁਸਾਇਟੀਆਂ ਨੂੰ ਰਾਸ਼ੀ ਭੇਜੀ ਗਈ ਸੀ।ਇਸ ਮੌਕੇ ਜਸਵੀਰ ਸਿੰਘ ਨੂਰਪੁਰ ਪ੍ਰਧਾਨ ਪ੍ਰੈੱਸ ਕਲੱਬ ਬੰਗਾ ਵੱਲੋਂ ਪੱਤਰਕਾਰ ਅਮੋਲਕ ਸਿੰਘ ਢਿੱਲੋਂ ਅਤੇ ਹਰਜਿੰਦਰ ਕੌਰ ਚਾਹਲ ਦਾ ਧੰਨਵਾਦ ਕੀਤਾ।ਇਸ ਮੌਕੇ ਦਰਵਜੀਤ ਸਿੰਘ ਪੂਨੀਆ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਪੱਤਰਕਾਰ ਸੰਜੀਵ ਭਨੋਟ, ਪੱਤਰਕਾਰ ਨਰਿੰਦਰ ਮਾਹੀ, ਪੱਤਰਕਾਰ ਧਰਮਵੀਰ ਪਾਲ ਹੀਓ, ਸ਼ਚੀਨ ਘਈ ਸਾਬਕਾ ਐਮ.ਸੀ ਬੰਗਾ ਆਦਿ ਹੋਰ ਪੱਤਰਕਾਰ ਹਾਜਰ ਸੀ।
No comments:
Post a Comment