Friday, January 22, 2021

ਬੰਗਾ ਦੀ ਧਾਰਮਿਕ ਹਸਤੀ ਜ: ਸੁਖਦੇਵ ਸਿੰਘ ਭੌਰ ਦੇ ਸਪੁੱਤਰ ਬਣੇ ਸੂਬਾ ਪੱਛਮੀ ਆਸਟ੍ਰੇਲੀਆ ਦੇ ਜਸਟਿਸ ਆਫ ਪੀਸ:

ਸੂਬਾ ਪੱਛਮੀ ਆਸਟਰੇਲੀਆ ਦੇ ਗਵਰਨਰ ਤੋਂ ਜਰਨੈਲ ਸਿੰਘ ਭੌਰ ਜਸਟਿਸ ਆਫ ਪੀਸ ਦਾ ਨਿਯੁਕਤੀ ਪੱਤਰ ਲੈਂਦੇ ਹੋਏ 

ਬੰਗਾ 22,ਜਨਵਰੀ (ਮਨਜਿੰਦਰ ਸਿੰਘ )ਦੁਆਬਾ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬੰਗਾ ਦੀ ਧਾਰਮਿਕ ਹਸਤੀ ਸਾਬਕਾ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਜਥੇਦਾਰ ਸੁਖਦੇਵ ਸਿੰਘ ਭੌਰ ਦੇ ਸਪੁੱਤਰ ਜਰਨੈਲ ਸਿੰਘ ਭੌਰ ਨੂੰ ਸੂਬਾ ਪੱਛਮੀ ਅਸਟਰੇਲਿਆ ਦੇ ਗਵਰਨਰ ਵੱਲੋਂ ਸੂਬੇ ਦਾ ਜਸਟਿਸ ਆਫ਼ ਪੀਸ ਨਿਯੁਕਤ ਕੀਤਾ ਗਿਆ ਹੈ।ਜਰਨੈਲ ਸਿੰਘ ਨੇ ਪਿਛਲੇ ਸਾਲ ਸਮਾਜਿਕ ਕਾਰਜਾਂ ਲਈ ਏਲਨਬਰੁੱਕ ਪੰਜਾਬੀ ਕੌਂਸਲ ਨਾਮੀ ਸੰਸਥਾ ਦੀ ਸਥਾਪਨਾ ਕੀਤੀ ਸੀ।ਉਹ ਪਿਛਲੇ ਲੰਮੇ ਸਮੇਂ ਤੋਂ ਆਸਟ੍ਰੇਲੀਆ ਦੇ ਪਰਥ ਸ਼ਹਿਰ ਚ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਗੁਰੂਦਵਾਰਾ ਸਾਹਿਬ ਦੇ ਪ੍ਰਬੰਧਾਂ ਦੀ ਸੇਵਾ ਨਿਭਾ ਰਹੇ ਹਨ । ਉਨ੍ਹਾਂ ਦੀਆਂ ਅਸਟ੍ਰੇਲੀਆ ਦੇ ਸਥਾਨਕ ਭਾਈਚਾਰੇ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ,ਹਲਕਾ ਸਵੈਨਹਿੱਲ ਤੋ ਵਿਧਾਇਕਾ ਜੈਸਿਕਾ ਸਾਅ ਨੇ ਇਸ ਅਹੁਦੇ ਲਈ ਉਨ੍ਹਾਂ ਦਾ ਨਾਮ ਪੇਸ਼ ਕੀਤਾ। ਭੌਰ ਨੇ ਇਸ ਨਿਯੁਕਤੀ ਲਈ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਉਹ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ । 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...