Sunday, March 7, 2021

ਆਰ ਟੀ ਆਈ ਮੰਗਣ ਤੇ ਪੁਲਸ ਕਰ ਰਹੀ ਪ੍ਰੇਸ਼ਾਨ - ਕਰਨਾਣਾ

ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਪ੍ਰੈੱਸ ਵਾਰਤਾ ਦੌਰਾਨ  

ਬੰਗਾ7, ਮਾਰਚ (ਸੱਚ ਕੀ ਬੇਲਾ ਸਮਾਚਾਰ ਸੇਵਾ )ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਸੁਸਾਇਟੀ  ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਇਕ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ 20 ਜ਼ਿਲ੍ਹਿਆਂ ਦੇ ਐੱਸਐੱਸਪੀ ਸਹਿਬਾਨ ਨੂੰ ਮਿਤੀ 4.2.2021ਨੂੰ ਆਰਟੀਆਈ ਤਹਿਤ ਇਕ ਬੇਨਤੀ ਕਰ ਕੇ ਜਾਣਕਾਰੀ ਮੰਗੀ ਸੀ ਕਿ 23.3.2020 ਤੋਂ 13.7.2020 ਤਕ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੀ ਕਾਰਵਾਈ 174 ਤਹਿਤ ਕੀਤੀ ਗਈ ਹੈ : ਇਸ ਜਾਣਕਾਰੀ ਦਾ ਪੱਤਰ  ਦੇਣ ਲਈ  ਕੱਲ੍ਹ ਮਿਤੀ 6.3.2021 ਨੂੰ ਦੋ ਪੁਲੀਸ ਮੁਲਾਜ਼ਮ  ਮੇਰੇ ਗ੍ਰਹਿ ਪਿੰਡ ਕਰਨਾਣਾ ਵਿਖੇ ਸਵੇਰ ਦੇ 10.20 ਤੇ ਆਏ ਜਿਸ ਵੇਲੇ ਮੈਂ ਘਰ ਨਹੀਂ ਸੀ ਮੇਰੇ ਮਾਤਾ ਜੀ ਵੱਲੋਂ ਮੇਰੀ ਨਾਮੌਜੂਦਗੀ ਦੱਸਣ ਦੇ ਬਾਵਜੂਦ ਵੀ ਉਹ ਘਰ ਵਿੱਚ ਦਾਖ਼ਲ ਹੋ ਗਏ ਜਿਸ ਦਾ ਮੈਨੂੰ ਸਖ਼ਤ ਇਤਰਾਜ਼ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚੋਂ ਇਕ ਪੁਲਸ ਮੁਲਾਜ਼ਮ ਨੇ ਮੈਨੂੰ ਫ਼ੋਨ ਤੇ ਜਲਦੀ ਘਰ ਆਉਣ ਲਈ ਧਮਕਾਇਆ  ਮੈਂ ਉਸ ਨੂੰ ਕਿਹਾ ਕਿ ਜੋ ਵੀ ਚਿੱਠੀ ਪੱਤਰ ਦੇਣਾ ਹੈ ਰਜਿਸਟਰਡ ਡਾਕ ਰਾਹੀਂ ਭੇਜ ਦਿਓ ਮੈਂ ਇਸ ਵੇਲੇ ਘਰ ਨਹੀਂ ਆ ਸਕਦਾ।ਪ੍ਰਧਾਨ ਕਰਨਾਣਾ ਨੇ ਅੱਗੋਂ ਦੱਸਿਆ ਕਿ  ਪੁਲੀਸ, ਜ਼ਿਲ੍ਹਾ ਐੱਸਬੀਐੱਸ ਨਗਰ  ਮੁਖੀ ਸ਼੍ਰੀਮਤੀ ਅਲਕਾ ਮੀਨਾ ਦੇ ਇਸ਼ਾਰੇ ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਹੀ ਹੈ ।ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲੀਸ ਪੰਜਾਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਜ਼ਿੰਮੇਵਾਰ ਪੁਲੀਸ ਅਫ਼ਸਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਮਾਣਯੋਗ ਹਾਈ ਕੋਰਟ  ਨੂੰ ਸ਼ਿਕਾਇਤ ਕਰਨਗੇ ।ਇਸ ਬਾਰੇ ਜਦੋਂ ਦੱਸੇ ਗਏ ਪੁਲੀਸ ਮੁਲਾਜ਼ਮ  ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਥਾਣੇ ਤੋਂ ਮੁਨਸ਼ੀ ਦੇ ਕਹੇ ਤੇ ਚਿੱਠੀ ਲੈ ਕੇ ਗਏ ਸਨ ਉਨ੍ਹਾਂ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਅਮਰਜੀਤ ਦੇ ਘਰ ਨਾ ਮਿਲਣ ਤੇ ਉਹ ਵਾਪਸ ਆ ਗਏ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...