Tuesday, January 12, 2021

ਬੰਗਾ ਦੀ ਕ੍ਰਿਭਕੋ ਕੰਪਨੀ ਅਤੇ ਹੋਰ ਬੀਜ ਵਿਕਰੇਤਾ ਹੋਏ ਧੋਖਾਧੜੀ ਦਾ ਸ਼ਿਕਾਰ

ਸੀਡ ਪੈਸਟੀਸਾਈਡਜ਼ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਖ਼ਾਲਸਾ  
ਬੰਗਾ 12ਜਨਵਰੀ( ਮਨਜਿੰਦਰ ਸਿੰਘ )  ਬੰਗਾ ਦੀ ਕ੍ਰਿਭਕੋ ਕੰਪਨੀ ਅਤੇ  ਹੋਰ ਬੀਜ ਵਿਕਰੇਤਾ   ਨਾਲ ਇਕ ਕਿਸਾਨ ਵੱਲੋਂ  ਲੱਖਾਂ ਦੀ  ਧੋਖਾਧੜੀ ਕਰਨ ਦਾ ਸਮਾਚਾਰ ਮਿਲਿਆ ਹੈ । ਇਸ ਬਾਰੇ ਮੁੱਢਲੀ ਜਾਣਕਾਰੀ ਦਿੰਦਿਆ ਸੀਡ ,ਪੈਸਟੀਸਾਈਡ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਕਣਕ ਦੀ ਬਿਜਾਈ ਸਮੇਂ ਬੀਜ ਵਿਕਰੇਤਾਵਾਂ ਕੋਲ ਕਣਕ ਦਾ ਜ਼ਿਆਦਾ ਬੀਜ ਆ ਗਿਆ ਸੀ ਜੋ ਕਿ ਮੰਗ ਘੱਟ ਹੋਣ ਕਰਕੇ ਲੋੜ ਅਨੁਸਾਰ ਨਹੀਂ ਵਿਕ ਰਿਹਾ ਸੀ । ਇਸ ਦਾ ਫ਼ਾਇਦਾ ਉਠਾਉਂਦਿਆਂ ਇਸ  ਛੋਟੇ ਕਿਸਾਨ ਜਿਸ ਦਾ ਨਾਂ ਜਸ ਬੀਰ ਸਿੰਘ ਪਿੰਡ ਪੱਦੀ ਸੂਰਾ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਗਿਆ ਹੈ  ,ਵੱਡਾ ਜ਼ਿਮੀਦਾਰ ਬਣ ਕੇ ਵੱਖ ਵੱਖ ਬੀਜ ਵਿਕਰੇਤਾਵਾਂ ਕੋਲੋਂ ਵੱਡੀ ਮਾਤਰਾ ਵਿਚ ਕਣਕ ਖਰੀਦ ਲਈ ਗਈ ਜਿਸ ਦੇ ਭੁਗਤਾਨ ਵਜੋਂ ਇਸ ਨੇ ਚੈੱਕ ਦੇ ਦਿੱਤੇ ਜੋ ਕਿ ਸਾਰੇ ਦੇ ਸਾਰੇ ਫੇਲ੍ਹ ਹੋ ਗਏ ਜਿਨ੍ਹਾਂ ਦੀ ਕੀਮਤ ਲਗ ਭਗ  ਵੀਹ ਲੱਖ ਦੇ ਕਰੀਬ  ਬਣਦੀ ਹੈ। ਖ਼ਾਲਸਾ ਜੀ ਨੇ  ਇਸ ਨਕਲੀ ਕਿਸਾਨ ਵੱਲੋਂ   ਸਾਰੀ ਕਣਕ ਜੋ ਬੀਜ ਦੇ ਰੂਪ ਵਿੱਚ ਖ਼ਰੀਦੀ ਸੀ ਚੱਕੀ ਮਾਲਕਾਂ ,ਆੜ੍ਹਤੀਆਂ ਅਤੇ ਕੁਝ ਕਿਸਾਨਾ  ਨੂੰ ਵੇਚਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ । ਪਰ  ਬੀਜ ਵ੍ਰਿਕੇਤਾਵਾਂ  ਦਾ ਕੋਈ ਭੁਗਤਾਨ ਨਹੀਂ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਉਹ ਇਸ ਬਾਰੇ  ਐੱਸ ਐੱਸ ਪੀ ਨਵਾਂਸ਼ਹਿਰ ਨੂੰ ਬੇਨਤੀ ਸਹਿਤ ਅਪੀਲ ਕਰਦੇ ਹਨ ਕਿ  ਇਸ ਠੱਗ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਮੇਤ ਜਿਨ੍ਹਾਂ ਚੱਕੀ ਮਾਲਕਾਂ ਆੜ੍ਹਤੀਆਂ ਜਾਂ ਜ਼ਿਮੀਂਦਾਰਾਂ ਨੇ ਇਸ ਕੋਲੋਂ ਕਣਕ ਖ਼ਰੀਦੀ ਹੈ ਉਹ ਵੀ ਕਾਨੂੰਨ ਦੀ ਉਲੰਘਣਾ ਹੈ , ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਇਹ ਕਣਕ ਦਾ ਬੀਜ ਸਿੱਧੇ ਤੌਰ ਤੇ ਖਾਣ ਯੋਗ ਨਹੀਂ ਹੁੰਦਾ ਕਿਉਂ ਕਿ ਇਸ ਨੂੰ ਦਵਾਈ ਲੱਗੀ ਹੁੰਦੀ ਹੈ । ਬੰਗਾ ਦੀ ਕ੍ਰਿਭਕੋ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਇਸ ਠੱਗ ਨੇ ਉਹਨੂੰ ਕੋਲੋਂ 354  ਬੋਰੀਆਂ ਕਣਕ ਦਾ ਬੀਜ ਖਰੀਦਿਆ ਜਿਸ ਦੀ ਕੀਮਤ ਕਰੀਬ ਚਾਰ ਲੱਖ ਪੰਜਾਹ ਹਜ਼ਾਰ ਬਣਦੀ ਹੈ ਇਸ ਦੇ   ਭੁਗਤਾਨ ਵਜੋਂ ਜੋ ਚੈੱਕ ਦਿੱਤੇ ਗਏ ਉਹ ਫੇਲ੍ਹ ਹੋ ਗਏ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐੱਸ ਐੱਸ ਪੀ ਨਵਾਂਸ਼ਹਿਰ ਨੂੰ ਇਸ ਬਾਰੇ ਲਿਖਤੀ   ਸ਼ਿਕਾਇਤ ਕੀਤੀ ਹੈ ਜਿਸ ਦੀ ਇਨਕੁਆਰੀ ਸਦਰ ਥਾਣਾ ਬੰਗਾ ਦੇ ਸਬ ਇੰਸਪੈਕਟਰ ਜਸਬੀਰ ਸਿੰਘ ਕਰ ਰਹੇ ਹਨ 

No comments:

Post a Comment