Saturday, January 23, 2021

ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਬੰਗਾ ਦਾ ਗਠਨ :

ਬੰਗਾ23' ਜਨਵਰੀ (ਮਨਜਿੰਦਰ ਸਿੰਘ )          ਅੱਜ ਇਲਾਕਾ ਬੰਗਾ ਦੀਆਂ ਵੱਖ ਵੱਖ ਜਨਤਕ ਅਤੇ ਟਰੇਡ ਯੂਨੀਅਨਾਂ ਵਲੋਂ ਸਾਂਝ ਤੌਰ ’ਤੇ ਵੱਡੀ ਮੀਟਿੰਗ ਕਰਕੇ ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਬੰਗਾ ਦਾ ਗਠਨ ਕੀਤਾ ਗਿਆ। ਭਾਰਤ ਸਰਕਾਰ ਵਲੋਂ ਕਿਰਤ ਕਾਨੂੰਨਾਂ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਲੋਕ ਸਭਾ ਵਲੋਂ ਸੰਵਿਧਾਨਕ ਮਰਿਯਾਦਾ ਦੇ ਉਲਟ ਸਮੁੱਚੀ ਕਿਰਤੀ ਲੋਕਾਂ ਉੱਤੇ ਜਬਰੀ ਮੜ੍ਹੇ ਜਾ ਰਹੇ ਹਨ। ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨ, ਮਜ਼ਦੂਰ, ਮੁਲਾਜ਼ਮ, ਛੋਟੇ ਕਾਰੋਬਾਰੀ ਅਤੇ ਆਮ ਨਾਗਰਿਕ ਦੀ ਜ਼ਿੰਦਗੀ ’ਤੇ ਮਾਰੂ ਪ੍ਰਭਾਵ ਪੈਣਗੇ। ਇਸ ਕਰਕੇ ਇਹਨਾਂ ਗੈਰਸੰਵਿਧਾਨਕ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਕਰਵਾਉਣ ਲਈ ਅਤੇ ਪਬਲਿਕ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਲੋਕ ਪੱਖੀ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ ਜਾਵੇਗੀ। ਇਸ ਸਾਂਝਾ ਸੰਘਰਸ਼ ਤਾਲਮੇਲ ਕਮੇਟੀ ਬੰਗਾ ਵਲੋਂ ਮੀਟਿੰਗ ਵਿੱਚ ਸਰਬਸੰਮਤੀ ਨਾਲ ਉਲੀਕਿਆ ਗਿਆ ਕਿ ਮਿਤੀ 26ਜਨਵਰੀ 2021 ਠੀਕ 11 ਵਜੇ ਬੱਸ ਅੱਡਾ ਬੰਗਾ ਵਿਖੇ ਸਾਂਝੀ ਰੋਸ ਰੈਲੀ ਕੀਤੀ ਜਾਵੇਗੀ ਅਤੇ ਸ਼ਹਿਰ ਵਿੱਚ ਕਾਲਾ ਰੋਸ ਮਾਰਚ ਕੀਤਾ ਜਾਵੇਗਾ। ਅਖੀਰ ਵਿੱਚ ਕਾਲੇ ਕਿਰਤ ਕਾਨੂੰਨਾ ਅਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਮੀਟਿੰਗ ਵਿੱਚ ਸ਼ਾਮਲ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਸ਼੍ਰੀ ਜੀਤ ਰਾਮ, ਸ਼੍ਰੀ ਕ੍ਰਿਸ਼ਨ, ਪੈਨਸ਼ਨਰ ਐਸੋਸ਼ੀਏਸ਼ਨ ਡਵੀਜਨ ਬਿਜਲੀ ਵਿਭਾਗ ਬੰਗਾ, ਦਿਲਦਾਰ ਸਿੰਘ, ਰਸ਼ਪਾਲ ਸਿੰਘ, ਸੁਰਿੰਦਰ ਸਿੰਘ ਇੰਪਲਾਇਜ਼ ਫੈਡਰੇਸ਼ਨ ਪੀਐਸਪੀਸੀਐਲ ਡਵੀਜ਼ਨ ਬੰਗਾ, ਸ਼੍ਰੀ ਨੰਦ ਲਾਲ, ਰੇਸ਼ਮ ਲਾਲ ਟੈਕਨੀਕਲ ਸਰਵਿਸ ਯੂਨੀਅਨ ਬਿਜਲੀ ਬੋਰਡ (ਭੰਗਲ)ਡਵੀਜਨ ਬੰਗਾ, ਵਿਨੋਦ ਕੁਮਾਰ, ਮਨਜੀਤ ਸਿੰਘ ਪਾਵਰਕੌਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਬੰਗਾ, ਹਰਮੇਸ਼ ਚੰਦ ਭੰਗਲ, ਬੂਟਾ ਰਾਮ ਮਿਊਸਪਲ ਇੰਪਲਾਇਜ਼ ਯੂਨੀਅਨ ਨਗਰ ਕੌਂਸਲ ਬੰਗਾ, ਭੁਪਿੰਦਰ ਸਿੰਘ, ਨਵਦੀਪ ਸਿੰਘ ਲੱਕੀ ਬੀਕਾ ਧੰਨ ਧੰਨ ਰਾਜਾ ਸਾਹਿਬ ਟੈਕਸੀ ਯੂਨੀਅਨ ਬੱਸ ਸਟੈਂਡ ਬੰਗਾ, ਅਵਤਾਰ ਸਿੰਘ, ਨਰਿੰਦਰ ਸ਼ਰਮਾਂ ਆਜ਼ਾਦ ਟੈਕਸੀ ਯੂਨੀਅਨ ਬੱਸ ਸਟੈਂਡ ਬੰਗਾ, ਅਮਨਦੀਪ ਕੌਰ, ਪਰਮਜੀਤ ਕੌਰ ਆਲ ਪੰਜਾਬ ਆਂਗਣਵਾੜੀ ਯੂਨੀਅਨ ਬਲਾਕ ਬੰਗਾ, ਪਵਨ ਕੁਮਾਰ ਪ੍ਰਧਾਨ ਪੀ ਡਵਲਯੂ ਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਬੰਗਾ ਆਦਿ ਸ਼ਾਮਲ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...