ਬੰਗਾ 12ਜਨਵਰੀ( ਮਨਜਿੰਦਰ ਸਿੰਘ ) ਬੰਗਾ ਦੀ ਕ੍ਰਿਭਕੋ ਕੰਪਨੀ ਅਤੇ ਹੋਰ ਬੀਜ ਵਿਕਰੇਤਾ ਨਾਲ ਇਕ ਕਿਸਾਨ ਵੱਲੋਂ ਲੱਖਾਂ ਦੀ ਧੋਖਾਧੜੀ ਕਰਨ ਦਾ ਸਮਾਚਾਰ ਮਿਲਿਆ ਹੈ । ਇਸ ਬਾਰੇ ਮੁੱਢਲੀ ਜਾਣਕਾਰੀ ਦਿੰਦਿਆ ਸੀਡ ,ਪੈਸਟੀਸਾਈਡ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਕਣਕ ਦੀ ਬਿਜਾਈ ਸਮੇਂ ਬੀਜ ਵਿਕਰੇਤਾਵਾਂ ਕੋਲ ਕਣਕ ਦਾ ਜ਼ਿਆਦਾ ਬੀਜ ਆ ਗਿਆ ਸੀ ਜੋ ਕਿ ਮੰਗ ਘੱਟ ਹੋਣ ਕਰਕੇ ਲੋੜ ਅਨੁਸਾਰ ਨਹੀਂ ਵਿਕ ਰਿਹਾ ਸੀ । ਇਸ ਦਾ ਫ਼ਾਇਦਾ ਉਠਾਉਂਦਿਆਂ ਇਸ ਛੋਟੇ ਕਿਸਾਨ ਜਿਸ ਦਾ ਨਾਂ ਜਸ ਬੀਰ ਸਿੰਘ ਪਿੰਡ ਪੱਦੀ ਸੂਰਾ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਗਿਆ ਹੈ ,ਵੱਡਾ ਜ਼ਿਮੀਦਾਰ ਬਣ ਕੇ ਵੱਖ ਵੱਖ ਬੀਜ ਵਿਕਰੇਤਾਵਾਂ ਕੋਲੋਂ ਵੱਡੀ ਮਾਤਰਾ ਵਿਚ ਕਣਕ ਖਰੀਦ ਲਈ ਗਈ ਜਿਸ ਦੇ ਭੁਗਤਾਨ ਵਜੋਂ ਇਸ ਨੇ ਚੈੱਕ ਦੇ ਦਿੱਤੇ ਜੋ ਕਿ ਸਾਰੇ ਦੇ ਸਾਰੇ ਫੇਲ੍ਹ ਹੋ ਗਏ ਜਿਨ੍ਹਾਂ ਦੀ ਕੀਮਤ ਲਗ ਭਗ ਵੀਹ ਲੱਖ ਦੇ ਕਰੀਬ ਬਣਦੀ ਹੈ। ਖ਼ਾਲਸਾ ਜੀ ਨੇ ਇਸ ਨਕਲੀ ਕਿਸਾਨ ਵੱਲੋਂ ਸਾਰੀ ਕਣਕ ਜੋ ਬੀਜ ਦੇ ਰੂਪ ਵਿੱਚ ਖ਼ਰੀਦੀ ਸੀ ਚੱਕੀ ਮਾਲਕਾਂ ,ਆੜ੍ਹਤੀਆਂ ਅਤੇ ਕੁਝ ਕਿਸਾਨਾ ਨੂੰ ਵੇਚਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ । ਪਰ ਬੀਜ ਵ੍ਰਿਕੇਤਾਵਾਂ ਦਾ ਕੋਈ ਭੁਗਤਾਨ ਨਹੀਂ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਉਹ ਇਸ ਬਾਰੇ ਐੱਸ ਐੱਸ ਪੀ ਨਵਾਂਸ਼ਹਿਰ ਨੂੰ ਬੇਨਤੀ ਸਹਿਤ ਅਪੀਲ ਕਰਦੇ ਹਨ ਕਿ ਇਸ ਠੱਗ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਮੇਤ ਜਿਨ੍ਹਾਂ ਚੱਕੀ ਮਾਲਕਾਂ ਆੜ੍ਹਤੀਆਂ ਜਾਂ ਜ਼ਿਮੀਂਦਾਰਾਂ ਨੇ ਇਸ ਕੋਲੋਂ ਕਣਕ ਖ਼ਰੀਦੀ ਹੈ ਉਹ ਵੀ ਕਾਨੂੰਨ ਦੀ ਉਲੰਘਣਾ ਹੈ , ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਇਹ ਕਣਕ ਦਾ ਬੀਜ ਸਿੱਧੇ ਤੌਰ ਤੇ ਖਾਣ ਯੋਗ ਨਹੀਂ ਹੁੰਦਾ ਕਿਉਂ ਕਿ ਇਸ ਨੂੰ ਦਵਾਈ ਲੱਗੀ ਹੁੰਦੀ ਹੈ । ਬੰਗਾ ਦੀ ਕ੍ਰਿਭਕੋ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਇਸ ਠੱਗ ਨੇ ਉਹਨੂੰ ਕੋਲੋਂ 354 ਬੋਰੀਆਂ ਕਣਕ ਦਾ ਬੀਜ ਖਰੀਦਿਆ ਜਿਸ ਦੀ ਕੀਮਤ ਕਰੀਬ ਚਾਰ ਲੱਖ ਪੰਜਾਹ ਹਜ਼ਾਰ ਬਣਦੀ ਹੈ ਇਸ ਦੇ ਭੁਗਤਾਨ ਵਜੋਂ ਜੋ ਚੈੱਕ ਦਿੱਤੇ ਗਏ ਉਹ ਫੇਲ੍ਹ ਹੋ ਗਏ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐੱਸ ਐੱਸ ਪੀ ਨਵਾਂਸ਼ਹਿਰ ਨੂੰ ਇਸ ਬਾਰੇ ਲਿਖਤੀ ਸ਼ਿਕਾਇਤ ਕੀਤੀ ਹੈ ਜਿਸ ਦੀ ਇਨਕੁਆਰੀ ਸਦਰ ਥਾਣਾ ਬੰਗਾ ਦੇ ਸਬ ਇੰਸਪੈਕਟਰ ਜਸਬੀਰ ਸਿੰਘ ਕਰ ਰਹੇ ਹਨ
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment