Sunday, April 18, 2021

ਬੰਗਾ ਮਸੰਦਾਂ ਪੱਟੀ ਵਿਖੇ ਮਹਿੰਗੀ ਬਿਜਲੀ ਖਿਲਾਫ ਰੋਸ ਪ੍ਰਦਰਸ਼ਨ : **ਆਪ ਦੀ ਸਰਕਾਰ ਬਣਨ ਤੇ ਸਸਤੀ ਬਿਜਲੀ ਅਤੇ ਹੋਰ ਸਹੂਲਤਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾਣਗੀਆਂ-ਪ੍ਰਧਾਨ ਰਾਣਾ, ਕੌਂਸਲਰ ਮੈਡਮ ਮੀਨੂੰ

ਬੰਗਾ ਦੇ ਮੁਹੱਲਾ ਮਸੰਦਾ ਪੱਟੀ ਵਿਖੇ ਪ੍ਰਧਾਨ ਟਰੇਡ ਵਿੰਗ ਰਣਵੀਰ ਰਾਣਾ ਅਤੇ ਕੌਂਸਲਰ ਮੀਨੂੰ  ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਮੁਹੱਲਾ ਨਿਵਾਸੀ ਮਹਿੰਗੀ ਬਿਜਲੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ।  

ਬੰਗਾ 18,ਅਪਰੈਲ (ਮਨਜਿੰਦਰ ਸਿੰਘ ) ਆਮ ਆਦਮੀ ਪਾਰਟੀ ਵਿਧਾਨ ਸਭਾ ਬੰਗਾ ਵੱਲੋਂ ਮਸੰਦਾਂ ਪੱਟੀ  ਬੰਗਾ  ਵਾਰਡ ਨੰਬਰ 2  ਵਿਖੇ  ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਦੇ ਖ਼ਿਲਾਫ਼  ਰੋਸ ਪ੍ਰਦਰਸ਼ਨ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੇ ਨਾਲ ਮੁਹੱਲਾ ਨਿਵਾਸੀਆਂ ਨੇ ਵੀ   ਬਿਜਲੀ  ਦੇ ਬਿੱਲ ਸਾੜ ਕੇ ਆਪਣਾ ਰੋਸ  ਜਤਾਇਆ,ਉਨ੍ਹਾਂ ਨੇ ਕਿਹਾ  ਦਿੱਲੀ ਵਿੱਚ ਜਿਸ ਤਰ੍ਹਾਂ ਬਿਜਲੀ ਦੇ ਰੇਟ ਬਹੁਤ ਘੱਟ ਨੇ    ਪੰਜਾਬ ਵਿੱਚ ਵੀ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਨੇ  ਹੁਣ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਹੀ ਆਸ ਹੈ  । ਰਣਵੀਰ ਰਾਣਾ ( ਜ਼ਿਲਾ ਪ੍ਰਧਾਨ ਟਰੇਡ ਵਿੰਗ)ਅਤੇ  ਵਾਰਡ ਨੰਬਰ 5 ਤੋਂ ਕੌਂਸਲਰ ਮੀਨੂੰ ਅਰੋੜਾ  ਨੇ ਕਿਹਾ ਕਿ  ਦਿੱਲੀ ਨਿਵਾਸੀਆਂ  ਨੂੰ  ਸਸਤੀ ਬਿਜਲੀ,ਬੱਚਿਆਂ ਲਈ ਵਧੀਆ ਸਿੱਖਿਆ ,ਮੁਹੱਲਾ ਕਲੀਨਿਕ, ਸਰਕਾਰੀ ਹਸਪਤਾਲਾਂ ਵਿਚ ਵਧੀਆ ਇਲਾਜ  ਦੀ  ਸਹੂਲਤਾਂ ਹਨ ਉਹ ਪੰਜਾਬ ਵਾਸੀਆਂ ਨੂੰ ਵੀ ਆਪ ਦੀ ਸਰਕਾਰ ਬਣਨ ਤੇ ਮਿਲਣਗੀਆਂ।  ਪੰਜਾਬ ਦੇ ਲੋਕ ਹੁਣ ਬਿਜਲੀ ਦੇ ਵੱਡੇ ਵੱਡੇ ਬਿੱਲ ਭਰਕੇ ਅੱਕ ਚੁੱਕੇ ਹਨ ਅਤੇ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ।  ਪੰਜਾਬ ਵਿਚ ਘਰ ਘਰ ਤੇ ਦੁਕਾਨਾਂ ਤੇ ਜਾ ਕੇ  ਪਰਚੇ ਵੰਡ ਕੇ  ਦਿੱਲੀ ਦੀ ਬਿਜਲੀ ਦੀਆਂ ਮਿਲ ਰਹੀਆਂ ਸਹੂਲਤਾਂ ਬਾਰੇ  ਲੋਕਾਂ ਨੂੰ ਦੱਸਿਆ ਜਾ ਰਿਹਾ ਹੈ।  ਦਿੱਲੀ ਵਿਚ 200 ਯੂਨਿਟ ਬਿਜਲੀ  ਫ੍ਰੀ ਹੈ ਅਤੇ ਬਿਜਲੀ ਰੇਟ ਵੀ ਬਹੁਤ ਘੱਟ ਹਨ । ਪੰਜਾਬ ਸਰਕਾਰ  ਕਾਰਪੋਰੇਟ   ਘਰਾਨਿਆ ਨਾਲ ਮਿਲ ਕੇ ਲੋਕਾ ਨੂੰ ਵੱਡੇ ਵੱਡੇ ਬਿਜਲੀ ਬਿਲ ਭੇਜ ਕੇ ਲੁੱਟ ਰਹੀ ਹੈ। ਮਸੰਦਾਂ ਪੱਟੀ ਬਾਬਾ ਗੋਲਾ ਜੀ ਪਾਰਕ ਦੇ ਮੇਨ ਚੌਂਕ ਵਿਚ ਬਿਜਲੀ ਬਿੱਲ ਜਲਾਉਣ ਤੋਂ ਬਾਅਦ ਸਾਰੀਆਂ ਦੁਕਾਨਾਂ ਅਤੇ ਘਰਾਂ ਵਿਚ ਦਿੱਲੀ ਦੇ ਬਿਜਲੀ ਬਿੱਲਾ ਬਾਰੇ ਲੋਕਾਂ ਨੂੰ ਜਾਣਕਾਰੀ ਮੁਹਈਆ ਕਰਵਾਉਣ ਲਈ ਪਰਚੇ ਵੰਡੇ ਗਏ। ਇਸ ਮੌਕੇ ਮਾਸਟਰ ਰਾਮ ਕ੍ਰਿਸ਼ਨ ਪੱਲੀ ਝਿੱਕੀ ,ਸਤਨਾਮ ਅਰੋਡ਼ਾ ਬੱਬੂ (ਸਾਗਰ ਸਟੂਡੀਓ ), ਹਰਭਜਨ ਸਿੰਘ, ਪਲਵਿੰਦਰ ਸਿੰਘ, ਜਰਨੈਲ ਸਿੰਘ, ਨਿਰਮਲ ਸਿੰਘ, ਸਚਿਨ, ਨਿਖਲ, ਰਣਵੀਰ ਸਿੰਘ, ਅਮਰੀਕ ਸਿੰਘ, ਸੁਰਿੰਦਰ ਖਾਲਸਾ, ਗੁਲਜਾਰ ਸਿੰਘ, ਜਸਪ੍ਰੀਤ ਜੱਸਾ, ਮਨਰਾਜ, ਜਤਿੰਦਰ ਸਿੰਘ, ਮਨਜੀਤ ਰਾਏ, ਕਰਨਵੀਰ ਸਿੰਘ, ਗਗਨ, ਕੇਵਲ ਆਦਿ ਸ਼ਾਮਿਲ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...