ਪਿੰਡ ਚਾਹਲ ਕਲਾਂ ਵਿਖੇ ਡਾ ਅੰਬੇਦਕਰ ਜੀ ਦੇ ਜਨਮਦਿਨ ਨੂੰ ਸਮਰਪਿਤ ਸਮਾਗਮ ਦੋਰਾਨ ਸਰਪੰਚ ਸ੍ਰੀ ਮਤੀ ਅਮਰਜੀਤ ਕੌਰ ਅਤੇ ਸਮੂਹ ਪੰਚਾਇਤ ਤੇ ਪਿੰਡ ਵਾਸੀ
ਬੰਗਾ22ਅਪ੍ਰੈਲ (ਹਰਜਿੰਦਰ ਕੌਰ ਚਾਹਲ) ਇਥੋਂ ਨਜ਼ਦੀਕੀ ਪੈਂਦੇ ਪਿੰਡ ਚਾਹਲ ਕਲਾਂ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੇ ਜਨਮਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਅਜ਼ਾਦ ਰੰਗ ਮੰਚ ਰਜਿ ਕਲਾ ਭਵਨ ਫਗਵਾੜਾ ਵੱਲੋਂ ਸਰਪੰਚ ਸ੍ਰੀ ਮਤੀ ਅਮਰਜੀਤ ਕੌਰ ਚਾਹਲ ਅਤੇ ਪੰਚਾਇਤ ਗ੍ਰਾਮ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਹੋਏ । ਸਮਾਗਮ ਦੌਰਾਨ ਜਿਲ੍ਹਾ ਪ੍ਰਧਾਨ ਮਨੋਹਰ ਲਾਲ ਕਮਾਮ , ਪ੍ਰਧਾਨ ਸਤਨਾਮ ਰਟੈਂਡਾ, ਉਪ ਪ੍ਰਧਾਨ ਸੋਮ ਨਾਥ ਰਟੈਂਡਾ ਅਤੇ ਸਕੱਤਰ ਸੋਹਣ ਲਾਲ ਰਟੈਂਡਾ, ਸ ਸਰਨਜੀਤ ਸਿੰਘ ਜੀ.ਓ .ਜੀ ਤੋ ਇਲਾਵਾ ਕਈ ਹੋਰ ਬੁਲਾਰਿਆਂ ਨੇ ਬਾਬਾ ਸਾਹਿਬ ਦੀ ਜੀਵਨੀ ਅਤੇ ਹੋਰ ਵਿਸ਼ਿਆਂ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਡਾ ਅੰਬੇਦਕਰ ਜੀ ਵੱਲੋਂ ਦਿੱਤੇ ਸੰਵਿਧਾਨਕ ਅਧਿਕਾਰਾਂ ਸਦਕਾ ਹੀ ਸਾਡੇ ਜੀਵਨ ਪੱਧਰ ਵਿੱਚ ਸੁਧਾਰ ਹੋ ਸਕਿਆ ਹੈ। ਪਰ ਅਜੇ ਵੀ ਸਮਾਜ ਵਿੱਚ ਬਰਾਬਰ ਹੋਣ ਲਈ ਸਾਨੂੰ ਹੋਰ ਬਹੁਤ ਕੁਝ ਕਰਨਾ ਹੋਏਗਾ। ਇਸ ਕਾਰਜ ਲਈ ਸਾਨੂੰ ਰਲ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਸਰਪੰਚ ਸ੍ਰੀ ਮਤੀ ਅਮਰਜੀਤ ਕੌਰ ਨੇ ਅਜਾਦ ਰੰਗ ਮੰਚ ਕਲਾ ਭਵਨ ਫਗਵਾੜਾ ਅਤੇ ਸਮਾਗਮ 'ਚ ਪੁੱਜੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਡਾ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਦੇ ਧਾਰਨੀ ਬਣਇਆ ਉਨ੍ਹਾਂ ਦੀਆਂ ਸਿਖਿਆਵਾਂ ਅਤੇ ਸੰਦੇਸ਼ਾਂ ਤੇ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ। ਤਾ ਹੀ ਸਾਡਾ ਦੱਬਿਆ ਕੁਚਲਿਆ ਦਲਿਤ ਸਮਾਜ ਤਰੱਕੀ ਕਰ ਸਕੇਗਾ ਅਜਾਦ ਰੰਗ ਮੰਚ ਕਲਾ ਭਵਨ ਫਗਵਾੜਾ ਵੱਲੋਂ ਡਾਇਰੈਕਟਰ ਰਣਜੀਤ ਕੁਮਾਰ ਅਤੇ ਟੀਮ ਇੰਚਾਰਜ ਬੀਬਾ ਕੁਲਵੰਤ ਦੀ ਅਗਵਾਈ ਹੇਠ ਡਾ ਅੰਬੇਦਕਰ ਜੀ ਦੀ ਜੀਵਨੀ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਦਰਸਾਉਂਦੇ ਨਾਟਕ ਪੇਸ਼ ਕੀਤੇ ਗਏ। ਸਰਪੰਚ ਅਮਰਜੀਤ ਕੌਰ ਚਾਹਲ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਅਜਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੀ ਸਮੁੱਚੀ ਟੀਮ ਅਤੇ ਬਾਹਰੋਂ ਆਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੋਕੇ ਜਸਪਾਲ ਚਾਹਲ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹਲ ਕਲਾਂ, ਸਮੂਹ ਨੋਜਵਾਨ ਕਮੇਟੀ, ਸੰਦੀਪ ਪੰਚ, ਕੁਲਵੀਰ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਪ੍ਰਭਜੋਤ ਕੌਰ ਪੰਚ, ਅਜੇ ਪ੍ਰਧਾਨ, ਸੁੱਖਾ ਬੰਗਾ, ਸਵਰਨਾ ਰਾਮ, ਨੰਬਰਦਾਰ ਕਿਸ਼ਨ ਰਾਮ, ਡੀਲਾ ਰਾਮ ਆਦਿ ਹਾਜ਼ਰ ਸਨ।
No comments:
Post a Comment