Tuesday, March 23, 2021

ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਿਚ ਸਮੇਂ ਦੀਆਂ ਸਰਕਾਰਾਂ ਫੇਲ ਹੋਈਆਂ-ਕੈਂਥ,ਹਰਪ੍ਰਭ

ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ  ਲੋਕ ਇਨਸਾਫ਼ ਪਾਰਟੀ ਦੇ ਆਗੂ ਗਗਨਦੀਪ ਸਿੰਘ ਕੈਂਥ ਪ੍ਰਧਾਨ ਯੂਥ ਵਿੰਗ ਪੰਜਾਬ , ਜਿਲਾ ਪ੍ਰਧਾਨ ਹਰਪ੍ਰਭ ਮਹਿਲ ਸਿੰਘ ਨਾਲ ਹੋਰ ਆਗੂ ਅਤੇ ਵਲੰਟੀਅਰ 

ਬੰਗਾ23, ਮਾਰਚ (ਮਨਜਿੰਦਰ ਸਿੰਘ )ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਰਕਰ   ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ  ਜੀ ਦੇ ਸ਼ਹੀਦੀ ਦਿਹਾੜੇ 23 ਮਾਰਚ  ਤੇ ਸ਼ਰਧਾਂਜਲੀ ਭੇਂਟ ਕਰਨ ਲਈ ਗਗਨਦੀਪ ਸਿੰਘ ਕੈਂਥ ਪ੍ਰਧਾਨ ਯੂਥ ਵਿੰਗ ਪੰਜਾਬ ਅਤੇ ਜਿਲਾ ਪ੍ਰਧਾਨ ਹਰਪ੍ਰਭ ਮਹਿਲ ਸਿੰਘ ਮੇਂਬਰ ਕੌਰ ਕਮੇਟੀ  ਦੀ ਅਗਵਾਈ ਵਿਚ ਖਟਕੜਕਲਾਂ ਪੁੱਜੇ ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਨੇ ਕਿਹਾ  ਜਿਸ ਉਮੀਦ ਦੇ ਨਾਲ ਭਾਰਤ ਨੂੰ ਅਜ਼ਾਦ ਕਰਾਉਣ ਲਈ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਸ਼ਹੀਦ ਸੁਖਦੇਵ ਜੀ ਤੋਂ ਇਲਾਵਾ ਤਮਾਮ ਸ਼ਹੀਦਾਂ ਨੇ   ਸ਼ਹੀਦੀਆਂ ਦਿਤੀਆਂ, ਸਮੇਂ ਦੀਆਂ ਸਰਕਾਰਾਂ ਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ ਬਣਾਉਣ ਵਿਚ ਫੇਲ ਹੋਈਆਂ ਹਨ ਉਥੇ ਸਰਕਾਰਾਂ 73 ਸਾਲ ਦੀ ਅਜ਼ਾਦੀ ਤੋਂ ਬਾਅਦ  ਵੀ ਆਮ ਲੋਕਾਂ ਨੂੰ  ਅਧਿਕਾਰ ਰੋਟੀ, ਕੱਪੜਾ,ਮਕਾਨ, ਵਧੀਆ ਸਿਖਿਆ, ਵਧੀਆ ਸਿਹਤ ਸਹੂਲਤਾਂ , ਤੇ ਰੁਜ਼ਗਾਰ ਦੇ ਨਹੀਂ ਸਕੀਆਂ ਦੇਸ਼ ਵਾਸੀਆਂ ਨੂੰ ਸਰਕਾਰੀ ਸਹੂਲਤਾਂ ਦੇਣ ਦੀ ਬਜਾਏ ਪਬਲਿਕ ਸੈਕਟਰ ਨੂੰ ਮਜ਼ਬੂਤ ਕਰਨ ਦੀ ਬਜਾਏ ਦੇਸ਼ ਦੀ ਆਰਥਿਕਤਾ ਕਾਰਪੋਰੇਟ ਘਰਾਣਿਆਂ ਨੂੰ ਸਪੁਰਦ ਕਰਕੇ ਦੇਸ਼ ਨੂੰ ਉਨ੍ਹਾਂ ਦੇ  ਗੁਲਾਮ  ਕਰਨ ਜਾ ਰਹੀਆਂ ਹਨ  ਮੋਦੀ ਸਰਕਾਰ ਤੇ ਹੋਰ ਸਰਕਾਰਾਂ ਦੀ ਮਿਲੀ ਭੁਗਤ ਨਾਲ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਲੇ ਕਨੂੰਨਾਂ ਨੂੰ  ਲਿਆਂਦਾ ਹੈ ਉਹ ਤੁਰੰਤ ਰੱਦ ਹੋਣੇ ਚਾਹੀਦੇ ਹਨ ਉਨ੍ਹਾਂ ਕਿਸਾਨ ਸੰਗਰਸ਼ ਦੀ ਹਮਾਇਤ ਅਤੇ ਸਲਾਗਾ ਕਰਦਿਆਂ , ਕਿਸਾਨ ਜਥੇਬੰਦੀਆਂ ਨੂੰ  ਰਾਜਨੀਤਕ ਪਾਰਟੀ ਬਣਾ ਕੇ ਆਪਣੀ ਸਰਕਾਰ ਬਣਾਉਣ ਦੀ ਵੀ ਸਲਾਹ ਦਿਤੀ | ਜਿਲਾ ਪ੍ਰਧਾਨ ਹਰਪ੍ਰਭ ਮਹਿਲ ਸਿੰਘ ਨੇ ਦੇਸ਼ ਵਿਚ ਵੱਧ ਚੁਕੀ ਰਿਸ਼ਵਤ ਖੋਰੀ ਦਾ ਜਿਕਰ ਕਰਦਿਆਂ ਮਹਾਰਾਸ਼ਟਰ ਦੇ ਉਸ ਮੰਤਰੀ ਦਾ ਹਵਾਲਾ ਦਿਤਾ ਜੋ ਸੂਬੇ ਦੇ ਆਈ ਏ ਐਸ ਅਤੇ ਆਈ ਪੀ ਐਸ ਅਧਿਕਾਰੀਆਂ ਤੋਂ ਮਹੀਨੇ ਦੇ 100 ਕਰੋੜਿ ਰੁਪਏ ਦੀ ਮੰਗ ਕਰਦਾ ਹੈ ਉਨ੍ਹਾਂ ਕਿਹਾ ਜੇ ਇਕ ਮੰਤਰੀ ਇਨੀ ਰਿਸ਼ਵਤ ਮੰਗ ਰਿਹਾ ਹੈ ਤਾ ਮੁਖ ਮੰਤਰੀ ਦੀ ਕੀ ਮੰਗ ਹੋਵੇਗੀ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉ ਇਕਠੇ ਹੋ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਿਨਾਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਦਾ  ਘਾਂਣ  ਕੀਤਾਂ ਹੈ ਉਨਾਂ ਸਰਕਾਰਾਂ ਨੂੰ ਚਲਦਾ ਕਰਨ ਲਈ 2022 ਦੀਆਂ ਪੰਜਾਬ ਚੋਣਾਂ ਵਿਚ ਜਮੀਰ ਦੀ ਅਵਾਜ ਨਾਲ ਸਾਰੇ ਲਾਲਚ ਤਿਆਗ ਕੇ ਸੱਚ ਅਤੇ ਇਮਾਨਦਾਰੀ ਤੇ ਪਹਿਰਾ ਦੇਣ ਵਾਲੇ ਲੋਕਾਂ ਦੀ ਸਰਕਾਰ ਬਣਾਈਏ ਤਾ ਤੋਂ ਸ਼ਹੀਦਾਂ, ਗੁਰੂਆਂ ,ਪੀਰਾਂ ਦੀ ਧਰਤੀ ਪੰਜਾਬ ਦਾ ਹਰ ਵਰਗ ਖੁਸ਼ਹਾਲ ਹੋ ਸਕੇ, ਇਹੋ ਹੀ ਸ਼ਹੀਦਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ|ਇਸ ਮੌਕੇ ਬਲਦੇਵ ਸਿੰਘ ਜਿਲਾ ਪ੍ਰਧਾਨ ਲੁਧਿਆਣਾ,ਜਰਨੈਲ ਨੰਗਲ ਪ੍ਰਧਾਨ ਦੋਆਬਾ ਜੋਨ,ਅਮਰੀਕ ਸਿੰਘ ਵਰਪਾਲ ਪ੍ਰਧਾਨ ਮਾਝਾ ਜੋਨ,ਜਗਜੋਤ ਸਿੰਘ ਖਾਲਸਾ ਪ੍ਰਧਾਨ ਧਾਰਮਿਕ ਵਿੰਗ ਪੰਜਾਬ,ਗੁਰਦੀਪ ਸਿੰਘ ਝਿੱਕਾ ਸੀਨੀਅਰ ਮੀਤ ਪ੍ਰਧਾਨ,ਹਰਜਾਪ ਸਿੰਘ ਪ੍ਰਧਾਨ ਸਟੂਡੈਂਟ ਵਿੰਗ ਪੰਜਾਬ,ਗੁਰਦੀਪ ਸਿੰਘ ਮੁੰਡੀਆ,ਪ੍ਰਧਾਨ ਦਿਹਾਤੀ ਲੁਧਿਆਣਾ,ਮਨਜੀਤ ਬੇਦੀ,ਗੁਰਦੀਪ ਸਿੰਘ,ਸ਼ਮਸ਼ੇਰ ਪੋਜੇਵਾਲ,ਅਵਤਾਰ ਡਾਂਡੀਆ,ਮਹਿੰਦਰ ਸਿੰਘ ਬਰਨਾਲਾ ਕਲਾਂ ਨੇ ਵੀ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਸ਼ਹੀਦ ਸੁਖਦੇਵ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ |


No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...