Thursday, February 25, 2021

ਪੱਤਰਕਾਰਾਂ ਨੇ " ਮੀਡਿਆ ਫ਼ਾਰ ਫਾਰਮਰਜ਼ " ਦਾ ਕੀਤਾ ਗਠਨ 27 ਫ਼ਰਵਰੀ ਦਿਨ ਸ਼ਨਿਚਰਵਾਰ ਨੂੰ ਹੋਵੇਗੀ " ਪੱਗੜੀ ਸੰਭਾਲ ਲਹਿਰ "

ਜਲੰਧਰ 26 ਫ਼ਰਵਰੀ ( ਜੇ.ਐੱਸ. ਸੋਢੀ ) ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਕਾਨਫਰੰਸ ਹਾਲ ਵਿੱਚ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡਿਆ ਐੱਸੋਸੀਏਸ਼ਨ ਦੇ ਪ੍ਰਧਾਨ ਡਾ. ਸੁਰਿੰਦਰਪਾਲ ਦੀ ਅਗਵਾਈ ਹੇਠ ਪੱਤਰਕਾਰਾਂ ਦੀ ਇਕ ਅਹਿਮ ਮੀਟਿੰਗ ਹੋਈ । ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ  ਅੱਜ ਤੋਂ ਲਗਭਗ   113 ਸਾਲ ਪਹਿਲਾ ਕਿਸਾਨ ਕਾਨੂੰਨ ਦੇ ਵਿਰੋਧ ‘ਚ ਅੰਗਰੇਜਾਂ ਦੇ ਖਿਲਾਫ ਸ਼ਹੀਦ ਭਗਤ ਸਿੰਘ ਦੇ ਚਾਚੇ  ਅਜੀਤ  ਸਿੰਘ ਨੇ ਪਗੜੀ ਸੰਭਾਲ ਜੱਟਾਂ ਅੰਦੋਲਨ ਸ਼ੁਰੂ ਕੀਤਾ  ਸੀ , ਪਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਪਗੜੀ ਸੰਭਾਲ ਜੱਟਾ ਅੰਦੋਲਨ ਇੱਕ ਗਾਣੇ ਦੀ ਸ਼ੁਰੂਆਤ ਤੋਂ ਹੋਇਆ ਸੀ ਤੇ ਇਸ ਨੂੰ ਇੱਕ ਪੱਤਰਕਾਰ  ਬਾਂਕੇ ਦਿਆਲ ਨੇ ਲਿਖਿਆ ਸੀ | ਅੱਜ ਫਿਰ ਦਿੱਲੀ ਦੀਆਂ ਸਰਹੱਦਾਂ ਤੇ  ਕਿਸਾਨਾਂ ਨੇ  ਕਿਸਾਨ ਕਾਨੂੰਨਾਂ ਖਿਲਾਫ ਕੇਂਦਰ ਸਰਕਾਰ ਦਾ  ਵਿਰੋਧ ਕਰਦੇ ਹੋਏ ਪਗੜੀ ਸੰਭਾਲ ਜੱਟਾਂ ਦਿਵਸ ਮਨਾਇਆ | ਇਸੇ ਦੇ ਮੱਦੇਨਜ਼ਰ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੀਡਿਆ ਦੀ ਹੱਬ ਕਹੇ ਜਾਣ ਵਾਲੇ ਸ਼ਹਿਰ ਜਲੰਧਰ ਦੇ ਵਿੱਚ ਪੱਤਰਕਾਰਾਂ ਨੇ ਮੀਡਿਆ ਫ਼ਾਰ ਫਾਰਮਰਜ਼ ਨਾਮਕ ਸੰਸਥਾ ਦੇ ਬੈਨਰ  ਹੇਠ ਪਗੜੀ ਸੰਭਾਲ ਲਹਿਰ ਸ਼ੁਰੂਆਤ ਕਰਨ ਦਾ ਫੈਸਲਾ ਲੈਂਦੇ ਹੋਏ 27 ਫਰਵਰੀ ਸ਼ਨਿਚਰਵਾਰ ਨੂੰ  ਸਕਾਈ ਲਾਰਕ ਚੌਂਕ ਦੇ ਨੇੜੇ ਹਰੀਆਂ ਪੱਗਾਂ  ਸਜ਼ਾ ਕੇ ਇਸ ਦਾ ਆਗਾਜ਼ ਕੀਤਾ ਜਾਵੇਗਾ । ਇਸ ਤੋਂ ਪਹਿਲਾ ਪੱਤਰਕਾਰ 1.30 ਵਜੇ ਤੋਂ 2 ਵਜੇ ਤੱਕ ਪੱਤਰਕਾਰਾਂ ਦੇ ਪੱਗਾਂ ਬਣਨ ਦੇ ਮਾਹਰ ਪੱਗਾਂ ਸਜਾਉਣਗੇ।  2 ਵਜੇ ਤੋਂ ਲੈ ਕੇ 3 ਵਜੇ ਤਕ ਲੰਘ ਰਹੇ ਨੌਜਵਾਨਾਂ ਦੇ ਦਸਤਾਰਾਂ ਸਜਾ ਕੇ ਉਨ੍ਹਾਂ ਦੇ ਪਿਛੋਕੜ ਤੋਂ ਉਨ੍ਹਾਂ ਨੂੰ ਯਾਦ ਕਰਵਾਇਆ ਜਾਵੇਗਾ । ਡਾ. ਸੁਰਿੰਦਰ ਪਾਲ ਨੇ ਕਿਹਾ ਕਿ ਦੇਸ਼ ਦਾ ਪੱਤਰਕਾਰ ਭਾਈਚਾਰਾ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਵੇ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...