ਹਰਜਿੰਦਰ ਸਿੰਘ ਦੇ ਬਤੌਰ ਸਬ ਇੰਸਪੈਕਟਰ ਤਰੱਕੀਯਾਬ ਹੋਣ ਤੇ ਸਟਾਰ ਲਗਾਉਦੇ ਹੋਏ ਸ੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ,. ਸੀਨੀਅਰ ਪੁਲਿਸ ਕਪਤਾਨ, ਉਹਨਾਂ ਦੇ ਨਾਲ ਹਨ ਸ੍ਰੀ ਵਜੀਰ ਸਿੰਘ ਖਹਿਰਾ ਐਸ.ਪੀ. ਜਾਂਚ, ਸ੍ਰੀ ਮਨਵਿੰਦਰ ਬੀਰ ਸਿੰਘ, ਐਸ.ਪੀ. (ਸ) ਅਤੇ ਐਸ.ਆਈ. ਪ੍ਰਦੀਪ ਸਿੰਘ
ਬੰਗਾ 19ਮਈ (ਮਨਜਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਲਕਾ ਬੰਗਾ ਦੇ ਥਾਣਾ ਔੜ ਵਿੱਚ ਬਤੌਰ ਅਡੀਸ਼ਨਲ ਐੱਸਐੱਚਓ ਤਾਇਨਾਤ ਏਐੱਸਆਈ ਹਰਜਿੰਦਰ ਸਿੰਘ ਬਾਜਵਾ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ।ਉਨ੍ਹਾਂ ਦੇ ਇਸ ਤਰੱਕੀਯਾਬ ਹੋਣ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲੀਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਆਈ ਪੀ ਐੱਸ ਨੇ ਆਪਣੇ ਦਫਤਰ ਨਵਾਂਸ਼ਹਿਰ ਵਿਖੇ ਸਟਾਰ ਲਾ ਕੇ ਸਨਮਾਨਤ ਕਰਦੇ ਹੋਏ ਵਧਾਈ ਦਿੱਤੀ।ਇਸ ਮੌਕੇ ਸ ਵਜ਼ੀਰ ਸਿੰਘ ਐੱਸ ਪੀ (ਜਾਂਚ) ਮਨਵਿੰਦਰ ਬੀਰ ਸਿੰਘ ਐੱਸਪੀ (ਸ) ਅਤੇ ਐੱਸ ਆਈ ਪ੍ਰਦੀਪ ਸਿੰਘ ਹਾਜ਼ਰ ਸਨ ।ਇੱਥੇ ਇਹ ਵਰਨਣਯੋਗ ਹੈ ਕਿ ਹਰਜਿੰਦਰ ਸਿੰਘ ਬਹੁਤ ਈਮਾਨਦਾਰ ਅਤੇ ਮਿਹਨਤੀ ਪੁਲਸ ਅਫਸਰ ਹਨ ਜੋ ਕਿ ਪੁਲਸ ਮਹਿਕਮੇ ਵਿਚ ਬਤੌਰ ਸਿਪਾਹੀ ਭਰਤੀ ਹੋਣ ਉਪਰੰਤ ਘੱਟ ਉਮਰ ਵਿੱਚ ਹੀ ਸਬ ਇੰਸਪੈਕਟਰ ਦੇ ਪਦ ਤੇ ਪਹੁੰਚ ਗਏ ਹਨ ।ਬਤੌਰ ਏ ਐਸ ਆਈ ਉਹ ਜ਼ਿਲ੍ਹੇ ਦੀਆਂ ਕਈ ਚੌਕੀਆਂ ਤੇ ਇੰਚਾਰਜ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ ।ਜ਼ਿਲ੍ਹੇ ਦੇ ਲੋਕ ਆਸ ਕਰ ਰਹੇ ਹਨ ਉਹ ਜਲਦ ਹੀ ਕਿਸੇ ਥਾਣੇ ਦੇ ਮੁੱਖ ਅਫਸਰ ਤਾਇਨਾਤ ਹੋਣਗੇ ।
No comments:
Post a Comment