ਨਾਭਾ17,ਫਰਵਰੀ (ਸੁਨੀਤਾ ਰਾਣੀ ) ਨਾਭਾ ਨਗਰ ਕੌਂਸਲ ਚੋਣਾਂ 'ਚ 23 ਵਾਰਡਾਂ ਚੋਂ ਕਾਂਗਰਸ ਦੇ 14 ਉਮੀਦਵਾਰ ਜੇਤੂ, 6 ਅਕਾਲੀ ਦਲ ਤੇ 3 ਆਜ਼ਾਦ ਉਮੀਦਵਾਰ ਵੀ ਜਿੱਤੇ
ਨਗਰ ਕੌਂਸਲ ਨਾਭਾ ਦੀਆਂ ਵੋਟਾਂ ਦੀ ਗਿਣਤੀ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਅਤੇ ਐਸ.ਡੀ.ਐਮ. ਸ੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ 23 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 14 ਉਮੀਦਵਾਰ ਜੇਤੂ ਰਹੇ ਹਨ, ਸ੍ਰੋਮਣੀ ਅਕਾਲੀ ਦਲ ਦੇ 6 ਅਤੇ 3 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਉਨ÷ ਾਂ ਦੱਸਿਆ ਕਿ ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਜਨੀਸ਼ ਕੁਮਾਰ ਸ਼ੈਂਟੀ ਮਿੱਤਲ ਪਹਿਲਾਂ ਹੀ ਬਿਨ÷ ਾਂ ਮੁਕਾਬਲਾ ਜੇਤੂ ਰਹੇ ਸਨ।
ਨਾਭਾ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਮੁਤਾਬਕ ਵਾਰਡ ਨੰਬਰ 1 ਤੋਂ ਅਕਾਲੀ ਦਲ ਦੀ ਵੀਰਪਾਲ ਕੌਰ 883 ਵੋਟਾਂ ਲੈ ਕੇ ਜੇਤੂ ਰਹੀ, ਕਾਂਗਰਸ ਦੀ ਸੁਖਵਿੰਦਰ ਕੌਰ ਨੂੰ 806 ਵੋਟਾਂ ਅਤੇ ਆਪ ਦੀ ਰੋਜੀ ਨੂੰ 191 ਵੋਟਾਂ ਮਿਲੀਆਂ ਤੇ ਨੋਟਾ ਨੂੰ 20 ਵੋਟਾਂ ਮਿਲੀਆਂ। 2 ਨੰਬਰ ਵਾਰਡ ਤੋਂ ਅਕਾਲੀ ਦਲ ਦੇ ਗੁਰਸੇਵਕ ਸਿੰਘ ਗੋਲੂ 1204 ਵੋਟਾਂ ਨਾਲ ਜੇਤੂ, ਕਾਂਗਰਸ ਦੇ ਵਿਵੇਕ ਸਿੰਗਲਾ ਨੂੰ 629, ਆਪ ਦੇ ਸ਼ਰਨਜੀਤ ਸਿੰਘ ਨੂੰ 40, ਬੀਜੇਪੀ ਦੇ ਜਤਿੰਦਰ ਕੁਮਾਰ ਨੂੰ 20, ਬੀਐਸਪੀ ਦੀ ਹਰਮਿੰਦਰ ਕੌਰ ਨੂੰ 2 ਵੋਟਾਂ ਅਤੇ ਨੋਟਾ ਨੂੰ 9 ਵੋਟਾਂ ਮਿਲੀਆਂ।
ਵਾਰਡ ਨੰਬਰ 3 ਤੋਂ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਨੂੰ 419 ਵੋਟਾਂ ਨਾਲ ਜੇਤੂ ਰਹੇ, ਕਾਂਗਰਸ ਦੇ ਗੁਰਦੀਪ ਸਿੰਘ ਨੂੰ 282, ਆਪ ਦੇ ਜਸਵਿੰਦਰ ਸਿੰਘ ਨੂੰ 77, ਭਾਜਪਾ ਦੇ ਨਵਦੀਪ ਬਾਵਾ ਨੂੰ 11 ਤੇ ਨੋਟਾਂ ਨੂੰ 6 ਵੋਟਾਂ ਮਿਲੀਆਂ। ਵਾਰਡ ਨੰਬਰ 4 'ਚ ਆਜ਼ਾਦ ਗੌਤਮ ਬਾਤਿਸ਼ 696 ਵੋਟਾਂ ਲੈਕੇ ਜੇਤੂ, ਕਾਂਗਰਸ ਦੇ ਸੁਰਿੰਦਰ ਸਿੰਘ ਨੂੰ 319 ਵੋਟਾਂ, ਆਪ ਦੇ ਸਤਵੰਤ ਸਿੰਘ ਨੂੰ 330 ਵੋਟਾਂ, ਅਕਾਲੀ ਦਲ ਦੇ ਅਸ਼ਵਨੀ ਕੁਮਾਰ ਚੋਪੜਾ ਨੂੰ 74, ਭਾਜਪਾ ਦੇ ਭੋਲਾ ਨੂੰ 02 ਵੋਟਾਂ ਤੇ ਨੋਟਾ ਨੂੰ 13 ਵੋਟਾਂ ਮਿਲੀਆਂ।
ਵਾਰਡ ਨੰਬਰ 5 ਤੋਂ ਕਾਂਗਰਸ ਦੀ ਪ੍ਰਿਤਪਾਲ ਕੌਰ ਨੂੰ 1071 ਵੋਟਾਂ, ਆਜ਼ਾਦ ਮਨਪ੍ਰੀਤ ਕੌਰ ਨੂੰ 510 ਤੇ ਨੋਟਾ ਨੂੰ 30 ਵੋਟਾਂ ਮਿਲੀਆਂ। ਵਾਰਡ ਨੰਬਰ 6 ਤੋਂ ਕਾਂਗਰਸ ਦੇ ਦਲੀਪ ਕੁਮਾਰ 700 ਵੋਟਾਂ ਨਾਲ ਜੇਤੂ, ਆਪ ਦੇ ਕਰਮਜੀਤ ਸਿੰਘ ਨੂੰ 168, ਅਕਾਲੀ ਦਲ ਦੇ ਸੁਲੱਖਣ ਸਿੰਘ ਨੂੰ 57, ਭਾਜਪਾ ਦੇ ਤਰੁਨ ਕੁਮਾਰ ਸ਼ਰਮਾ ਨੂੰ 22 ਤੇ ਨੋਟਾ ਨੂੰ 14 ਵੋਟਾਂ ਮਿਲੀਆਂ। ਵਾਰਡ ਨੰਬਰ 7 ਤੋਂ ਆਜ਼ਾਦ ਸੋਨੀਆ 716 ਵੋਟਾਂ ਨਾਲ ਜੇਤੂ, ਅਕਾਲੀ ਦਲ ਦੀ ਰੁਚੀ ਧਨੇਜਾ ਨੂੰ 592, ਕਾਂਗਰਸ ਦੀ ਰੀਨਾ ਬਾਂਸਲ ਨੂੰ 213, ਭਾਜਪਾ ਦੀ ਭਵਿਕਾ ਖੱਤਰੀ ਨੂੰ 121, ਆਪ ਦੀ ਸਿਮਰਨ ਵਰਮਾ ਨੂੰ 179 ਤੇ ਨੋਟਾ ਨੂੰ 14 ਵੋਟਾਂ ਮਿਲੀਆਂ।
ਵਾਰਡ ਨੰਬਰ 8 ਤੋਂ ਕਾਂਗਰਸ ਦੇ ਅਸ਼ੋਕ ਕੁਮਾਰ 1181 ਵੋਟਾਂ ਲੈਕੇ ਜੇਤੂ, ਆਪ ਦੇ ਅਸ਼ੋਕ ਅਰੋੜ ਨੂੰ 535, ਅਕਾਲੀ ਦਲ ਦੇ ਹਨੀ ਕੁਮਾਰ ਨੂੰ 9, ਭਾਜਪਾ ਦੇ ਮੋਹਿਤ ਸੂਦ ਨੂੰ 22 ਤੇ ਨੋਟਾ ਨੂੰ 18 ਵੋਟਾਂ। ਵਾਰਡ ਨੰਬਰ 9 ਤੋਂ ਕਾਂਗਰਸ ਦੇ ਮਮਤਾ ਮਿੱਤਲ 1135 ਵੋਟਾਂ ਨਾਲ ਜੇਤੂ, ਆਪ ਦੇ ਰਜਨੀ ਰਾਣੀ ਨੂੰ 456, ਅਕਾਲੀ ਦਲ ਦੀ ਸੁਧਾ ਨੂੰ 28, ਭਾਜਪਾ ਦੀ ਵੰਦਨਾ ਗੋਇਲ ਨੂੰ 74 ਵੋਟਾਂ ਤੇ ਨੋਟਾ ਨੂੰ 24 ਵੋਟਾਂ ਮਿਲੀਆਂ।
ਵਾਰਡ ਨੰਬਰ 11 ਤੋਂ ਕਾਂਗਰਸ ਦੀ ਅੰਜਨਾ ਸ਼ਰਮਾ 818 ਵੋਟਾਂ ਨਾਲ ਜੇਤੂ, ਆਪ ਦੀ ਗੀਤਾ ਡੱਲਾ ਨੂੰ 746, ਅਕਾਲੀ ਦਲ ਦੀ ਜਸਪ੍ਰੀਤ ਕੌਰ ਨੂੰ 28, ਭਾਜਪਾ ਦੀ ਪੂਜਾ ਕੁਮਾਰੀ ਨੂੰ 30, ਆਜ਼ਾਦ ਮਨਪ੍ਰੀਤ ਕੌਰ ਸੇਖੋਂ ਨੂੰ 45 ਤੇ ਨੋਟਾ ਨੂੰ 22 ਵੋਟਾਂ ਮਿਲੀਆਂ। ਵਾਰਡ ਨੰਬਰ 12 ਤੋਂ ਕਾਂਗਰਸ ਦੇ ਪਵਨ ਕੁਮਾਰ 581 ਵੋਟਾਂ ਨਾਲ ਜੇਤੂ, ਅਕਾਲੀ ਦਲ ਦੇ ਦਿਨੇਸ਼ ਕੁਮਾਰ 417, ਆਪ ਦੇ ਸੰਦੀਪ ਸ਼ਰਮਾ ਨੂੰ 208, ਭਾਜਪਾ ਦੇ ਵਿਸ਼ਾਲ ਸ਼ਰਮਾ ਨੂੰ 97 ਤੇ ਨੋਟਾ ਨੂੰ 12 ਵੋਟਾਂ ਮਿਲੀਆਂ।
ਵਾਰਡ ਨੰਬਰ 13 ਤੋਂ ਕਾਂਗਰਸ ਦੀ ਊਸ਼ਾ ਰਾਣੀ 824 ਵੋਟਾ ਨਾਲ ਜੇਤੂ, ਆਪ ਦੀ ਗਗਨਦੀਪ ਕੌਰ ਨੂੰ 623 ਵੋਟਾਂ, ਭਾਜਪਾ ਦੀ ਪਰਮਜੀਤ ਕੌਰ ਨੂੰ 21, ਅਕਾਲੀ ਦਲ ਦੀ ਰਾਜ ਰਾਣੀ ਨੂੰ 175 ਤੇ ਨੋਟਾ ਨੂੰ 23 ਵੋਟਾਂ ਮਿਲੀਆਂ। ਵਾਰਡ ਨੰਬਰ 14 ਤੋਂ ਕਾਂਗਰਸ ਦੇ ਕ੍ਰਿਸ਼ਨ ਕੁਮਾਰ 387 ਵੋਟਾਂ ਨਾਲ ਜੇਤੂ, ਭਾਜਪਾ ਦੇ ਗੁਰਪ੍ਰੀਤ ਸਿੰਘ ਪਾਰਸ ਨੂੰ 25, ਆਜਾਦ ਹਰਜਿੰਦਰ ਸਿੰਘ ਨੂੰ 98, ਅਕਾਲੀ ਦਲ ਦੇ ਬਲਵਿੰਦਰ ਸਿੰਘ ਨੂੰ 301, ਆਜਾਦ ਭਾਨ ੁਿਸੰਘ ਨੂੰ 82, ਆਪ ਦੇ ਮਹਿੰਦਰ ਪਾਲ ਨੂੰ 318 ਅਤੇ ਨੋਟਾ ਨੂੰ 12 ਵੋਟਾਂ ਮਿਲੀਆਂ।
ਵਾਰਡ ਨੰਬਰ 15 ਤੋਂ ਕਾਂਗਰਸ ਦੀ ਨੀਰੂ 921 ਵੋਟਾਂ ਨਾਲ ਜੇਤੂ, ਆਪ ਦੀ ਰੇਖਾ ਠਾਕੁਰ ਨੂੰ 438, ਅਕਾਲੀ ਦਲ ਦੀ ਗੇਜ ਕੌਰ ਨੂੰ 82, ਭਾਜਪਾ ਦੀ ਬਿੰਦੀਆ ਨੂੰ 18, ਆਜਾਦ ਗੁਰਮੇਲ ਕੌਰ ਨੂੰ 70 ਤੇ ਨੋਟਾ ਨੂੰ 21 ਵੋਟਾਂ ਮਿਲੀਆਂ। ਵਾਰਡ ਨੰਬਰ 16 ਤੋਂ ਅਕਾਲੀ ਦਲ ਦੇ ਕੌਸ਼ਲ ਕੁਮਾਰ 637 ਵੋਟਾਂ ਨਾਲ ਜੇਤੂ, ਕਾਂਗਰਸ ਦੀ ਸੁਨੀਤਾ ਰਾਣੀ ਨੂੰ 454 ਵੋਟਾਂ, ਆਪ ਦੇ ਨੀਰਜ ਕੁਮਾਰ ਨੂੰ 239, ਭਾਜਪਾ ਦੇ ਰਣਵੀਰ ਸਿੰਘ ਨੂੰ 9 ਤੇ ਨੋਟਾ ਨੇ 22 ਵੋਟਾਂ ਹਾਸਲ ਕੀਤੀਆਂ। ਵਾਰਡ ਨੰਬਰ 17 ਤੋਂ ਕਾਂਗਰਸ ਦੇ ਕਰਮਜੀਤ ਕੌਰ 519 ਵੋਟਾਂ ਲੈ ਕੇ ਜੇਤੂ, ਆਪ ਦੀ ਕਿਰਨ ਨੂੰ 489, ਅਕਾਲੀ ਦਲ ਦੀ ਅਨੀਤਾ ਰਾਣੀ ਨੂੰ 423, ਆਜ਼ਾਦ ਉਤਮਜੀਤ ਕੌਰ ਨੂੰ 84 ਤੇ ਰਾਜੂ ਨੂੰ 18 ਅਤੇ ਨੋਟਾ ਨੂੰ 15 ਵੋਟਾਂ ਮਿਲੀਆਂ।
ਵਾਰਡ ਨੰਬਰ 18 ਤੋਂ ਅਕਾਲੀ ਦਲ ਦੇ ਮਹਿੰਦਰ ਪਾਲ ਸਿੰਘ 946 ਵੋਟਾਂ ਨਾਲ ਜੇਤੂ, ਕਾਂਗਰਸ ਦੇ ਸੁੰਦਰ ਲਾਲ ਨੂੰ 447, ਭਾਜਪਾ ਦੇ ਗੁਰਵਿੰਦਰ ਸਿੰਘ ਨੂੰ 4, ਆਪ ਦੇ ਰਮੇਸ਼ ਕੁਮਾਰ ਨੂੰ 49 ਤੇ ਨੋਟਾ ਨੂੰ 15 ਵੋਟਾਂ ਮਿਲੀਆਂ। ਵਾਰਡ ਨੰਬਰ 19 ਤੋਂ ਕਾਂਗਰਸ ਦੇ ਰੇਨੂ ਸੇਠ 1508 ਵੋਟਾਂ ਨਾਲ ਜੇਤੂ, ਅਕਾਲੀ ਦਲ ਦੀ ਸਤਵੰਤ ਕੌਰ ਨੂੰ 106, ਆਪ ਦੀ ਨਿਸ਼ਾ ਨੂੰ 215, ਭਾਜਪਾ ਦੀ ਲਾਜੋ ਦੇਵੀ ਨੂੰ 14 ਵੋਟਾਂ, ਨੋਟਾ ਨੂੰ 21 ਵੋਟਾਂ ਮਿਲੀਆਂ।
ਵਾਰਡ ਨੰਬਰ 20 ਤੋਂ ਕਾਂਗਰਸ ਪਾਰਟੀ ਦੇ ਜਸਦੀਪ ਸਿੰਘ ਖੰਨਾ 812 ਵੋਟਾਂ ਨਾਲ ਜੇਤੂ, ਆਪ ਦੇ ਰਜੇਸ਼ ਕੁਮਾਰ ਨੂੰ 736, ਭਾਜਪਾ ਦੇ ਰਿਸ਼ੂ ਵਰਮਾ ਨੂੰ 52, ਆਜ਼ਾਦ ਸਨੀ ਸਿਗਲਾ ਨੂੰ 273 ਅਤੇ ਨੋਟਾ ਨੂੰ 16 ਵੋਟਾਂ ਮਿਲੀਆਂ। ਵਾਰਡ ਨੰਬਰ 21 ਤੋਂ ਅਕਾਲੀ ਦਲ ਦੀ ਅਮਰਜੀਤ ਕੌਰ 1342 ਜੇਤੂ ਰਹੀ, ਆਪ ਦੀ ਅਮਰਜੀਤ ਰਾਣੀ ਨੂੰ 213, ਕਾਂਗਰਸ ਦੀ ਕ੍ਰਿਸ਼ਨਾ ਰਾਣੀ ਨੂੰ 175, ਭਾਜਪਾ ਦੀ ਨੀਰੂ ਬਾਵਾ ਨੂੰ 90 ਤੇ ਨੋਟਾ ਨੂੰ 8 ਵੋਟਾਂ ਮਿਲੀਆਂ।
ਵਾਰਡ ਨੰਬਰ 22 ਤੋਂ ਕਾਂਗਰਸ ਪਾਰਟੀ ਦੇ ਸੁਜਾਤਾ 1349 ਵੋਟਾਂ ਨਾਲ ਜੇਤੂ ਰਹੀ, ਆਪ ਦੇ ਲਲਿਤ ਕੁਮਾਰ ਨੂੰ 315, ਅਕਾਲੀ ਦਲ ਦੇ ਵਿਜੇ ਕੁਮਾਰ ਨੂੰ 15 ਤੇ ਨੋਟ ਨੂੰ ਇੱਥੇ 26 ਵੋਟਾਂ ਮਿਲੀਆਂ ਸਨ। ਵਾਰਡ ਨੰਬਰ 23 ਤੋਂ ਆਜਾਦ ਰੋਜੀ 842 ਵੋਟਾਂ ਨਾਲ ਜੇਤੂ, ਕਾਂਗਰਸ ਦੀ ਸ਼ਮੀਨਾ ਬਾਨੋ ਨੂੰ 582, ਆਪ ਦੀ ਸਰੋਜ ਰਾਣੀ ਨੂੰ 148, ਭਾਜਪਾ ਦੀ ਗੀਤਾ ਰਾਣੀ ਨੂੰ 12 ਤੇ ਨੋਟਾ ਨੂੰ 13 ਵੋਟਾਂ ਮਿਲੀਆਂ ਹਨ।
No comments:
Post a Comment