Tuesday, January 12, 2021

ਬੰਗਾ ਸਿਟੀ ਪੁਲੀਸ ਨੂੰ ਮਿਲੀ ਵੱਡੀ ਕਾਮਯਾਬੀ - ਚੋਰੀ ਦੇ ਸਾਮਾਨ ਸਮੇਤ ਪੰਜ ਚੋਰ ਕਾਬੂ :

ਸ੍ਰੀ   ਵਜੀਰ ਸਿੰਘ ਖਹਿਰਾ ਕਪਤਾਨ ਪੁਲਿਸ ( ਜਾਂਚ ) ਚੋਰਾਂ ਤੋਂ ਫੜੇ ਸਾਮਾਨ ਬਾਰੇ ਜਾਣਕਾਰੀ ਦਿੰਦੇ ਹੋਏ  
ਸਬ ਇੰਸਪੈਕਟਰ ਮਹਿੰਦਰ ਸਿੰਘ ਅਡੀਸ਼ਨਲ ਐੱਸਐੱਚਓ ਥਾਣਾ ਬੰਗਾ ਸਿਟੀ ਜਿਨ੍ਹਾਂ ਦੀ ਅਗਵਾਈ ਵਿਚ ਪੁਲੀਸ ਟੀਮ ਨੇ ਚੋਰ ਕੀਤੇ ਕਾਬੂ    

ਬੰਗਾ12 ਜਨਵਰੀ (ਮਨਜਿੰਦਰ ਸਿੰਘ)  ਬੰਗਾ ਸਿਟੀ ਪੁਲੀਸ   ਨੂੰ ਉਸ ਸਮੇਂ ਭਾਰੀ ਕਾਮਯਾਬੀ ਮਿਲੀ ਜਦੋ ਉਹਨਾਂ ਨੇ ਇਕ  ਗਿਰੋਹ ਦੇ 5 ਮੇਬਰਾ ਨੂੰ  ਚੋਰੀ  ਦੇ ਸਮਾਨ ਸਮੇਤ  ਕਾਬੂ ਕੀਤਾ  
ਚੋਰ ਗਰੋਹ ਕੋਲੋਂ ਬਰਾਮਦ ਕੀਤਾ ਗਿਆ ਸਾਮਾਨ  
ਇਸ ਸਬੰਧੀ ਜਾਣਕਾਰੀ  ਦਿੰਦਿਆ ਸ੍ਰੀ   ਵਜੀਰ ਸਿੰਘ ਖਹਿਰਾ ਕਪਤਾਨ ਪੁਲਿਸ ( ਜਾਂਚ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਸਬ - ਡਵੀਜ਼ਨ ਬੰਗਾ ਸ੍ਰੀ ਗੁਰਵਿੰਦਰ ਪਾਲ ਸਿੰਘ ਅਤੇ ਐਸ.ਆਈ ਵਿਜੈ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਬੰਗਾ ਦੇ  ਦਿਸ਼ਾ ਨਿਰਦੇਸ਼ਾਂ ਅਤੇ ਬੰਗਾ   ਥਾਣੇ ਦੇ ਅਡੀਸ਼ਨਲ ਐੱਸਐੱਚਓ   ਐਸ.ਆਈ ਮਹਿੰਦਰ ਸਿੰਘ , ਦੀ ਅਗਵਾਈ ਹੇਠ  ਥਾਣਾ ਸਿਟੀ ਬੰਗਾ ਦੀ ਪੁਲਿਸ ਪਾਰਟੀ ਵਲੋਂ ਉਸ ਸਮੇਂ ਵੱਡੀ ਸਫਲਤਾ ਹਾਸਿਲ ਕੀਤੀ ਜਦੋਂ ਥਾਣਾ ਬੰਗਾ  ਦੇ ਏਰੀਆ ਵਿੱਚ ਵੱਖ ਵੱਖ ਹੋਈਆ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰ ਚੰਦਨ ਕੁਮਾਰ ਪੁੱਤਰ ਰਾਮ ਚੰਦਰ ਵਾਸੀ ਖੋਸਲਾ ਮੁਹੱਲਾ ਬੰਗਾ ,ਪਰਮਿੰਦਰ ਕੁਮਾਰ ਉਰਫ ਮੋਡਲ ਪੁੱਤਰ ਯੋਗੇਸ਼ਵਾਰ ਪਾਸਵਾਨ ਵਾਸੀ ਬੰਗਾ ,ਰਾਜ ਪੁੱਤਰ ਕਿਸ਼ਨ ਸਿੰਘ ਵਾਸੀ ਖਟਕੜ ਖੁਰਦ ,ਅਮਨਦੀਪ ਸਿੰਘ ਉਰਫ ਅਮਨ ਪੁੱਤਰ ਮਹਿੰਦਰ ਸਿੰਘ ਵਾਸੀ ਖਟਕੜ ਖੁਰਦ  ਮਨੋਜ ਕੁਮਾਰ ਪੁੱਤਰ ਚੰਦਰ ਗੋਪਾਲ ਵਾਸੀ ਖਲਵਾੜਾ ਜ਼ਿਲਾ  ਕਪੂਰਥਲਾ  ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋ 3 ਕੰਪਿਊਟਰ ਸੈਟ , 4 ਲੈਪਟੋਪ , ਮੋਬਾਇਲ , 5 ਟੈਬ , 2 ਐਲ.ਸੀ.ਡੀ ਅਤੇ ਬੂਟੀਕ ਦਾ ਕੀਮਤੀ ਸਮਾਨ , 2 ਗੋਲਡ ਰਿੰਗ ਪ੍ਰੋਜੈਕਟ , ਇੰਨਵਰਟਰ ਸਮੇਤ ਬੈਟਰਾ ਬ੍ਰਾਮਦ ਕੀਤੇ ਜਿਹਨਾਂ ਦੀ ਕੁੱਲ ਕੀਮਤ ਲੱਗਭਗ 7 ਲੱਖ 50 ਹਜਾਰ ਰੁਪਏ ਹੈ। ਜਿਸ ਸਬੰਧੀ ਥਾਣਾ ਸਿਟੀ ਬੰਗਾ ਦੇ ਕੁੱਲ 4 ਮੁਕੱਦਮੇ ਅਤੇ 01 ਥਾਣਾ ਸਦਰ ਬੰਗਾ ਦਾ ਟਰੇਸ ਹੋਇਆ ਹੈ ।  ਅਡੀਸ਼ਨਲ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 3 ਦਰਜ ਕਰ ਕੇ ਰਿਮਾਂਡ ਲਿਆ ਗਿਆ ਹੈ ਤੇ  ਪੁੱਛ ਪੜਤਾਲ ਕਰਕੇ ਹੋਰ ਚੋਰੀਆਂ ਬਾਰੇ ਪੁੱਛਿਆ ਜਾਵੇਗਾ ।

No comments:

Post a Comment