ਬੰਗਾ,23 ਮਾਰਚ(ਮਨਜਿੰਦਰ ਸਿੰਘ )
ਅੱਜ ਸ਼ਹੀਦਾਂ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਕੁਰਬਾਨੀ ਨੂੰ ਸਮਰਮਿਤ ਸੰਯੁਕਤ ਕਿਸਾਨ ਮੋਰਚੇ ਵੱਲੋ ਬੰਗਾ ਸ਼ਹਿਰ ਦੀ ਮੰਡੀ ਵਿਖੇ ਵਿਸ਼ਾਲ ਮਹਾਂ ਰੈਲੀ ਕੀਤੀ ਗਈ ।ਜਿਕਰਯੋਗ ਹੈ ਕਿ ਕੱਲ ਰਾਤ ਤੇਜ਼ ਹਨੇਰੀ ਤੇ ਮੀਂਹ ਪੈਣ ਕਰਕੇ ਰੈਲੀ ਲਈ ਜਗ੍ਹਾ ਖਟਕੜ ਕਲਾਂ ਤੋਂ ਬਦਲ ਕੇ ਬੰਗਾ ਸ਼ਹਿਰ ਦੀ ਮੰਡੀ ਵਿਖੇ ਕੀਤੀ ਗਈ।ਜਿੱਥੇ ਕਿ ਲੋਕਾਂ ਦੇ ਭਾਰੀ ਇਕੱਠ ਅੱਗੇ ਪ੍ਰਬੰਧਕਾਂ ਦੁਆਰਾ ਕੀਤੇ ਗਏ ਸਾਰੇ ਪ੍ਰਬੰਧ ਫਿਕੇ ਪੈ ਗਏ।ਇਸ ਮੌਕੇ ਮਹਾਂ ਰੈਲੀ ਨੂੰ ਸੰਬੋਧਨ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ.ਬਲਵੀਰ ਸਿੰਘ ਰਾਜੇਵਾਲ, ਜਮਹੂਰੀ ਕਿਸਾਨ ਸਭਾ ਦੇ ਜਰਨਲ ਸਕੱਤਰ ਕੁਲਵੰਤ ਸਿੰਘ ਸੰਧੂ, ਡਾ.ਦਰਸ਼ਨ ਪਾਲ, ਸੁਰਜੀਤ ਸਿੰਘ ਫੂਲ, ਮਨਜੀਤ ਰਾਏ, ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੱੂਡੀਕੇ, ਸੰਤ ਕੁਲਵੰਤ ਰਾਮ ਭਰੋਮਜਾਰਾ ਆਦਿ ਤੋ ਇਲਾਵਾ ਦਰਜਨ ਦੇ ਕਰੀਬ ਕਲਾਕਾਰਾਂ ਜਿਹਨਾਂ ਵਿੱਚ ਬੂੱਬ ਮਾਨ, ਜੱਸ ਬਾਜਵਾ, ਸਰਬਜੀਤ ਚੀਮਾ, ਸੋਨੀਆ ਮਾਨ, ਯੋਗਰਾਜ ਸਿੰਘ, ਪੰਮੀ ਬਾਈ, ਸਿੱਪੀ ਗਿੱਲ ਨੇ ਵੀ ਸੰਬੋਦਨ ਕੀਤਾ।
ਆਗੂਆ ਨੇ ਸੰਬੋਧਨ ਕਰਦਿਆ ਇੱਕ ਵਾਰ ਫਿਰ ਇਹ ਗੱਲ ਸਪੱਸ਼ਟ ਕੀਤੀ ਕੇ ਕਾਨੂੰਨ ਵਾਪਸ ਕਰਵਾਏ ਤੋ ਵਗੇਰ ਕਿਸੇ ਵੀ ਸ਼ਰਤ ਤੇ ਘਰ ਵਾਪਸੀ ਨਹੀ ਹੋਵੇਗੀ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਹਨਾਂ ਕਾਨੂੰ ਨਾਂ ਨੂੰ ਦੇਸ਼ ਅੰਦਰ ਲਾਗੂ ਕਰਕੇ ਕਿਸਾਨਾਂ ਨੂੰ ਬਰਵਾਦੀ ਦੇ ਰਾਹ ਪਾਉਣਾ ਚਾਹੁੰਦੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਤਿਜੋਰੀਆਂ ਮੂਨਾਫਿਆਂ ਨਾਲ ਭਰਨਾ ਚਾਹੁੰਦੀ ਹੈ। ਜਿਸ ਨੂੰ ਕਿਸੇ ਵੀ ਕਿਮਤ ਤੇ ਬਰਦਾਸ ਨਹੀ ਕੀਤਾ ਜਾਵੇਗਾ।ਇਸ ਮੌਕੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਾਨੂੂੰਨਾਂ ਦੀ ਵਾਪਸੀ ਦੀ ਲੜਾਈ ਜਵਾਨੀ ਦੇ ਜੋਸ਼ ਤੋ ਬਗੇਰ ਨਹੀ ਲੜੀ ਜਾ ਸਕਦੀ ਇਸ ਲਈ ਵੱਧ ਤੋਂ ਵੱਧ ਨੌਜਵਾਨ ਦਿੱਲੀ ਮੌਰਚਿਆ ਤੇ ਪੁੱਜਣ। ਇਸ ਮੌਕੇ ਸੰਬੋਧਨ ਕਰਦਿਆ ਪ੍ਰਸਿੱਧ ਕਲਾਕਾਰ ਯੋਗਰਾਜ ਸਿੰਘ ਅਤੇ ਹੋਰ ਕਲਾਕਾਰਾਂ ਨੇ ਸਾਂਝੇ ਤੋਂ ਤੇ ਕਿਹਾ ਕਿ ਕਿਸਾਨਾਂ ਨੂੰ ਖੁਦਖੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਰਾਹ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੰਡਾਨੀ ਅਤੇ ਅੰਬਾਨੀ ਦੇ ਹੱਥਾਂ ਵਿੱਚ ਖੇਡ ਰਹੀ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਦੇਸ਼ ਦੇ ਕਿਸਾਨ ਮਜ਼ਬੂਤ ਹੋਣਗੇ, ਤਾਂ ਹੀ ਦੇਸ਼ ਤਰੱਕੀ ਕਰੇਗਾ।
*ਬੱਬੂ ਮਾਨ ਨੇ ਆਪਣੇ ਸੰਬੋਧਨ ਵਿੱਚ ਇਸ ਮੌਕੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਏਕਤਾ ਦਾ ਸਬੂਤ ਦਿੰਦੇ ਹੋਏ ਰਲ ਕੇ ਇਕ ਜਥੇਬੰਦੀ ਬਣਾਉਣ ਦੀ ਅਪੀਲ ਕੀਤੀ,ਪਰ ਪੱਤਰਕਾਰ ਵੱਲੋਂ ਇਸ ਬਾਰੇ ਸਵਾਲ ਬਲਬੀਰ ਸਿੰਘ ਰਾਜੇਵਾਲ ਨੂੰ ਕਰਨ ਤੇ ਉਨ੍ਹਾਂ ਇਸ ਗੱਲ ਨੂੰ ਚੰਗਾ ਨਹੀਂ ਸਮਝਿਆ । ਇਸ ਮੌਕੇ ਅਭਿਮਨੁ ਕੁਹਾੜ ਹਰਿਆਣਾ,ਡਾ. ਅਜੈ ਕੁਹਾੜ ਹਰਿਆਣਾ,ਬਲਵੀਰ ਸਿੰਘ ਬੂੱਢਾਦਲ, ਸ. ਹਰਦੀਪ ਸਿੰਢ ਡਿੱਬਡਿੱਬਾ,ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਭਾਈ ਰਣਜੀਤ ਸਿੰਘ ,ਜਥੇ.ਨਿਹਾਲ ਸਿੰਘ ਤਰਨਾਦਲ, ਐੱਨ ਆਰ ਆਈ ਨੰਬਰਦਾਰ ਇੰਦਰਜੀਤ ਸਿੰਘ ਮਾਨ ਬੰਗਾ ,ਜੱਸਵਰਿੰਦਰ ਸਿੰਘ ਜੱਸਾ ਕਲੇਰਾਂ ਸਤਨਾਮ ਸਿੰਘ ਬਾਲੋ ਬੰਗਾ, ਬੇਅੰਤ ਸਿੰਘ ਖਿਆਲਾ, ਜਸਪਾਲ ਚਾਹਲ, ਮਨਦੀਰ ਸਿੰਘ ਰਾੜੀ ਜਸਵਿੰਦਰ ਸਿੰਘ ਮਾਨ ਆਦਿ ਹੋਰ ਕਿਸਾਨ ਅਤੇ ਮਜਦੂਰ ਹਾਜ਼ਰ ਸਨ।
No comments:
Post a Comment