ਬੰਗਾ ,19, ਫਰਵਰੀ (ਮਨਜਿੰਦਰ ਸਿੰਘ )
ਬੰਗਾ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ ਪੰਜ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤ ਪ੍ਰਾਪਤ ਕਰ ਕੇ ਪਹਿਲੀ ਵਾਰ ਕੌਂਸਲਰ ਬਣੇ ਮੈਡਮ ਮੀਨੂੰ ਨੇ ਵਾਰਡ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਵੱਲੋਂ ਜੋ ਸਹਿਯੋਗ ਮੈਨੂੰ ਅਤੇ ਮੇਰੀ ਪਾਰਟੀ ਨੂੰ ਦਿੱਤਾ ਗਿਆ ਹੈ ਉਸ ਲਈ ਮੈਂ ਸਦਾ ਰਿਣੀ ਰਹਾਂਗੀ ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸਭ ਦੇ ਦੁੱਖ ਸੁੱਖ ਵਿਚ ਖੜ੍ਹਾਂਗੀ ਅਤੇ ਵਾਰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੀ ।ਇਸ ਮੌਕੇ ਉਨ੍ਹਾਂ ਨਾਲ ਮੌਜੂਦ ਉਨ੍ਹਾਂ ਦੇ ਪਤੀ ਸਤਨਾਮ ਅਰੋਡ਼ਾ (ਸਾਗਰ ਸਟੂਡੀਓ ) ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ ।
No comments:
Post a Comment