ਬੰਗਾ, 26 ਦਿਸੰਬਰ,(ਮਨਜਿੰਦਰ ਸਿੰਘ )-ਕੇਦਰ ਦੀ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਬਾੜੀ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਲੇਖਕਾਂ, ਵਕੀਲਾਂ, ਮੁਲਾਜ਼ਮਾਂ, ਮਜ਼ਦੂਰਾਂ, ਦੁਕਾਨਦਾਰਾਂ, ਕਲਾਕਾਰਾਂ, ਛੋਟੇ ਵਪਾਰੀਆਂ ਆਦਿ ਸਮੇਤ ਸਮੂਹ ਜਾਗਰੂਕ ਲੋਕਾਂ ਵਲੋਂ ਇਕ ਚੇਤਨਾ ਮਾਰਚ ਕੱਢਿਆ ਗਿਆ।ਇਹ ਚੇਤਨਾ ਮਾਰਚ ਜਲੰਧਰ ਦੇ ਦੇਸ਼ ਭਗਤ ਹਾਲ ਤੋਂ ਸ਼ੁਰੂ ਹੋਕੇ ਵੱਖ ਵੱਖ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਸ਼ਹੀਦ ਏ ਆਜ਼ਮ ਜ਼ਾ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਸਮਾਪਤ ਹੋਇਆ। ਇਸ ਚੇਤਨਾ ਮਾਰਚ ਦਾ ਉਦੇਸ਼ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਮਜਦੂਰਾਂ ਸੰਬੰਧੀ ਤੇ ਬਿਜਲੀ ਬਿੱਲਾਂ ਸੰਬੰਧੀ ਆਰਡੀਨੈਂਸ ਰੱਦ ਕਰਨ ਸਮੇਤ ਕੇਂਦਰ ਸਰਕਾਰ ਦੀਆਂ ਤਮਾਮ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਅਤੇ ਇਸ ਪ੍ਰਤੀ ਲੋਕਾਂ ਵਿਚ ਚੇਤਨਾ ਪੈਦਾ ਕਰਦਿਆਂ ਜਨ ਹੁੰਗਾਰਾ ਸਿਰਜਣਾ ਹੈ।ਇਸ ਚੇਤਨਾ ਮਾਰਚ ਵਿੱਚ ਕਾਨੂੰਗੋ ਐਸੋਸੀਏਸ਼ਨ ਵੱਲੋਂ ਬੂਟਾ ਸਿੰਘ, ਪਟਵਾਰ ਯੂਨੀਅਨ ਵਲੋਂ ਸਾਲਗ ਰਾਮ, ਪ੍ਰਸ਼ੋਤਮ ਲਾਲ ਅਤੇ ਜਤਿੰਦਰ ਵਾਲੀਆ, ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸੁਰਜੀਤ ਜੱਜ ਤੇ ਹਰਬੰਸ ਹੀਉ, ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ, ਜਨਰਲ ਸਕੱਤਰ ਤੇਜਿੰਦਰ ਸਿੰਘ, ਸਵਰ ਫਾਉਡੇਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਦਾਹੀਆ, ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਗੁਰਮੇਲ ਸਿੰਘ ਲਿੱਧੜ ਤੇ ਸਕੱਤਰ ਸੰਦੀਪ ਸਿੰਘ ਸੰਘਾ, ਸਫਾਈ ਮਜ਼ਦੂਰ ਯੂਨੀਅਨ ਵਲੋਂ ਚੰਦਨ ਗਰੇਵਾਲ, ਅਜੈ ਯਾਦਵ, ਗਾਇਕ ਕਲਾਕਾਰ ਮੰਗੀ ਮਾਹਲ, ਪੰਜਾਬ ਪ੍ਰੈਸ ਕਲੱਬ ਯੂਨਿਟ ਜਲੰਧਰ ਵਲੋਂ ਮਨਜੀਤ ਕੇਸਰ, ਸਮਾਜ ਸੇਵਕ ਚਰਨਜੀਤ ਸਿੰਘ, ਜਤਿੰਦਰ ਵਾਲੀਆ, ਪ੍ਰਿੰਸੀਪਲ ਜਸਪਾਲ ਸਿੰਘ ਰੰਧਾਵਾ, ਤਰਕਸ਼ੀਲ ਪਰਮਜੀਤ ਸਿੰਘ , ਮਹਿੰਦਰ ਸਿੰਘ ਦੁਸਾਂਝ ਤੋਂ ਇਲਾਵਾ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆ ਨੇ ਖੇਤੀਬਾੜੀ ਵਿਰੋਧੀ ਬਿੱਲਾ ਦੀ ਨਿਖੇਧੀ ਕੀਤੀ ਉਥੇ ਹੀ ਕੇਦਰ ਸਰਕਾਰ ਦੇ ਅੜੀਅਲ ਵਤੀਰੇ ਨਾਲ ਹੋਣ ਵਾਲੇ ਘਾਟੇ ਨਾਲ ਦੇਸ਼ ਨੂੰ ਹੁੰਦੇ ਨੁਕਸਾਨ ਵਾਰੇ ਚਰਚਾ ਸਾਝੀਆਂ ਕੀਤੀ।
ਇਸ ਮੌਕੇ ਤੇ ਕਨਵੀਨਰ ਮੱਖਣ ਸਿੰਘ ਮਾਨ , ਰਜਿੰਦਰ ਮੰਡ , ਦੇਸ ਰਾਜ ਕਾਲੀ , ਸੁਰਜੀਤ ਜੱਜ ,ਡਾ ਮਹੇਸ਼ਵਰੀ , ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੂੰ ਹੈਂਕੜਬਾਜ਼ੀ ਛੱਡ ਕੇ ਕਿਸਾਨਾ ਦੇ ਹੱਕਾ ਨੂੰ ਵਿਚਾਰਦੇ ਹੋਏ ਪਾਸ ਕੀਤੇ ਬਿੱਲ ਤਰੁੰਤ ਰੱਦ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਇਹ ਮਾੜੀ ਕਿਸਮਤ ਹੈ ਕਿ ਉਸਦਾ ਅੰਨਦਾਤਾ ਅੱਤ ਦੀ ਠੰਡ ਵਿਚ ਨੰਗੇ ਅਸਮਾਨ ਹੇਠਾ ਪਿੱਛਲੇ ਇਕ ਮਹੀਨੇ ਤੋ ਸੜਕਾ ਤੇ ਆਪਣੇ ਹੱਕਾ ਦੀ ਖਾਤਰ ਸੌਣ ਲਈ ਮਜਬੂਰ ਹੈ।ਇਸ ਮੌਕੇ ਤੇ ਹਾਜ਼ਰ ਸਮੂਹ ਵਿਚ ਵਿਸ਼ੇਸ ਕਰਕੇ ਮੰਗੀ ਮਹਿਲ, ਬੋਬੀ ਫਗਵਾੜਾ, ਸੁੱਖ ਬਾਠ ,ਜਸਪ੍ਰੀਤ ਦਾਹਿਆ, ਗੁਰਪ੍ਰੀਤ ਗੋਪੀ, ਸਾਹਿਲ ਗੋਗਨਾ, ਸੁਮਨ ਬੰਗਾ,ਅਮਰੀਕ ਸਿੰਘ ਸੋਨੀ ,ਹਨੀ ਲੰਗੇਰੀ, ਗੌਤਮ ਬੰਗਾ, ਪ੍ਰਗਟ ਸਿੰਘ, ਸੁਖਜੀਤ ਸਿੰਘ ,ਬੂਟਾ ਸਿੰਘ, ਦੇਸ ਰਾਜ , ਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
No comments:
Post a Comment