ਨਗਰ ਕੌਂਸਲ ਬੰਗਾ ਲਈ 14 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ 9 ਵਜੇ ਹੋਵੇਗੀ, ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਬੰਗਾ ਨਗਰ ਕੌਂਸਲ ਦੀਆਂ ਕੁੱਲ 15 ਸੀਟਾਂ ਲਈ ਗਿਣਤੀ ਗੁਰੂ ਨਾਨਕ ਕਾਲਜ (ਲੜਕੀਆਂ) ਬੰਗਾ ਵਿਖੇ ਹੋਵੇਗੀ । ਬੰਗਾ ਦੇ 15 ਵਾਰਡਾਂ (15 ਬੂਥਾਂ) ਦੀ ਗਿਣਤੀ 3 ਰਾਊਂਡਾਂ ਵਿਚ ਹੋਵੇਗੀ, ਜਿਸ ਲਈ 5 ਟੇਬਲ ਲਗਾਏ ਗਏ ਇਸ ਗਿਣਤੀ ਲਈ 28 ਅਧਿਕਾਰੀਆਂ ਦਾ ਸਟਾਫ ਲਗਾਇਆ ਗਿਆ ਹੈ, ਜਿਨਾਂ ਨੂੰ ਗਿਣਤੀ ਸਬੰਧੀ ਪੂਰੀ ਤਰਾਂ ਸਿਖਲਾਈ ਮੁਹੱਈਆ ਕਰਵਾਈ ਗਈ ਹੈ।
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ. ਐਸ. ਪੀ ਅਲਕਾ ਮੀਨਾ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਦੀ ਗਿਣਤੀ ਪ੍ਰਕਿਰਿਆ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਢੁਕਵੀਂ ਗਿਣਤੀ ਵਿਚ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਜਿਸ ਤਰਾਂ ਵੋਟਾਂ ਵਾਲੇ ਦਿਨ ਪੂਰੀ ਚੌਕਸੀ ਰੱਖੀ ਗਈ ਸੀ, ਉਸੇ ਤਰਾਂ ਗਿਣਤੀ ਵਾਲੇ ਦਿਨ ਵੀ ਪੂਰੀ ਮੁਸਤੈਦੀ ਵਰਤੀ ਜਾਵੇਗੀ।
No comments:
Post a Comment