ਬੰਗਾ 27 ਮਾਰਚ (ਮਨਜਿੰਦਰ ਸਿੰਘ )- ਜਮਸ਼ੇਦਪੁਰ ( ਝਾਰਖੰਡ) ਵਿਖੇ ਹੋਏ 46 ਵੇ ਸੀਨੀਅਰ ਪਾਂਵਰ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿਚ ਬੰਗਾ ਦੇ ਕੁਲਦੀਪ ਸਿੰਘ ਰਾਣਾ ਨੇ ਗੋਲ੍ਡ ਮੈਡਲ ਜਿੱਤ ਕੇ ਜਿਥੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ ਉਹਨਾਂ ਦਾ ਬੰਗਾ ਪਹੁੰਚਣ ਤੇ ਜਿਥੇ ਸ਼ਹਿਰ ਵਾਸੀਆਂ ਨੇ ਉਹਨਾਂ ਦਾ ਫੁੱਲ ਮਾਲਵਾ ਪਾਂ ਕੇ ਸਨਮਾਨਿਤ ਕੀਤਾ ਉਥੇ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਉਹਨਾਂ ਨੂੰ ਬੰਗਾ ਪਹੁੰਚਣ ਤੇ ਸਮੂਹ ਟੀਮ ਵਲੋਂ ਉਹਨਾਂ ਨੂੰ ਟਰਾਫੀ ਦੇ ਕੇ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਰਣਵੀਰ ਸਿੰਘ ਰਾਣਾ ਬਲਾਕ ਪ੍ਰਧਾਨ ਨੇ ਕੁਲਦੀਪ ਸਿੰਘ ਰਾਣਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਭਾਰਤ ਦੇ ਨਾਲ ਨਾਲ ਬੰਗਾ ਇਲਾਕੇ ਅਤੇ ਰਾਣਾ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ । ਜ਼ਿਲ੍ਹਾ ਸਕੱਤਰ ਮਨੋਹਰ ਲਾਲ ਗਾਭਾ ਨੇ ਕੁਲਦੀਪ ਰਾਣਾ ਜੀ ਵਲੋਂ ਬੰਗਾ ਦਾ ਨਾਮ ਰੋਸ਼ਨ ਕਰਨ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦੇਂਦੇ ਹੋਏ ਕਿਹਾ ਕਿ ਰਾਣਾ ਜੀ ਦੀ ਇਸ ਉਪਲਬਧੀ ਨਾਲ ਨੌਜਵਾਨ ਵੀ ਖੇਡਾਂ ਪ੍ਰਤੀ ਜਾਗਰੂਕ ਹੋਣਗੇ। ਸ਼ਿਵ ਕੌੜਾ ਟਰੇਡ ਵਿੰਗ ਸਕੱਤਰ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣਨ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਖੇਡਾਂ ਪ੍ਰਤੀ ਉਤਸ਼ਾਹਤ ਕੀਤਾ ਜਾਵੇਗਾ ।ਇਸ ਮੌਕੇ ਮਾਸਟਰ ਰਾਮ ਕਿਸ਼ਨ ਪੱਲੀ ਝਿੱਕੀ ,ਮੀਨੂੰ ਕੌਸਲਰ, ਬੱਬੂ ਸਾਗਰ, ਜਸਵਿੰਦਰ ਕੁਮਾਰ, ਪਲਵਿੰਦਰ ਸਿੰਘ ਮਾਨ,ਬਲਿਹਾਰ ਸਿੰਘ ਮਾਨ, ਜਸਵਿੰਦਰ , ਅਮਰਦੀਪ ਬੰਗਾ ਬਲਾਕ ਪ੍ਰਧਾਨ ਸਰਬਜੀਤ ਸਾਭੀ ਕੌਸਲਰ ਨਰਿੰਦਰਜੀਤ ਰੱਤੂ ਕੌਸਲਰ , ਸੁਰਿੰਦਰ ਘਈ ਕੌਸਲਰ , ਤੋਂ ਇਲਾਵਾ ਸਤਨਾਮ ਸਿੰਘ ਕੋਚ, ਰਾਜਵਿੰਦਰ ਸਿੰਘ ਮਾਨ, ਦਵਿੰਦਰ ਸਿੰਘ ਮਾਨ, ਜਸਵਿੰਦਰ ਸਿੰਘ ਮਾਨ, ਅਜਮੇਰ ਸਿੰਘ ਮਨੀਲਾ ਵਾਲੇ, ਹਰੀਸ਼ ਸ਼ਰਮਾ, ਦੀਪਕ ਘਈ, ਨਿਰਮਲ ਸਿੰਘ, ਧਰਿੰਦਨ ਬੰਧਨ, ਸੀਮਾ, ਗੁਰਕਰਨ,ਜੋਬਨ, ਹਰਿੰਦਰ ਕੌਰ,ਕਮਲਜੀਤ ਕੌਰ, ਅਮਨਦੀਪ ਕੌਰ,ਬਲਵਿੰਦਰ ਕੌਰ,ਮਨਦੀਪ ਕੌਰ,ਬਲਜੀਤ ਕੌਰ, ਆਸ਼ਾ ਰਾਣੀ,ਸਰਬਜੀਤ ਕੌਰ ਆਦਿ ਹਾਜ਼ਿਰ ਸਨ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment