ਢਾਹਾਂ ਕਲੇਰਾਂ ਵਿਖੇ ਰਾਸ਼ਟਰੀ ਹਿੰਦੀ ਉਲੰਪੀਆਡ ਦੇ ਮੁਕਾਬਲੇ ਵਿੱਚੋ ਕੌਮੀ ਸਿਲਵਰ ਮੈਡਲ ਜੇਤੂ ਵਿਦਿਆਰਥੀ ਦੀਪਇੰਦਰ ਬੱਲ ਦਾ ਸਨਮਾਨ ਕਰਦੇ ਹੋਏ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਟਰੱਸਟ ਅਹੁਦੇਦਾਰ
ਬੰਗਾ : 16 ਮਾਰਚ (ਮਨਜਿੰਦਰ ਸਿੰਘ,ਪ੍ਰੇਮ ਜੰਡਿਆਲੀ )
ਇਲਾਕੇ ਦੇ ਪ੍ਰਸਿੱਧ ਵਿਦਿਅਕ ਅਦਾਰੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ¸ਕਲੇਰਾਂ ਦੀ 10ਵੀਂ ਕਲਾਸ ਦੀ ਵਿਦਿਆਰਥਣ ਦੀਪਇੰਦਰ ਬੱਲ ਨੇ ਹਿੰਦੀ ਉਤਕਰਸ਼ ਮੰਡਲ ਦਿੱਲੀ ਵੱਲੋਂ ਕਰਵਾਏ ਗਏ ਹਿੰਦੀ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਰਾਸ਼ਟਰੀ ਹਿੰਦੀ ਉਲੰਪੀਆਡ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਿਆ ਹੈ । ਇਸ ਖੁਸ਼ੀ ਦੇ ਮੌਕੇ ਢਾਹਾਂ ਕਲੇਰਾਂ ਵਿਖੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਵੱਲੋਂ ਹਿੰਦੀ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤਣ ਵਾਲੀ ਵਿਦਿਆਰਥਣ ਦੀਪਇੰਦਰ ਬੱਲ ਪੁੱਤਰੀ ਡਾ.ਰੁਪਿੰਦਰਜੀਤ ਸਿੰਘ ਬੱਲ ਦਾ ਵਿਸ਼ੇਸ਼ ਸਨਮਾਨ ਕਰਕੇ ਹੌਂਸਲਾ ਅਫਜ਼ਾਈ ਕੀਤੀ। ਸ. ਕਾਹਮਾ ਨੇ ਦੀਪਇੰਦਰ ਬੱਲ ਦੀ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਪ੍ਰਿੰਸੀਪਲ, ਸਮੂਹ ਹਿੰਦੀ ਅਧਿਆਪਕਾਂ ਅਤੇ ਹਿੰਦੀ ਵਿਆਕਰਣ ਮੁਕਾਬਲੇ ਵਿਚ ਭਾਗ ਲੈਣ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਪ੍ਰਿੰਸੀਪਲ ਵਨੀਤਾ ਚੋਟ, ਵਾਈਸ ਪ੍ਰਿੰਸੀਪਲ ਡਾ. ਰੁਪਿੰਦਰਜੀਤ ਸਿੰਘ ਬੱਲ, ਮੈਡਮ ਜਸਵਿੰਦਰ ਕੌਰ ਹਿੰਦੀ ਅਧਿਆਪਕ, ਦੇਵੀ ਦਾਸ ਹਿੰਦੀ ਅਧਿਆਪਕ ਵੀ ਹਾਜ਼ਰ ਸਨ।
No comments:
Post a Comment