Saturday, April 3, 2021

ਪੱਲੀਝਿੱਕੀ ਵੱਲੋ ਮਾਹਲ ਗਹਿਲਾ ਦੇ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਬੰਗਾ 3,ਅਪ੍ਰੈਲ( ਮਨਜਿੰਦਰ ਸਿੰਘ)
ਦਿੱਲੀ ਦੇ ਸਿੰਘੂ ਬਾਡਰ ਤੇ ਤਿੰਨ ਖੇਤੀਬਾੜੀ ਬਿੱਲਾ ਦੇ ਵਿਰੋਧ ਵਿੱਚ ਸੰਘਰਸ਼ ਕਰਨ ਵਾਲੇ ਪਿੰਡ ਮਾਹਲ ਗਹਿਲਾ ਦੇ ਕਿਸਾਨ  ਪਰਮਜੀਤ ਸਿੰਘ ਮਾਹਲ ਦੀ ਬੀਤੇ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅੱਜ ਜਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਦੇ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਇੰਚਾਰਜ ਵਿਧਾਨ ਸਭਾ ਹਲਕਾ ਬੰਗਾ ਨੇ ਪਿੰਡ ਮਾਹਲ ਗਹਿਲਾ ਪੁੱਹਚ ਕੇ ਮ੍ਰਿਤਕ ਪਰਮਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਸਤਵੀਰ ਸਿੰਘ ਪੱਲੀਝਿੱਕੀ ਨੇ ਕਿਹਾ ਕਿ ਕੇਂਦਰ ਦੇ ਤਿੰਨੇ ਖੇਤੀਬਾੜੀ ਵਿਰੋਧੀ ਮਾਰੂ ਬਿੱਲ ਕਿਸਾਨਾਂ ਨੂੰ ਪਰਵਾਨ ਨਹੀ ਹਨ ਜਿਸ ਕਾਰਨ ਸੰਘਰਸ਼ ਦੌਰਾਨ ਡਾਈ ਸੋ ਤੋ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਜਿਥੇ ਉਹਨਾ ਨੇ ਕੇਂਦਰ ਸਰਕਾਰ ਦੇ ਖੇਤੀਬਾੜੀ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਉਥੇ ਉਹਨਾਂ ਨੇ ਮ੍ਰਿਤਕ ਪਰਮਜੀਤ ਦੇ ਪਰਿਵਾਰ ਨੂੰ ਪੰਜ ਲੱਖ ਦੀ ਰਾਸ਼ੀ ਮੁਆਜ਼ਵੇ ਵੱਜੋ ਦੇ ਦਾ ਭਰੋਸਾ ਦਿੱਤਾ । ਇਸ ਮੌਕੇ ਮ੍ਰਿਤਕ ਦੇ ਪਿਤਾ ਕੇਵਲ ਸਿੰਘ, ਮਾਤਾ ਗਿਆਨ ਕੌਰ, ਪਤਨੀ ਸੁਰਿੰਦਰ ਕੌਰ, ਚਰਨਜੀਤ ਸਿੰਘ ਪਾਲਾ ਸਰਪੰਚ, ਪ੍ਰਗਣ ਸਿੰਘ, ਕਮਲੇਸ਼ ਕੌਰ ਸੰਮਤੀ ਮੈਂਬਰ,ਬਾਬਾ ਜੋਗਾ ਸਿੰਘ ਸੰਮਤੀ ਮੈਂਬਰ, ਸੁਖਜਿੰਦਰ ਸਿੰਘ ਸਰਪੰਚ ਨੌਰਾ, ਸਿਵਰਾਜਪ੍ਰੀਤ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ, ਨਛੱਤਰ ਸਿੰਘ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...