Saturday, December 5, 2020

ਬਰਨਾਲਾ ਕਲਾਂ ਤੋਂ ਦਿੱਲੀ ਲਈ ਜਥਾ ਰਵਾਨਾ * ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਾ ਕੇ ਹੀ ਦਮ ਲਵਾਂਗੇ- ਹਰਪ੍ਰਭਮਹਿਲ

 ਪ੍ਰਧਾਨ ਹਰਪ੍ਰਭਮਹਿਲ ਸਿੰਘ ਜਥੇ ਦੀ ਅਗਵਾਈ ਕਰਕੇ ਦਿੱਲੀ ਨੂੰ ਕੂਚ ਕਰਦੇ ਹੋਏ  

ਨਵਾਂਸ਼ਹਿਰ   5 ਨਵੰਬਰ,  (ਮਨਜਿੰਦਰ ਸਿੰਘ )   ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ  ਪ੍ਰਧਾਨ ਅਤੇ ਬਰਨਾਲਾ ਕਲਾਂ ਦੇ ਸਾਬਕਾ ਸਰਪੰਚ  ਹਰਪ੍ਰਭ ਮਹਿਲ ਸਿੰਘ ਬਰਨਾਲਾ  ਦੀ ਅਗਵਾਈ ਵਿੱਚ  ਪਿੰਡ ਬਰਨਾਲਾ ਕਲਾਂ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਭਾਰੀ ਗਿਣਤੀ ਵਿਚ  ਵੱਖ ਵੱਖ ਗੱਡੀਆਂ ਰਾਹੀਂ ਸੰਘਰਸ਼ੀ ਕਿਸਾਨਾਂ ਅਤੇ ਹਰ ਵਰਗ ਦੇ ਯੋਧਿਆਂ  ਦਾ ਜਥਾ ਦਿੱਲੀ ਲਈ ਰਵਾਨਾ  ਹੋਇਆ।  ਇਸ ਮੌਕੇ  ਪ੍ਰਧਾਨ ਹਰਪ੍ਰਭਮਹਿਲ ਸਿੰਘ ਬਰਨਾਲਾ  ਨੇ ਕਿਹਾ ਕਿ  ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ   ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਅਤੇ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ । ਇਸ ਸੰਘਰਸ਼  ਲਈ ਵੱਖ ਵੱਖ ਖੇਤਰਾਂ ਤੋਂ ਲੋਕਾਂ ਦੀ ਮਦਦ ਮਿਲ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਭਾਰੀ ਗਿਣਤੀ ਵਿੱਚ ਸੰਗਤਾਂ  ਲੰਗਰ  ,ਪਾਣੀ ਅਤੇ ਹੋਰ ਲੋੜ ਦਾ ਸਾਮਾਨ ਲੈ ਕੇ  ਜਾ ਰਹੀਅਾਂ ਹਨ  ।  ਇਸ ਮੌਕੇ   ਮਹਿੰਦਰ ਸਿੰਘ, ਚੈਨ ਸਿੰਘ, ਸਰੂਪ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਕਮਲਜੀਤ ਸਿੰਘ ਮੋਹਨ ਸਿੰਘ ਤੇ ਜਸਪਾਲ ਸਿੰਘ ਨੇ ਜੋਸ਼ੋ ਖਰੋਸ਼ ਨਾਲ ਕਿਹਾ ਕਿ ਉਹ ਪ੍ਰਧਾਨ ਹਰਪ੍ਰਭਮਹਿਲ ਸਿੰਘ ਦੀ ਅਗਵਾਈ ਵਿੱਚ ਇਸ ਅੰਦੋਲਨ ਨੂੰ ਪੂਰਨ ਸਹਿਯੋਗ ਦੇਣਗੇ ।  ਇਸ ਮੌਕੇ ਸੁਲੱਖਣ ਸਿੰਘ  ਜਤਿੰਦਰ ਸਿੰਘ,ਸੁਖਵਿੰਦਰ ਸਿੰਘ ਭੱਟੀ, ਪਰਵਿੰਦਰ ਸਿੰਘ,ਮਨੀ ਸਿੰਘ, ਅਮ੍ਰਿਤਪਾਲ ਸਿੰਘ, ਸੁਲੱਖਣ ਸਿੰਘ ਮੁਕੰਦਪੁਰ, ਬਲਿਹਾਰ ਸਿੰਘ ਪਾਲੋ ਮਜਾਰਾ ਹਰਮਨਪ੍ਰੀਤ ਹਕੀਮਪੁਰ ਆਦਿ ਹਾਜ਼ਰ ਸਨ  ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...