Monday, March 15, 2021

ਹੜਤਾਲ ਕਾਰਨ ਬੰਗਾ ਦੇ ਬੈਂਕਾਂ ਦਾ ਕਾਰੋਬਾਰ ਰਿਹਾ ਠੱਪ :

ਬੰਗਾ15, ਮਾਰਚ( ਮਨਜਿੰਦਰ ਸਿੰਘ )ਬੈਂਕ ਮੁਲਾਜ਼ਮ  ਜਥੇਬੰਦੀਆਂ ਦੀ ਸਾਂਝੀ ਯੂਨੀਅਨ   ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ 15,16 ਮਾਰਚ ਦੀ ਹੜਤਾਲ ਦੇ ਸੱਦੇ ਤੇ ਬੰਗਾ ਦੇ ਸਾਰੇ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਬੈਂਕਾਂ ਵਿਚ ਹੜਤਾਲ ਕਰਕੇ ਕਾਰੋਬਾਰ ਠੱਪ ਰੱਖਿਆ ਗਿਆ ।ਇਸ ਸੰਬੰਧ ਵਿਚ ਬੰਗਾ ਦੀ  ਸਟੇਟ ਬੈਂਕ ਆਫ ਇੰਡੀਆ ਬ੍ਰਾਂਚ  ਗੜ੍ਹਸ਼ੰਕਰ ਚੌਕ ਵਿਖੇ ਵੱਖ ਵੱਖ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਫੋਰਮ ਦੇ ਬੁਲਾਰਿਆਂ ਨੇ ਕੇਂਦਰ ਸਰਕਾਰ ਖਿਲਾਫ ਭੜਾਸ ਕੱਢਦਿਆਂ ਕਿਹਾ ਕਿ ਪਬਲਿਕ ਸੈਕਟਰ ਬੈਂਕਾਂ ਨੂੰ ਪ੍ਰਾਈਵੇਟ ਕਰਨ ਨਾਲ  ਮੁਲਾਜ਼ਮਾਂ ਦਾ ਭਵਿੱਖ ਖ਼ਰਾਬ ਹੋਣ ਦੇ ਨਾਲ  ਗ਼ਰੀਬਾਂ ਦਾ ਜੋ ਪੈਸਾ ਬੈਂਕਾਂ ਵਿੱਚ ਪਿਆ ਹੈ ਖਤਰੇ ਵਿਚ ਆ ਜਾਵੇਗਾ ਅਤੇ ਬੇਰੁਜ਼ਗਾਰੀ ਵਿੱਚ ਵੀ ਭਾਰੀ ਵਾਧਾ ਹੋਵੇਗਾ।ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਬੈਂਕਾਂ ਨੂੰ ਪ੍ਰਾਈਵੇਟ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਦੇਸ਼ ਵਿੱਚ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ । ਇਸ ਮੌਕੇ ਬੈਂਕ ਮੁਲਾਜ਼ਮਾਂ ਵਿਚ ਮਹਿੰਦਰਪਾਲ ਸਿੰਘ ,ਸੁਰਿੰਦਰ ਮੋਹਨ ,ਰਕੇਸ਼ ਜੋਸ਼ੀ ਹਰਜਿੰਦਰ ਸਿੰਘ, ਮਧੂ ਸੂਦਨ ਟਾਂਗਰੀ' ਗੁਰਮੇਜ ਰਾਮ, ਸੋਹਣ ਲਾਲ ,ਵਿਜੇ ਕੁਮਾਰ , ਗਿਦਾਵਰ ਸਿੰਘ ,ਹਿੰਮਤ ਕੁਮਾਰ ਆਦਿ ਹਾਜ਼ਰ ਸਨ । 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...