Friday, February 12, 2021

ਬੰਗਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਹੱਕ ਵਿੱਚ ਭਾਰੀ ਰੋਡ ਪ੍ਰਦਰਸ਼ਨ :-

ਬੰਗਾ12, ਫਰਵਰੀ (ਮਨਜਿੰਦਰ ਸਿੰਘ )ਆਮ ਆਦਮੀ ਪਾਰਟੀ ਵੱਲੋਂ ਬੰਗਾ ਸ਼ਹਿਰ ਵਿੱਚ ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਉਮੀਦਵਾਰਾਂ ਦੇ ਹੱਕ ਵਿੱਚ ਸ਼ਕਤੀ ਪ੍ਰਦਰਸ਼ਨ ਕਰਦਿਆਂ  ਰੋਡ ਸ਼ੋਅ ਕੱਢਿਆ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪਾਰਟੀ ਦੇ ਪੰਜਾਬ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਬੰਗਾ ਦੇ 15ਵਾਰਡਾਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਸ਼ਹਿਰ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਬੰਗਾ ਨਗਰ ਕੌਂਸਲ  ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਨ ਉਪਰੰਤ ਦਿੱਤੀਆਂ ਜਾਣਗੀਆਂ ।ਉਨ੍ਹਾਂ ਕਿਹਾ ਜਿਸ ਤਰ੍ਹਾਂ ਦਾ ਪਿਆਰ ਅਤੇ ਸਮਰਥਨ ਬੰਗਾ  ਵਾਸੀਆਂ ਵੱਲੋਂ ਮਿਲ ਰਿਹਾ ਹੈ ਉਸ ਤੋਂ ਵਿਸ਼ਵਾਸ ਹੁੰਦਾ ਹੈ ਬੰਗਾ ਸ਼ਹਿਰ ਵਿੱਚ  ਆਮ ਆਦਮੀ ਪਾਰਟੀ ਦੀ ਕਮੇਟੀ ਜ਼ਰੂਰ ਬਣੇਂਗੀ 
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ  ਕਾਂਗਰਸ ਪਾਰਟੀ ਦੇ ਗੁੰਡਿਆਂ ਵੱਲੋਂ ਸਾਡੇ ਉਮੀਦਵਾਰਾਂ ਦੇ ਪਰਚੇ ਪੜ੍ਹੇ ਗਏ ਉਮੀਦਵਾਰਾਂ ਨੂੰ ਅਗਵਾ ਕੀਤਾ ਗਿਆ ਲੋਕਤੰਤਰ ਵਿੱਚ ਇਹ ਬਹੁਤ ਮੰਦਭਾਗਾ ਹੈ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਣਗੌਲਿਆ ਕਰ ਰਹੇ ਹਨ ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿਵ ਚਰਨ ਚੇਚੀ ,ਮਨੋਹਰ ਲਾਲ ਗਾਬਾ, ਸ਼ਿਵ ਕੌੜਾ,ਬਲਬੀਰ ਕਰਨਾਣਾ   ਅਮਰਦੀਪ ਬੰਗਾ, ਵਿਕਾਸ ਸ਼ਾਰਦਾ, ਭੁਪੇਸ਼ ਕੁਮਾਰ, ਡਾ ਰਾਜ ਕੁਮਾਰ ਰਮਨ ਖੋਸਲਾ ਬਲਿਹਾਰ ਸਿੰਘ, ਅਵਤਾਰ ਸਿੰਘ ਭੋਲਾ, ਨਰਿੰਦਰ ਕੁਮਾਰ, ਰਾਜ ਕੁਮਾਰ, ਸੰਤੋਸ਼ ਗੌਤਮ, ਰਣਵੀਰ ਰਾਣਾ,ਮੀਨੂ ਸਮੇਤ ਸਾਰੇ ਪੰਦਰਾਂ ਉਮੀਦਵਾਰ ਅਤੇ ਭਾਰੀ ਗਿਣਤੀ ਵਿਚ ਆਪ ਵਰਕਰ ਹਾਜ਼ਰ ਸਨ ।   

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...