ਬੰਗਾ30 ਜਨਵਰੀ (ਮਨਜਿੰਦਰ ਸਿੰਘ)
ਮੋਦੀ ਸਰਕਾਰ ਦੀਆਂ ਕੋਝੀਆਂ ਚਾਲਾਂ ਕਾਮਯਾਬ ਨਹੀਂ ਹੋਣਗੀਆਂ ਕਿਸਾਨਾਂ ਦੇ ਹੱਕ ਸੱਚ ਦੇ ਸੰਘਰਸ਼ ਵਿੱਚ ਜਿੱਤ ਕਿਸਾਨਾਂ ਦੀ ਹੋਵੇਗੀ ਮੋਦੀ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬੰਗਾ ਦੇ ਸਮਾਜ ਸੇਵਕ ਅਤੇ ਸੀਨੀਅਰ ਨੌਜਵਾਨ ਆਗੂ ਜੋਗਰਾਜ ਜੋਗੀ ਨਿਮਾਣਾ ਨੇ ਕਰਦਿਆਂ ਕਿਹਾ ਕਿ 26ਜਨਵਰੀ ਵਾਲੇ ਦਿਨ ਕਿਸਾਨ ਆਗੂਆਂ ਵਲੋਂ ਸੱਦੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕਰਨ ਦਾ ਜੋ ਪਰੋਗਰਾਮ ਸੀ ,ਉਸ ਨੂੰ ਹਰ ਹਾਲਤ ਵਿੱਚ ਨਾਕਾਮ ਕਰਕੇ ਕਿਸਾਨਾਂ ਦੇ ਹੌਸਲੇ ਤੋੜਨ ਦੀ ਕੋਸ਼ਿਸ਼ ਸੀ।ਜਿਸ ਕੋਸ਼ਿਸ਼ ਨੂੰ ਕਾਮਯਾਬ ਕਰਨ ਲਈ ਦੀਪ ਸਿੱਧੂ ਵਰਗੇ ਏਜੰਟ ਇਸ ਅੰਦੋਲਨ ਵਿੱਚ ਘੁਸਪੈਠ ਕਰਵਾ ਦਿੱਤੇ ਗਏ ।ਹਾਲਾਂਕਿ ਕਿਸਾਨ ਆਗੂਆਂ ਨੇ ਪਹਿਲਾਂ ਹੀ ਦੀਪ ਸਿਧੂ ਬਾਰੇ ਪਹਿਚਾਣ ਕਰ ਲਈ ਗਈ ਸੀ ਕਿ ਸਿੱਧੂ ਕਿਸਾਨ ਹਿਤੈਸ਼ੀ ਨਹੀਂ ,ਬਲਕਿ ਆਰ ਐੱਸ ਐੱਸ ਦਾ ਏਜੰਟ ਹੈ । ਕਿਸਾਨ ਆਗੂਆਂ ਵਲੋਂ ਤਹਿ ਕੀਤੇ ਦਿਸ਼ਾ ਨਿਰਦੇਸ਼ਾਂ ਦੇ ਖ਼ਿਲਾਫ਼ ਕੁਝ ਨੌਜਵਾਨ ਬਹਿਕਾਵੇ ਵਿੱਚ ਆ ਕੇ ਪਾਬੰਦੀ ਵਾਲੇ ਮਾਰਗ ਤੇ ਚੱਲਕੇ ਬੈਰੀਅਰ ਤੋੜਦੇ ਹੋਏ ਲਾਲ ਕਿਲੇ ਤੇ ਪਹੁੰਚ ਗਏ।ਕਿਸਾਨ ਆਗੂਆਂ ਵਲੋਂ ਬਾਰ ਬਾਰ ਉਸ ਪਾਸੇ ਨਾ ਜਾਣ ਦੇ ਸੰਦੇਸ਼ ਦਿੱਤੇ ਗਏ, ਕਿਸਾਨ ਆਗੂਆਂ ਦੇ ਕਹੇ ਦੀ ਪਰਵਾਹ ਨਾ ਕਰਦੇ ਹੋਏ ਲਾਲ ਕਿਲੇ ਉਤੇ ਜਾਕੇ ਕੇਸਰੀ ਝੰਡਾ ਲਹਿਰਾ ਦਿੱਤਾ ।ਜੋ ਬਹੁਤ ਹੀ ਅਫਸੋਸਨਾਕ ਹੈ।ਜੋ ਕਿਸਾਨ ਅੰਦੋਲਨ ਬੀਤੇ ਦੋ ਮਹੀਨੇ ਤੋਂ ਸ਼ਾਂਤੀਪੂਰਨ ਅਤੇ ਯੋਜਨਾ ਬੱਧ ਤਰੀਕੇ ਨਾਲ ਕਾਮਯਾਬੀ ਨਾਲ ਚੱਲ ਰਿਹਾ ਸੀ ।ਅੰਦੋਲਨ ਨੂੰ ਤਾਰਪੀਡੋ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ।ਕਿਸਾਨਾਂ ਨੇ ਸਿਆਣਪ ਭਰੇ ਫੈਸਲੇ ਲੈਕੇ ਮੁੜ ਅੰਦੋਲਨ ਨੂੰ ਪਹਿਲਾਂ ਵਾਲੇ ਬੁਲੰਦ ਅਗਵਾਈ ਦੇਣ ਦਾ ਫੈਸਲਾ ਕੀਤਾ ।ਇੰਨੇ ਵੱਡੇ ਹਜ਼ੂਮ ਨੂੰ ਬੜੇ ਅਨੁਸ਼ਾਸ਼ਨਬੱਧ ਚਲਾਕੇ ਅੰਦੋਲਨ ਨੂੰ ਕਾਮਯਾਬੀ ਦੀ ਮੰਜ਼ਿਲ ਉਤੇ ਪਹੁੰਚਾਉਣ ਲਈ ਸਾਡੇ ਕਿਸਾਨ ਆਗੂ ਵਧਾਈ ਦੇ ਪਾਤਰ ਹਨ। ਹੁਣ ਸਰਕਾਰ ਵਲੋਂ ਕਸੂਰਵਾਰਾਂ ਦੀ ਬਜਾਏ ਕਿਸਾਨ ਆਗੂਆਂ ਉਤੇ ਪਰਚੇ ਕੀਤੇ ਜਾ ਰਹੇ ਹਨ । ਜੋ ਕਿ ਨਿੰਦਣ ਯੋਗ ਹਨ। ਕਿਸਾਨ ਆਗੂਆਂ ਦੀ ਯੋਗ ਅਗਵਾਈ ਦਾ ਦੇਸ਼ ਦੇ ਹਰ ਨਾਗਰਿਕ ਨੂੰ ਭਰੋਸਾ ਹੈ ।ਕਿਸਾਨ ਆਗੂ ਮੋਦੀ ਸਰਕਾਰ ਦੇ ਹਰ ਜ਼ੁਲਮ ਦਾ ਢੁਕਵਾਂ ਜਵਾਬ ਦਿੰਦੇ ਹੋਏ ਆਪਣੀ ਮੰਜ਼ਿਲ ਨੂੰ ਜ਼ਰੂਰ ਪਾਉਣਗੇ ਤੇ ਤਾਨਾਸ਼ਾਹ ਮੋਦੀ ਨੂੰ ਝੁਕਾਉਣ ਵਿੱਚ ਕਾਮਯਾਬ ਹੋਣਗੇ ।।ਜ਼ਲਦੀ ਹੀ ਮੋਦੀ ਸਰਕਾਰ ਝੁਕੇਗੀ ਅਤੇ ਕਾਲੇ ਕਾਨੂੰਨ ਰੱਦ ਹੋਣਗੇ। ਇਸ ਮੌਕੇ ਅਮਰਜੀਤ ਸਿੰਘ ਕਰਨਾਣਾ, ਅਵਤਾਰ ਸਿੰਘ ਲਾਡੀ ਕਟ, ਬਲਬੀਰ ਮੰਡਾਲੀ, ਗਿਆਨ ਚੰਦ ਘੁੰਮਣ, ਚਮਨ ਲਾਲ ,ਅਮਰੀਕ ਬੰਗਾ, ਚਰਨਜੀਤ ਚੰਨੀ, ਨੰਬਰਦਾਰ ਟਿੰਬਰ ਨਾਸਿਕ, ਮਦਨ ਲਾਲ ਪੰਚ, ਪ੍ਰਧਾਨ ਤਿਲਕ ਰਾਜ, ਦੇਸ ਰਾਜ ਹੀਰਾ, ਮਹਿੰਦਰ ਸਿੰਘ ਮਜਾਰੀ, ਜੈਰਾਮ ਸਿੰਘ ਹਾਜ਼ਰ ਸਨ ।
No comments:
Post a Comment