ਬੰਗਾ ਦੇ ਰੀਠਾ ਰਾਮ ਤਾਹ ਸਕੂਲ ਵਿਖੇ ਸੀ ਆਈ ਟੀ ਦੇ ਜਰਨਲ ਸਕੱਤਰ ਗੁਲਸ਼ਨ ਕੁਮਾਰ ਟੀਕਾ ਲਵਾਂਦੇ ਹੋਏ ਨਾਲ ਐਮ ਸੀ ਨਰਿੰਦਰ ਰੱਤੂ,ਡਾਕਟਰ ਸੰਦੀਪ ਕੁਮਾਰ ਅਤੇ ਹੋਰ
ਬੰਗਾ 2 ,ਮਈ (ਮਨਜਿੰਦਰ ਸਿੰਘ) ਬੰਗਾ ਦੇ ਵਾਰਡ ਨੰਬਰ 14 ਵਿਖੇ ਕੌਂਸਲਰ ਨਰਿੰਦਰ ਰੱਤੂ ਦੀ ਅਗਵਾਈ ਹੇਠ ਬੰਗਾ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਰੀਠਾ ਰਾਮ ਤਾਹ ਮਾਡਲ ਸਕੂਲ ਮੁਕੰਦ ਪੁਰ ਰੋਡ ਬੰਗਾ ਵਿਖੇ ਟੀਕਾਕਰਨ ਕੈੰਪ ਲਗਾਇਆ । ਸਿਵਲ ਹਸਪਤਾਲ ਬੰਗਾ ਦੀ ਮੈਡੀਕਲ ਟੀਮ ਦੇ ਇੰਚਾਰਜ ਡਾ ਸੰਦੀਪ ਦੀ ਅਗਵਾਈ ਹੇਠ ਲੋਕਾਂ ਦੇ ਟੀਕੇ ਲਗਾਏ ਗਏ ਟੀਮ ਵਿਚ ਭੁਪਿੰਦਰ ਕੌਰ ਸਟਾਫ ਨਰਸ ਪੂਨਮ ਕੌਰ ਕੰਪਿਊਟਰ ਅਧਿਆਪਕ ਰਿੰਕੀ ਸ਼ਰਮਾ ਏ ਐਨ ਐਮ ਅਤੇ ਸੀਮਾ ਆਸ਼ਾ ਵਰਕਰ ਸ਼ਾਮਲ ਸਨ ।ਟੀਕਾ ਕਰਨ ਦੀ ਸ਼ੁਰੂਆਤ ਗੁਲਸ਼ਨ ਕੁਮਾਰ ਜਨਰਲ ਸਕੱਤਰ ਕ੍ਰਾਈਮ ਇਨਵੇਸਟੀਗੇਸਨ ਟੀਮ ਵਲੋਂ ਟੀਕਾ ਕਰਨ ਕਰਾ ਕੇ ਕੀਤੀ ਗਈ | ਇਸ ਮੌਕੇ ਨਰਿੰਦਰ ਰੱਤੂ ਕੌਂਸਲਰ ਨੇ ਕਿਹਾ ਕਿ ਕਰੋਨਾ ਤੋਂ ਬਚਾਓ ਲਈ ਸਭ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ ਇਸ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੈ ਉਨ੍ਹਾਂ ਦੱਸਿਆ ਕਿ ਕੈੰਪ ਚ 74 ਲੋਕਾਂ ਦੇ ਟੀਕੇ ਲਗਾਏ ਗਏ।।ਇਸ ਮੌਕੇ ਬਲਦੇਵ ਸਿੰਘ ,ਗੋਲਡੀ ਅਤੇ ਹੋਰ ਵਾਰਡ ਨਿਵਾਸੀ ਹਾਜਰ ਸਨ |
No comments:
Post a Comment