ਨਵਾਂ ਸ਼ਹਿਰ, 21 ਮਾਰਚ (ਮਨਜਿੰਦਰ ਸਿੰਘ ,ਹਰਪ੍ਰੀਤ ਕੌਰ )
: ਸਥਾਨਕ ਰੇਲਵੇ ਰੋਡ 'ਤੇ ਸਥਿਤ ਜੈਨ ਉਪਸਾਰਾ ਵਿਖੇ ਹਰ ਮਹੀਨੇ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦਿਆਂ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ। ਜੈਨ ਸੇਵਾ ਸੰਘ ਦੇ ਜਨਰਲ ਸੱਕਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ ਦਾ ਰਾਸ਼ਨ ਵੰਡ ਸ਼੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਮਾਰਗ ਦਰਸ਼ਕ ਸ੍ਰੀ ਕੇ.ਕੇ. ਜੈਨ ਜੀ ਦੀ ਪ੍ਰੇਰਨਾਸਦਕਾ ਮਾਤਾ ਸੁਰਿੰਦਰ ਕੌਰ, ਡਾ: ਜਸਵਿੰਦਰ ਸਿੰਘ ਰਾਜਾ ਹਸਪਤਾਲ ਦੇ ਡਾਇਰੈਕਟਰ, ਡਾ: ਨੀਲਮ ਸੈਣੀ, ਡਾ: ਅਮਰਿੰਦਰ ਸਿੰਘ ਅਤੇ ਡਾ: ਲਕਸ਼ਿਤਾ ਸੈਣੀ ਨੇ ਮਰਹੂਮ ਡਾ: ਕਾਬਲ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ। .
ਡਾ: ਜਸਵਿੰਦਰ ਸਿੰਘ ਅਤੇ ਡਾ: ਅਮਰਿੰਦਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਮਾਜ ਵਿੱਚ ਕਿਸੇ ਵੀ ਲੋੜਵੰਦ ਵਿਅਕਤੀ ਦੇ ਕੰਮ ਆਉਣਾ ਸਭ ਤੋਂ ਵੱਡਾ ਮਹਾਨ ਪਰਉਪਕਾਰੀ ਕੰਮ ਹੈ। ਸਾਨੂੰ ਸਤਾਏ ਗਏ ਹਰੇਕ ਵਿਆਕਤੀ ਦੀ ਸੇਵਾ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ. ਸ੍ਰੀ ਵਰਧਮਾਨ ਜੈਨ ਸੇਵਾ ਸੰਘ ਵਲੌ ਲੋੜਵੰਦਾਂ ਨੂੰ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੂੰ ਇਸ ਨੇਕੀ ਦੇ ਕੰਮ ਵਿਚ ਸਹਿਯੋਗ ਲਈ ਪ੍ਰੇਰਿਤ ਕੀਤਾ। ਸ੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸੱਕਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ 96 ਵੇਂ ਰਾਸ਼ਨ ਵੰਡ ਸਮਾਰੋਹ ਦੌਰਾਨ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੁਰੇਂਦਰ ਜੈਨ, ਕੇ ਕੇ ਜੈਨ, ਆਦੀ ਹਾਜ਼ਰ ਸਨ।
No comments:
Post a Comment