ਬੰਗਾ (ਮਨਜਿੰਦਰ ਸਿੰਘ )ਕਾਂਗਰਸ ਸਰਕਾਰ ਦਾ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਕਰਨ ਦਾ ਬਿਆਨ ਬਚਕਾਨਾ ਤੇ ਝੂਠਾ ਹੈ। ਪੰਜਾਬ ਦੀ 35% ਅਨੁਸੂਚਿਤ ਜਾਤੀਆਂ ਅਤੇ 35% ਓਬੀਸੀ ਜਮਾਤਾਂ ਕਾਂਗਰਸ ਦੇ ਚੋਣ ਵਾਅਦਿਆਂ ਦੇ ਪੂਰੇ ਹੋਣ ਤੋਂ ਮਹਿਦੂਦ ਹਨ। ਇਹਨਾ ਸਬਦਾ ਦਾ ਪ੍ਰਗਟਾਵਾ ਬੰਗਾ ਹਲਕੇ ਦੀ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਪ੍ਰਦੀਪ ਜਸੀ ਜੋਨ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ,ਜੈ ਪਾਲ ਸੁੰਡਾ ਹਲਕਾ ਪ੍ਰਧਾਨ, ਹਰਬਲਾਸ ਬਸਰਾ ਜ਼ਿਲਾ ਜਨਰਲ ਸਕੱਤਰ,ਕੇਹਰ ਚੰਦ ਫਰਾਲਾ ਜ਼ਿਲਾ ਸਕੱਤਰ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਗਰੀਬਾਂ ਦੇ ਪੰਜਾਹ ਹਜ਼ਾਰ ਤੱਕ ਦੇ ਕਰਜੇ, ਦਲਿਤਾਂ ਦੀਆ ਪੰਚਾਇਤੀ ਜਮੀਨਾਂ ਵਿਚ ਤੀਜਾ ਹਿੱਸਾ, ਗਰੀਬ ਦੇ ਨੀਲੇ ਕਾਰਡ, 51000 ਸਗੁਨ ਸਕੀਮ, ਬਿਜਲੀ ਯੂਨਿਟ ਪੰਜ ਰੁਪਏ, ਬੇਰੁਜ਼ਗਾਰੀ ਭੱਤਾ 2500 ਰੁਪਏ, ਹਰ ਘਰ ਨੌਕਰੀ, ਓਬੀਸੀ ਵਰਗਾਂ ਲਈ 27% ਰਿਜ਼ਰਵੇਸ਼ਨ ਮੰਡਲ ਕਮਿਸਨ ਰਿਪੋਰਟ, ਪੰਜ ਪੰਜ ਮਰਲੇ ਦੇ ਪਲਾਟ, 85ਵੀ ਸੰਵਿਧਾਨਿਕ ਸੋਧ, ਬੈਕਲਾਗ, ਇਸਾਈ ਭਾਈਚਾਰੇ ਲਈ ਕਬਰਸਤਾਨ, ਆਦਿ ਮੁੱਦਿਆ ਉਪਰ ਕਾਂਗਰਸ ਸਰਕਾਰ ਬੁਰੀ ਤਰ੍ਹਾ ਫੇਲ ਹੋ ਚੁੱਕੀ ਹੈ। ਪੰਜਾਬ ਦੇ ਦਲਿਤ ਤੇ ਪਛੜੇ ਵਰਗਾਂ ਦੀ 70 ਪ੍ਰਤੀਸ਼ਤ ਆਬਾਦੀ ਜੋਕਿ 114 ਜਾਤਾਂ ਵਿੱਚ ਵੰਡੀ ਹੋਈ ਹੈ ਨੂੰ ਕਾਂਗਰਸ ਦੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਲਾਰਿਆ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਿਆ।
ਪ੍ਰਵੀਨ ਬੰਗਾ ਨੇ ਕਿਹਾ ਕਿ ਕਿਸਾਨਾਂ ਨੇ ਕਰਜੇ ਤੋਂ ਪਰੇਸ਼ਾਨ ਹੋਕੇ ਮੌਤ ਨੂੰ ਗਲੇ ਲਾਇਆ ਹੈ, ਜਿਸਦੀ ਉਦਾਹਰਣ ਦਸੂਹਾ ਦੇ ਕਿਸਾਨ ਪਿਓ ਪੁੱਤਰ ਹਨ। ਅਜਿਹੇ ਭਿਆਨਕ ਹਾਲਾਤਾਂ ਵਿਚ ਬਹੁਜਨ ਸਮਾਜ ਪਾਰਟੀ ਨੇ 2 ਅਪ੍ਰੈਲ ਨੂੰ ਬੇਗਮਪੁਰਾ ਪਾਤਸਾਹੀ ਬਣਾਓ ਰੈਲੀ ਖੁਵਾਸਪੁਰਾ ਰੋਪੜ ਵਿਖੇ ਰੱਖੀ ਹੈ, ਜਿੱਥੇ ਕਾਂਗਰਸ ਦੇ ਚੋਣ ਮੈਨੀਫੈਸਟੋ ਦੀ ਪੋਲ ਖੋਲ੍ਹ ਕੇ ਪੰਜਾਬੀਆਂ ਨੂੰ ਬਸਪਾ ਦੇ ਨੀਲੇ ਝੰਡੇ ਹੇਠ ਲਾਮਬੰਦ ਕੀਤਾ ਜਾਵੇਗਾ। ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਵਿਚ ਲੋਕਤੰਤਰ ਤੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਕੇ ਦੇਸ਼ ਕਾਰਪੋਰੇਟ ਘਰਾਣਿਆਂ ਨੂੰ ਸਪੁਰਦ ਕਰਕੇ ਜਿਵੇਂ ਭਾਰਤ ਨੂੰ ਈਸਟ ਕੰਪਨੀ ਰਾਹੀਂ ਅੰਗਰੇਜ਼ਾਂ ਦੇ ਗੁਲਾਮ ਕਰਨ ਦੀ ਨੀਂਹ ਰੱਖੀ ਸੀ ਉਸੇ ਤਰ੍ਹਾਂ ਭਾਰਤ ਨੂੰ ਆਰ ਐੱਸ ਐੱਸ ਦੇ ਕੋਲ ਭਾਰਤ ਨੂੰ ਗੁਲਾਮ ਕਰਨ ਲੲੀ ਮਨਸੂਬੇ ਬਣਾ ਰਹੀ ਹੈ ਸੰਗਰੂਰ ਵਿੱਚ 2ਸਕੀਆ ਭੈਣਾਂ ਦਾ ਦਿਨਦਿਹਾੜੇ ਕਤਲੇਆਮ ਦਾ ਬਹੁਜਨ ਸਮਾਜ ਪਾਰਟੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀਂ ਹੈ ਬਸਪਾ ਪੰਜਾਬ ਦਲਿਤਾਂ ਪਛੜਿਆ ਤੇ ਗਰੀਬ ਨੂੰ ਪੰਜਾਬ ਦੀ ਸੱਤਾ ਦੇ ਵਾਰਿਸ ਬਣਾਉਣ ਲਈ ਚੇਤੰਨ ਕਰਨ ਦਾ ਅਭਿਆਨ ਚਲਾਕੇ ਮਜ਼ਬੂਤ ਸੰਗਠਨ ਦੀ ਨੀਂਹ ਤਿਆਰ ਕਰੇਗੀ ਇਸ ਮੌਕੇ ਤੇ ਜ਼ਿਲਾ ਮਹਿਲਾ ਕਨਵੀਨਰ ਨੀਲਮ ਸਹਿਜਲ, ਹਲਕਾ ਜਨਰਲ ਸਕੱਤਰ ਹਰਪ੍ਰੀਤ ਡਾਹਰੀ, ਹਰਜਿੰਦਰ ਜੰਡਾਲੀ ਮੈਂਬਰ ਬਲਾਕ ਸੰਮਤੀ, ਪਰਮਜੀਤ ਦੋਸਾਂਝ, ਕੁਲਦੀਪ ਬਹਿਰਾਮ, ਗੁਰਦਿਆਲ ਦੋਸਾਂਝ, ਮੁਲਾਜ਼ਮ ਆਗੂ ਸੁਰਿੰਦਰ ਮੋਹਨ, ਜਗਤਾਰ ਸਿੰਘ, ਸੋਨੂੰ ਭਰੋਮਜਾਰਾ,ਗਗਨ ਭਰੋਮਜਾਰਾ ਮਹਿਲਾ ਆਗੂ ਰਵਿੰਦਰ ਮਹਿਮੀ, ਸੰਤੋਸ਼ ਕੁਮਾਰੀ ਤੋਂ ਇਲਾਵਾ ਸਾਥੀ ਸ਼ਾਮਿਲ ਹੋਏ¦
No comments:
Post a Comment