ਬਰਨਾਲਾ ਹਾਊਸ ਨਵਾਂਸ਼ਹਿਰ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਦੌਰਾਨ ਵੱਖ ਵੱਖ ਕਿਸਾਨ ਆਗੂ ਅਤੇ ਹਰਪ੍ਰਭ ਮਹਿਲ ਸਿੰਘ
ਨਵਾਂਸ਼ਹਿਰ 25, ਮਈ (ਮਨਜਿੰਦਰ ਸਿੰਘ) ਕਿਸਾਨ ਆਗੂ ਹਰਪ੍ਰਭ ਮਹਿਲ ਸਿੰਘ ਦੇ ਗ੍ਰਹਿ ਬਰਨਾਲਾ ਹਾਊਸ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕ ਖਾਸ ਮੀਟਿੰਗ ਸ ਸੰਤੋਖ ਸਿੰਘ ਰੈਲ ਮਾਜਰਾ ਅਤੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ 26/5 ਦੇ ਦਿੱਤੇ ਸੱਦੇ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਸੰਤੋਖ ਸਿੰਘ ਪੰਜਾਬ ਮੀਤ ਪ੍ਰਧਾਨ ਨੇ ਕਿਹਾ ਕਿ 26/5 ਦਿਨ ਬੁੱਧਵਾਰ ਨੂੰ ਖੇਤੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਵਿੱਢੇ ਸੰਘਰਸ਼ ਨੂੰ 6ਮਹੀਨੇ ਹੋਣ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਹ ਕਾਲੇ ਕਾਨੂੰਨ ਵਾਪਸ ਨਾ ਲੈਣ ਤੇ ਹਰ ਘਰ ਦੀ ਛੱਤ ਤੇ ਰੋਸ ਵਜੋਂ ਕਾਲੇ ਝੰਡੇ ਲਾਏ ਜਾਣ ਤੇ ਹਰ ਪਿੰਡ ਅਤੇ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਜਾਣ ਤਾਂ ਜੋ ਭਾਜਪਾ ਦੀ ਅੰਨ੍ਹੀ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ।ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸ਼ਹੀਦ ਭਗਤ ਸਿੰਘ ਨਗਰ ਦੇ ਅਹੁਦੇਦਾਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਵੱਧ ਤੋਂ ਵੱਧ ਜਥੇ ਦਿੱਲੀ ਕਿਸਾਨ ਮੋਰਚੇ ਤੇ ਰਵਾਨਾ ਕੀਤੇ ਜਾਣਗੇ ।ਇਸ ਮੌਕੇ ਸੁਰਜੀਤ ਸਿੰਘ ਘੱਕੇਵਾਲ ਸਰਕਲ ਪ੍ਰਧਾਨ ਨਵਾਂਸ਼ਹਿਰ ਨੇ ਕਿਹਾ ਕੇ ਭਾਜਪਾ ਸਰਕਾਰ ਵਾਰ ਵਾਰ ਲੂੰਬੜ ਚਾਲਾਂ ਚੱਲ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਸੰਘਰਸ਼ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਦਾ ਕਿਸਾਨ ਪੜ੍ਹਿਆ ਲਿਖਿਆ ਹੈ ਜੋ ਕਿ ਸਰਕਾਰ ਦੀ ਹਰ ਸ਼ੈਤਾਨੀ ਚਾਲ ਨੂੰ ਸਮਝਦਾ ਹੈ ।ਹਰਪ੍ਰਭ ਮਹਿਲ ਸਿੰਘ ਬਰਨਾਲਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿੱਚ 32 ਕਿਸਾਨ ਯੂਨੀਅਨਾਂ ਹਨ , ਹਰ ਯੂਨੀਅਨ ਦਾ ਫ਼ਰਜ਼ ਬਣਦਾ ਹੈ ਕਿ ਜੇ ਕਿਸੇ ਕਿਸਾਨ ਅਤੇ ਮਜ਼ਦੂਰ ਪਰਿਵਾਰ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਸਰਕਾਰ ਵੀ ਉਸ ਕਿਸਾਨ ਅਤੇ ਮਜ਼ਦੂਰ ਦੇ ਪਰਿਵਾਰ ਨੂੰ 20 ਲੱਖ ਰੁਪਏ ਦੀ ਆਰਥਕ ਸਹਾਇਤਾ ਦੇ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ¦ਇਸ ਮੌਕੇ ਰਘੁਬੀਰ ਸਿੰਘ ਕੁੱਲੇਵਾਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਦਿੱਲੀ ਵਿਖੇ ਕਿਸਾਨਾਂ ਉੱਤੇ ਹਰ ਤਰ੍ਹਾਂ ਦਾ ਅੱਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ।ਜਸਵਿੰਦਰ ਸਿੰਘ ਮਹਿਰਮਪੁਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਕਾਮਯਾਬ ਕਰਨ ਲਈ ਹਰ ਪਿੰਡ ਵਿੱਚ ਕਮੇਟੀ ਬਣਾਈ ਜਾਣੀ ਚਾਹੀਦੀ ਹੈ।ਇਸ ਮੌਕੇ ਸੁਰਜੀਤ ਸਿੰਘ ਘੱਕੇਵਾਲ ਸਰਕਲ ਪ੍ਰਧਾਨ ਨਵਾਂਸ਼ਹਿਰ, ਹਰਦੀਪ ਸਿੰਘ ਸਰਕਲ ਪ੍ਰਧਾਨ ਕਾਠਗਡ਼੍ਹ ,ਕੁਲਦੀਪ ਸਿੰਘ ਥਿਆੜਾ,ਮਾਸਟਰ ਸੁਲੱਖਣ ਸਿੰਘ ਬਲਿਹਾਰ ਸਿੰਘ ਬਛੌੜੀ, ਮਨਜੀਤ ਸਿੰਘ ਬਰਨਾਲਾ ਕਲਾਂ, ਪਰਮਜੀਤ ਸਿੰਘ ਗੜੀ ਕਾਨੂੰਗੋ ,ਗੁਰਦੀਪ ਸਿੰਘ ਝਿੱਕਾ,ਮਨਜੀਤ ਸਿੰਘ ਖਾਲਸਾ, ਜੋਗਾ ਸਿੰਘ ਮੁਬਾਰਕਪੁਰ' ਦਰਸ਼ਨ ਸਿੰਘ ਸੋਨਾ, ਸਤਿ ਸਰੂਪ ਸਿੰਘ, ਰਣਜੀਤ ਸਿੰਘ ਨਵਾਂਸ਼ਹਿਰ ,ਹਰੀਸ਼ ਕੁਮਾਰ ਅਰੋੜਾ,ਮਹਿੰਦਰ ਸਿੰਘ ਪਾਬਲਾ ਹਰਜਿੰਦਰ ਸਿੰਘ ਬੜਵਾ, ਜਸਵਿੰਦਰ ਸਿੰਘ ਕੰਮ ਜਰਨੈਲ ਸਿੰਘ ਸਰਪੰਚ ਮਹਿਰਮਪੁਰ, ਸੁਰਿੰਦਰ ਸਿੰਘ ਸੈਂਬੀ,ਅਮਰੀਕ ਸਿੰਘ ਪਠਲਾਵਾ,ਗੁਰਦੀਪ ਸਿੰਘ ਕਰੀਮਪੁਰ, ਮਲਕੀਤ ਸਿੰਘ ,ਜਸਪਾਲ ਸਿੰਘ ,ਗੁਰਦੇਵ ਸਿੰਘ ਚੈਨ ਸਿੰਘ ਬਰਨਾਲਾ, ਗੁਰਮੀਤ ਸਿੰਘ ਭੂਤਾਂਆਦਿ ਹਾਜ਼ਰ ਸਨ ।
No comments:
Post a Comment