Sunday, April 11, 2021

ਬੰਗਾ ਹਲਕਾ ਵਿਚ ਆਪ ਵਲੋਂ ਮਹਿੰਗੀ ਬਿਜਲੀ ਵਿਰੁੱਧ ਅੰਦੋਲਨ ਦੀ ਸ਼ੁਰੂਆਤ :

ਬੰਗਾ  ਵਿਖੇ ਆਮ ਆਦਮੀ ਪਾਰਟੀ ਦੇ ਆਗੂ ਮਨੋਹਰ ਲਾਲ ਗਾਬਾ, ਸ਼ਿਵ ਕੌੜਾ, ਰਣਵੀਰ ਰਾਣਾ ,ਬਲਵੀਰ ਕਰਨਾਣਾ, ਸਤਨਾਮ ਅਰੋਡ਼ਾ, ਰਾਜ ਕੁਮਾਰ ਮਾਹਲ ਗਹਿਲਾਂ  ਅਤੇ ਹੋਰ ਪ੍ਰੈੱਸ ਵਾਰਤਾ  ਦੌਰਾਨ  

ਬੰਗਾ 11 ਅਪ੍ਰੈਲ(ਮਨਜਿੰਦਰ ਸਿੰਘ)ਪੰਜਾਬ ਵਿਚ 10 ਰੁਪਏ ਪ੍ਰਤੀ ਯੂਨਿਟ ਜੋ ਘਰੇਲੂ ਬਿਜਲੀ ਦਿਤੀ ਜਾ ਰਹੀ ਹੈ ਉਹ ਭਾਰਤ ਦੇ ਸਾਰੇ ਸੂਬਿਆਂ ਨਾਲੋਂ ਮਹਿੰਗੀ ਹੈ ਜਿਸ ਨਾਲ ਪੰਜਾਬ ਦੇ ਲੋਕ  ਬਹੁਤ ਵੱਡੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ|ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਵਿਖੇ ਇਕ ਪੱਤਰਕਾਰ ਵਾਰਤਾ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਮਨੋਹਰ ਲਾਲ ਗਾਬਾ ਤੇ ਸ਼ਿਵ ਕੌੜਾ ਨੇ ਕਰਦਿਆਂ ਕਿਹਾ ਕਿ ਪੰਜਾਬ ਵਿਚ ਬਿਜਲੀ ਸਸਤੀ ਕਰਵਾਉਣ ਦੇ ਮੁਦੇ ਤੇ ਪਾਰਟੀ ਅੱਜ ਤੋਂ ਜਨ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਜਿਸ ਤਹਿਤ ਪਾਰਟੀ ਆਗੂ ਅਤੇ ਵਲੰਟੀਅਰ ਘਰ ਘਰ ਜਾ ਕੇ  ਬਿਜਲੀ ਦੇ ਮੁਦੇ ਤੇ ਲੋਕਾਂ ਨਾਲ ਸੰਪਰਕ ਕਰਨਗੇ ਅਤੇ ਇਹ ਯਕੀਨ ਦਿਵਾਇਆ ਜਾਵੇਗਾ ਕਿ 2022 ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਨਣ ਤੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੀ ਤਰਜ ਤੇ ਸਸਤੀ ਬਿਜਲੀ ਤੇ 200 ਯੂਨਿਟ ਬਿਜਲੀ ਹਰ ਘਰ ਨੂੰ ਮੁਫ਼ਤ ਦਿਤੀ ਜਾਵੇਗੀ|ਉਨ੍ਹਾਂ ਕਿਹਾ ਕਿ ਇਸ ਜਨ ਅੰਦੋਲਨ ਦੌਰਾਨ ਕੋਰੋਨਾ ਤੋਂ ਬਚਨ ਦੇ ਨਿਯਮਾਂ ਦਾ ਪੂਰਨ ਧਿਆਨ ਰੱਖਿਆ ਜਾਵੇਗਾ| ਇਸ ਮੌਕੇ ਮੌਜੂਦ ਪਾਰਟੀ ਦੇ ਜਿਲਾ ਪ੍ਰਧਾਨ ਟ੍ਰੇਡ ਵਿੰਗ ਸ਼੍ਰੀ ਰਣਵੀਰ ਰਾਣਾ ਨੇ ਕਿਹਾ ਕਿ ਜਨ ਜਨ ਤੋਂ ਇਹ ਅਵਾਜ ਉੱਠ ਰਹੀ ਹੈ ਕਿ 2022 ਵਿਚ ਦਿੱਲੀ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਮਾ ਨੂੰ ਦੇਖਦੇ ਹੋਏ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਲੋਕਾਂ ਨੂੰ ਸਸਤੀ ਬਿਜਲੀ ਤੋਂ ਇਲਾਵਾ ਹੋਰ ਬਹੁਤ ਸਹੂਲਤਾਂ ਦਿਤੀਆਂ ਜਾਣਗੀਆਂ | ਇਸ ਮੌਕੇ ਪਾਰਟੀ ਸੀਨੀਅਰ ਆਗੂ ਰਾਮ ਕਿਸ਼ਨ ਪੱਲੀ ਝਿੱਕੀ,ਬਲਬੀਰ ਕਰਨਾਣਾ,ਰਾਜ ਕੁਮਾਰ ਮਾਹਲ,ਸਤਨਾਮ ਸਾਗਰ ਅਰੋੜਾ,ਮਨਜੀਤ ਰਾਏ,ਚਰਨਜੀਤ ਸਿੰਘ ਸੈਣੀ ਚਰਨ,ਖੁਸ਼ਵਿੰਦਰ ਮਾਨ ਆਦਿ ਹਾਜਰ ਸਨ |  


No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...