Sunday, November 29, 2020

ਕਿਸਾਨ ਏਕਤਾ ਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ - ਭਰੋਲੀ

ਕਿਸਾਨ ਆਗੂ ਅਤੇ ਢਾਡੀ ਅਮਰਜੀਤ ਸਿੰਘ ਭਰੋਲੀ ਆਪਣੇ ਵਿਚਾਰ ਰੱਖਦੇ ਹੋਏ  

ਬੰਗਾ29, ਨਵੰਬਰ (ਮਨਜਿੰਦਰ ਸਿੰਘ) ਬਹਿਰਾਮ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਲਗਾਇਆ ਗਿਆ ਰੋਸ ਧਰਨਾ ਨਿਰਵਿਘਨ ਜਾਰੀ ਹੈ। ਕਿਸਾਨਾਂ ਦੇ ਇਕੱਠ ਦੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਢਾਡੀ ਅਮਰਜੀਤ ਸਿੰਘ ਭਰੋਲੀ ਨੇ ਅੱਜ ਕਿਹਾ ਕਿ ਕਿਸਾਨ ਏਕਤਾ ਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ ਏਕਤਾ ਦਾ ਸਬੂਤ ਦਿੰਦਿਆਂ ਜੋ ਸਾਡੀ ਪਹਿਲੀ ਵਿਉਂਤਬੰਦੀ ਸੀ ਉਸ ਵਿਚ ਅਸੀਂ ਕਾਮਯਾਬ ਹੋਏ ਹਾਂ ਦਿੱਲੀ ਘਬਰਾਈ ਹੋਈ ਹੈ ਉਨ੍ਹਾਂ ਹਰੇਕ ਨਗਰ ਵਿੱਚ ਕਿਸਾਨਾਂ ਦੀ ਜਿੱਤ ਦੀ ਅਰਦਾਸ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ  ਜਲਦ ਹੀ  ਮੋਦੀ ਨੂੰ ਇਹ ਕਿਸਾਨ ਮਾਰੂ ਬਿੱਲ ਵਾਪਸ ਲੈਣੇ ਪੈਣਗੇ ਅਤੇ ਕਿਸਾਨ ਜਿੱਤ ਦੇ ਡੰਕੇ ਵਜਾਉਂਦੇ ਹੋਏ ਦਿੱਲੀ ਤੋਂ ਵਾਪਸ ਪਰਤਣਗੇ ।                                   
ਬਹਿਰਾਮ  ਟੋਲ ਪਲਾਜ਼ੇ ਤੇ ਰੋਸ ਧਰਨੇ ਵਿੱਚ ਬੈਠੇ ਕਿਸਾਨਾ  ਦਾ ਇਕੱਠ  

ਇਸ ਮੌਕੇ ਤਰਸੇਮ ਸਿੰਘ ਜੱਸੋਮਜਾਰਾ, ਗੁਰਦੇਵ ਸਿੰਘ ਸੂੰਢ , ਪ੍ਰਧਾਨ ਬਲਦੇਵ ਸਿੰਘ ਚੇਤਾ ਨੰਬਰਦਾਰ ਇੰਦਰਜੀਤ ਸਿੰਘ ਮਾਨ  , ਜਸਵਰਿੰਦਰ ਸਿੰਘ ਜੱਸਾ ਕਲੇਰਾਂ,  ,ਜੋਗਰਾਜ ਜੋਗੀ ਨਿਮਾਣਾ ,ਤਾਰਾ ਸਿੰਘ ਸੰਧਵਾਂ, ਸਾਧੂ ਸਿੰਘ ਭਰੋਲੀ, ਪ੍ਰੇਮ ਸਿੰਘ ਸਰਹਾਲਾ ਰਾਣੂਆਂ, ਭਜਨ ਸਿੰਘ ਗੋਬਿੰਦਪੁਰ , ਜਸਵੰਤ ਸਿੰਘ ਸਰਹਾਲ ਕਾਜੀਆਂ,ਘੁੱਕਰ ਸਿੰਘ ਚੱਕ ਗੁਰੂ, ਹਰਦੇਵ ਸਿੰਘ ਮਾਨ ,ਬਾਬਾ ਸਤਨਾਮ ਸਿੰਘ ਆਦਿ ਹਾਜ਼ਰ ਸਨ   

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...