ਫਾਊਂਡਰ ਮੈਂਬਰ ਸ਼ਿਵ ਕੌੜਾ, ਮਨੋਹਰ ਲਾਲ ਗਾਬਾ ਜਿਨ੍ਹਾਂ ਵੱਲੋਂ ਆਪ ਦੇ ਉਮੀਦਵਾਰਾਂ ਦੀ ਜਾਣਕਾਰੀ ਮਿਲੀ ਨਾਲ ਰਣਵੀਰ ਸਿੰਘ ਰਾਣਾ ਅਤੇ ਦਿਨੇਸ਼ ਸੱਦੀ ਸਰਕਲ ਇੰਚਾਰਜ ਬੰਗਾ
ਬੰਗਾ 22ਜਨਵਰੀ( ਮਨਜਿੰਦਰ ਸਿੰਘ )14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਅੱਜ ਉਮੀਦਵਾਰ ਐਲਾਨੇ ਗਏ ਇਸ ਬਾਰੇ ਫਾਊਂਡਰ ਮੈਂਬਰ ਸ਼ਿਵ ਕੌੜਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਮੋਹਨ ਲਾਲ ਗਾਬਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਐਮਐਲਏ ਤਿਲਕ ਨਗਰ ਦਿੱਲੀ ਨਾਲ ਵਿਚਾਰ ਵਟਾਂਦਰੇ ਉਪਰੰਤ ਨਗਰ ਕੌਂਸਲ ਚੋਣਾਂ ਬੰਗਾ ਲਈ 15 ਵਾਰਡਾਂ ਵਿੱਚੋਂ 11 ਉਮੀਦਵਾਰਾਂ ਦਾ ਫ਼ੈਸਲਾ ਕੀਤਾ ਗਿਆ ਹੈ ।
ਜਿਨ੍ਹਾਂ ਵਿੱਚ ਵਾਰਡ ਨੰਬਰ 2 ਤੋਂ ਰਣਵੀਰ ਸਿੰਘ ਰਾਣਾ 3 ਤੋਂ ਸੀਮਾ ਰਾਣੀ 5 ਤੋਂ ਮੀਨੂ 6 ਤੋਂ ਪਲਵਿੰਦਰ ਸਿੰਘ ਮਾਨ 7 ਤੋਂ ਸ੍ਰੀਮਤੀ ਸੁਭਾਸ਼ ਰਾਣੀ 8 ਤੋਂ ਪ੍ਰਵੇਸ਼ ਕੁਮਾਰ 9 ਤੋਂ ਜਸਵੀਰ ਕੌਰ 10 ਤੋਂ ਸਰਬਜੀਤ ਸਿੰਘ ਸਾਬੀ 13 ਤੋਂ ਨੀਨਾ ਸ਼ਰਮਾ 14 ਤੋਂ ਨਰਿੰਦਰ ਰੱਤੂ 15 ਤੋਂ ਸੁਰਿੰਦਰ ਘਈ ਸ਼ਾਮਲ ਹਨ ।ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਚਾਰ ਉਮੀਦਵਾਰ ਵੀ ਜਲਦੀ ਐਲਾਨ ਦਿੱਤੇ ਜਾਣਗੇ ਇਸ ਮੌਕੇ ਸ਼ਿਵ ਕੌੜਾ ਨੇ ਕਿਹਾ ਕਿ ਇਸ ਵਾਰ ਬੰਗਾ ਸ਼ਹਿਰ ਦੀ ਤਰੱਕੀ ਅਤੇ ਭਲੇ ਲਈ ਲੋਕ ਆਪ ਨੂੰ ਜਿਤਾਉਣਗੇ ਅਤੇ ਜਿੱਤੇ ਹੋਏ ਉਮੀਦਵਾਰ ਬੰਗਾ ਦੇ 15 ਵਾਰਡਾਂ ਦਾ ਸੁਧਾਰ, ਸੇਵਕ ਬਣ ਕੇ ਕਰਨਗੇ ।
No comments:
Post a Comment