ਸਾਗਰ ਗੇਟ ਬੰਗਾ ਵਿਖੇ ਟੀਕਾ ਲਗਾਉਂਦੇ ਹੋਏ ਸੀਨੀਅਰ ਪੱਤਰਕਾਰ ਨਰਿੰਦਰ ਮਾਹੀ ਨਾਲ ਜਸਵਿੰਦਰ ਸਿੰਘ ਮਾਨ ਕੌਂਸਲਰ, ਅਮਰਜੀਤ ਸਿੰਘ ਮਾਨ ਅਤੇ ਹੋਰ
ਬੰਗਾ 1ਮਈ (ਮਨਜਿੰਦਰ ਸਿੰਘ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨਾ ਅਗਰਵਾਲ ਅਤੇ ਸਿਵਲ ਸਰਜਨ ਡਾਕਟਰ ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਬੰਗਾ ਡਾਕਟਰ ਕਵਿਤਾ ਭਾਟੀਆ ਵਲੋਂ ਭੇਜੀ ਗਈ ਟੀਮ ਨੇ ਸਾਗਰ ਗੇਟ ਬੰਗਾ ਵਿਖੇ ਵਾਰਡ ਨੰਬਰ 6 ਦੇ ਕੌਂਸਲਰ ਜਸਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਵਿਸੇਸ ਕੋਰੋਨਾ ਟੀਕਾ ਕਰਨ ਕੈੰਪ ਲਗਾਇਆ | ਇਸ ਮੌਕੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਡਾ ਸੰਦੀਪ ਕੁਮਾਰ ਨੇ ਕੀਤੀ ਉਨ੍ਹਾਂ ਨਾਲ ਭੁਪਿੰਦਰ ਕੌਰ ਸਟਾਫ ਨਰਸ, ਪੂਨਮ ਕੌਰ ਕੰਪਿਊਟਰ ਅਧਿਆਪਕਾ,ਰਿੰਕੀ ਸ਼ਰਮਾ ਏ ਐੱਨ ਐੱਮ ਅਤੇ ਸੀਮਾ ਆਸ਼ਾ ਵਰਕਰ ਸ਼ਾਮਲ ਸਨ । ਇਸ ਮੌਕੇ ਬੰਗਾ ਦੇ ਸੀਨੀਅਰ ਪੱਤਰਕਾਰ ਨਰਿੰਦਰ ਮਾਹੀ ਨੇ ਵੀ ਟੀਕਾਕਰਨ ਕਰਵਾਇਆ।ਇਸ ਮੌਕੇ ਜਸਵਿੰਦਰ ਸਿੰਘ ਮਾਨ ਕੌਂਸਲਰ ਨੇ ਕਿਹਾ ਕਿ ਕਰੋਨਾ ਤੋਂ ਬਚਾਓ ਲਈ ਸਭ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ, ਜੇ ਸਭ ਦੇ ਟੀਕਾ ਲੱਗੇਗਾ ਤਾਂ ਹੀ ਇਸ ਬਿਮਾਰੀ ਨੂੰ ਦੁਨੀਆ ਚੋ ਖ਼ਤਮ ਕੀਤਾ ਜਾ ਸਕਦਾ ਹੈ ਕੈੰਪ ਚ 60 ਲੋਕਾਂ ਦੇ ਟੀਕੇ ਲਗਾਏ ਗਏ।ਇਸ ਮੌਕੇ ਹਰਪਾਲ ਸਿੰਘ,ਸੁਖਜਿੰਦਰ ਸਿੰਘ ਮਾਨ ੋਸੋਨੂ ਜੋਸ਼ੀ ,ਜਤਿੰਦਰ ਸਿੰਘ ਮਾਨ ਬੱਬੂ ਗੁਰਦੀਪ ਸਿੰਘ ਨੰਬਰਦਾਰ ਅਸ਼ਵਨੀ ਬਾਬਾ ਕੁਲਵਿੰਦਰ ਸਿੰਘ ਹਰਵਿੰਦਰ ਸਿੰਘ ਵੀ ਹਾਜਰ ਸਨ |
No comments:
Post a Comment