ਬੰਗਾ, 14ਅਪਰੈਲ (ਮਨਜਿੰਦਰ ਸਿੰਘ) ਬੰਗਾ ਵਿੱਖੇ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਭਾਰਤ ਦੇ ਸੰਵਿਦਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਜਨਮ ਦਿਹਾੜਾ ਮਨਾਇਆ ਗਿਆ ।ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਨੇ ਇਸ ਮੌਕੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਸਾਨੂੰ ਪੜ੍ਹਨ ਲਿਖਣ ਦੇ ਹੱਕ ਲੈ ਕੇ ਦਿਤੇ ਦਲਿਤਾਂ ਨੂੰ ਬਰਾਬਰਤਾ ਦੇ ਅਧਿਕਾਰ ਲੈ ਕੇ ਦਿਤੇ ਇਸ ਮੌਕੇ ਉਨਾਂ ਦੇ ਨਾਲ ਸ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ, ਸ਼੍ਰੀ ਸੋਹਣ ਲਾਲ ਢੰਡਾ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ, , ਸ.ਸੁਖਦੀਪ ਸਿੰਘ ਸ਼ੵਕਾਰ ਪ੍ਰਧਾਨ ਦੋਆਬਾ ਜ਼ੋਨ, ਕੁਲਜੀਤ ਸਿੰਘ ਸਰਹਾਲ ਵਾਇਸ ਚੇਅਰਮੈਨ ਬਲਾਕ ਸੰਮਤੀ ਔੜ, ਨਵਦੀਪ ਸਿੰਘ ਅਨੋਖਰਵਾਲ,ਸ ਸਤਨਾਮ ਸਿੰਘ ਲਾਦੀਆਂ ,ਰਮਨ ਕੁਮਾਰ ਬੰਗਾ ,ਕੌਂਸਲਰ ਜੀਤ ਸਿੰਘ ਭਾਟੀਆ, ਵੰਦਨਾ ਐਮ ਸੀ ,ਜਤਿੰਦਰ , ਦੀਪਕ ਘਈ, ਕੁਲਵਿੰਦਰ ਸਿੰਘ ਢਾਹਾਂ, ਦਲਜੀਤ ਸਿੰਘ ਥਾਂਦੀ, ਨਿਰਮਲ ਸਿੰਘ ਹੇੜੀਆਂ, ਕੇਸਰ ਸਿੰਘ ਮਹਿਮੂਦਪੁਰ, ਜਸਵਿੰਦਰ ਸਿੰਘ ਮਾਨ,,ਮਨਜੀਤ ਸਿੰਘ ਬੱਬਲ, ਆਦਿ ਹਾਜਰ ਸਨ।
ਬਹੁਜਨ ਸਮਾਜ ਪਾਰਟੀ ਵੱਲੋਂ ਪ੍ਰਵੀਨ ਬੰਗਾ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਇੰਚਾਰਜ ਦੀ ਅਗਵਾਈ ਵਿੱਚ ਬਾਵਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।ਇਸ ਮੌਕੇ ਉਨ੍ਹਾਂ ਨਾਲ ਪ੍ਰਦੀਪ ਜੱਸੀ ,ਮਨੋਹਰ ਕੁਮਾਰ, ਹਰਬਿਲਾਸ ਬਸਰਾ ਜੈਪਾਲ ਸੁੰਡਾ ,ਹਰਮੇਸ਼ ਵਿਰਦੀ ਪ੍ਰਧਾਨ ਬੰਗਾ ਸ਼ਹਿਰੀ, ਜੀਤ ਰਾਮ ਗੁਣਾਚੌਰ, ਵਿਜੈ ਗੁਣਾਚੌਰ, ਧਰਮਪਾਲ' ਰਾਜਿੰਦਰ ਕੁਮਾਰ ,ਪਰਮਜੀਤ ਸੰਜੀਵ ਕੁਮਾਰ, ਮਨਜੀਤ ਕੁਮਾਰ, ਪ੍ਰਕਾਸ਼ ਚੰਦ ਹਰਜਿੰਦਰ ਜੰਡਿਆਲੀ ਆਦਿ ਹਾਜ਼ਰ ਸਨ।
No comments:
Post a Comment