ਬੰਗਾ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਵਲੰਟੀਅਰ ਅਤੇ ਮੁਹੱਲਾ ਨਿਵਾਸੀ ਮਹਿੰਗੀ ਬਿਜਲੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ।
ਬੰਗਾ18,ਅਪ੍ਰੈਲ ( ਮਨਜਿੰਦਰ ਸਿੰਘ) ਆਮ ਆਦਮੀ ਪਾਰਟੀ ਵਿਧਾਨ ਸਭਾ ਬੰਗਾ ਟੀਮ ਵੱਲੋਂ ਆਜ਼ਾਦ ਚੌਕ ਵਿਖੇ ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੇ ਨਾਲ ਮੁਹੱਲਾ ਨਿਵਾਸੀਆਂ ਨੇ ਵੀ ਬਿਜਲੀ ਦੇ ਬਿੱਲ ਸਾੜ ਕੇ ਆਪਣਾ ਰੋਸ ਜਤਾਇਆ , ਉਨ੍ਹਾਂ ਨੇ ਕਿਹਾ ਦਿੱਲੀ ਵਿੱਚ ਜਿਸ ਤਰ੍ਹਾਂ ਬਿਜਲੀ ਦੇ ਰੇਟ ਬਹੁਤ ਘੱਟ ਨੇ ਪੰਜਾਬ ਵਿੱਚ ਵੀ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਨੇ ਹੁਣ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਹੀ ਆਸ ਹੈ । ਜ਼ਿਲਾ ਸਕਤੱਰ ਮਨੋਹਰ ਲਾਲ ਗਾਭਾ ਨੇ ਕਿਹਾ ਦਿੱਲੀ ਨਿਵਾਸੀਆਂ ਨੂੰ ਸਸਤੀ ਬਿਜਲੀ , ਬੱਚਿਆਂ ਲਈ ਵਧੀਆ ਸਿੱਖਿਆ , ਮੁਹੱਲਾ ਕਲੀਨਿਕ , ਸਰਕਾਰੀ ਹਸਪਤਾਲਾਂ ਵਿਚ ਵਧੀਆ ਇਲਾਜ ਦੀ ਸਹੂਲਤਾਂ ਹਨ ਉਹ ਪੰਜਾਬ ਵਾਸੀਆਂ ਨੂੰ ਵੀ ਆਪ ਦੀ ਸਰਕਾਰ ਬਣਨ ਤੇ ਮਿਲਣਗੀਆਂ। ਸ਼ਿਵ ਕੌੜਾ ਜਨਰਲ ਸਕੱਤਰ ਟਰੇਡ ਵਿੰਗ ਪੰਜਾਬ ਨੇ ਕਿਹਾ ਪੰਜਾਬ ਦੇ ਲੋਕ ਹੁਣ ਬਿਜਲੀ ਦੇ ਵੱਡੇ ਵੱਡੇ ਬਿੱਲ ਭਰਕੇ ਅੱਕ ਚੁੱਕੇ ਹਨ ਅਤੇ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਰਣਵੀਰ ਰਾਣਾ ਜ਼ਿਲਾ ਪ੍ਰਧਾਨ ਟਰੇਡ ਵਿੰਗ ਨੇ ਕਿਹਾ ਕੇ ਪੂਰੇ ਪੰਜਾਬ ਵਿਚ ਘਰ ਘਰ ਅਤੇ ਦੁਕਾਨਾਂ ਤੇ ਜਾ ਕੇ ਪਰਚੇ ਵੰਡ ਕੇ ਤੇ ਦਿੱਲੀ ਦੀ ਬਿਜਲੀ ਦੀਆਂ ਮਿਲ ਰਹੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ।ਆਜ਼ਾਦ ਚੌਂਕ ਬੰਗਾ ਦੇ ਮੇਨ ਬਾਜ਼ਾਰ ਵਿਚ ਬਿਜਲੀ ਬਿੱਲ ਜਲਾਉਣ ਤੋਂ ਬਾਅਦ ਸਾਰੀਆਂ ਦੁਕਾਨਾਂ ਤੇ ਦਿੱਲੀ ਦੇ ਬਿਜਲੀ ਬਿੱਲਾ ਬਾਰੇ ਲੋਕਾਂ ਨੂੰ ਜਾਣਕਾਰੀ ਮੁਹਈਆ ਕਰਵਾਉਣ ਲਈ ਪਰਚੇ ਵੰਡੇ ਗਏ। ਇਸ ਮੌਕੇ ਬ੍ਰਿਜ ਭੂਸ਼ਣ ਵਾਲੀਆ , ਅਮਿਤ ਭੰਮੀ, ਆਤਮ ਪ੍ਰਕਾਸ਼, ਹਰਭਜਨ ਸਿੰਘ, ਗੁਰਪ੍ਰੀਤ ਕੌਰ,ਕੁਲਵਿੰਦਰ ਕੌਰ,ਰੀਮਾ ਰਾਣੀ, ਕਿਰਨ ਗਾਭਾ,ਬਬਲੀ ਮੂੰਗਾ,ਪ੍ਰੇਮ ਲਤਾ ਕੌੜਾ, ਕ੍ਰਿਸ਼ਨ ਲਾਲ, ਮਨੋਹਰ ਲਾਲ,ਵਿਜੇ ਕਨੋਜੀਆ,ਵਿਨਾਇਕ ਕਨੋਜੀਆ,ਨੰਨੂ ਗੁਪਤਾ,ਅਨੀਤਾ ਰਾਣੀ, ਸੀਮਾ ਰਾਣੀ,ਬ੍ਰਿਜ ਭੂਸ਼ਣ ਚੋਪੜਾ, ਕੁਲਬੀਰ ਪਾਬਲਾ, ਅਸ਼ੋਕ ਕੈਂਥ, ਨਰਿੰਦਰ ਕੁਮਾਰ ਕਿੱਟੂ, ਪ੍ਰਦੀਪ ਕੁਮਾਰ ਤਰਸੇਮ ਰਾਣਾ ਆਦਿ ਸ਼ਾਮਿਲ ਸਨ
No comments:
Post a Comment