Monday, May 31, 2021

ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਵੱਲੋਂ ਵੱਖ-ਵੱਖ ਰੂਟਾਂ ਤੇ ਬੱਸਾਂ ਦੀ ਸਰਵਿਸ ਸ਼ੁਰੂ

ਸਤਵੀਰ ਸਿੰਘ ਪੱਲੀਝਿੱਕੀ ਰਿਬਨ  ਕੱਟ ਕੇ ਬੱਸਾਂ ਨੂੰ ਰਵਾਨਾ ਕਰਦੇ ਹੋਏ।

ਬੰਗਾ,31ਮਈ (ਮਨਜਿੰਦਰ ਸਿੰਘ) ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਜਿਲ੍ਹਾਂ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਬੰਗਾ ਤੋਂ ਵੱਖ-ਵੱਖ ਰੂਟਾਂ ਤੇ ਦੋ ਪ੍ਰਾਈਵੇਟ ਬੱਸਾਂ ਨੂੰ ਰੀਵਨ ਕੱਟ ਕੇ ਰਵਾਨਾ ਕੀਤਾ। ਇਕ ਬੱਸ ਬੰਗਾ ਤੋਂ ਸ਼ੁਰੂ ਹੋ ਕੇ ਗੁਜਰ ਪੁਰ ਤੱਕ ਚੱਲੇਗੀ ਅਤੇ ਦੂਸਰੀ ਬੱਸ ਬੰਗਾ ਤੋਂ ਤਾਜਪੁਰ ਖੋਜੇ ਤੱਕ ਚੱਲੇਗੀ। ਇਸ ਮੌਕੇ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ ਨੇ ਦੱਸਿਆ ਕਿ ਇਹ ਬੱਸਾਂ ਇਲਾਕੇ ਦੇ ਲੋਕਾਂ ਲਈ ਲਾਹੇਵੰਦ ਹੋਣਗੀਆ। ਉਹਨਾਂ ਦੱਸਿਆ ਕਿ ਪਿੰਡਾਂ ਦੇ ਲੋਕ ਬੱਸ ਸਰਵਿਸ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ ਅਤੇ ਖਾਸ ਕਰਕੇ ਗਰੀਬ ਵਰਗ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਔਕੜਾਂ ਪੇਸ਼ ਆਉਦੀਆ ਸਨ। ਇਸ ਮੌਕੇ ਬੱਸਾਂ ਦੇ ਮਾਲਕ ਕੁਲਵੀਰ ਸਿੰਘ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਇਕ ਬੱਸ ਬੰਗਾਂ ਤੋਂ ਮਾਹਿਲ ਗਹਿਲਾ, ਭੋਰਾ, ਸੁੱਜੋ, ਸੂਰਾਪੁਰ ਅਤੇ ਪੱਲੀਝਿੱਕੀ ਤੋਂ ਹੁੰਦੀ ਹੋਈ ਗੁਜਰਪੁਰ ਤੱਕ ਜਾਵੇਗੀ। ਦੂਸਰੀ ਬੱਸ ਬੰਗਾ ਤੋਂ ਮਜਾਰਾ ਨੌ-ਆਬਾਦ, ਰਾਜਾ ਸਾਹਿਬ ਮਾਜਾਰਾ, ਰਾਜਪੁਰ ਡੱਬਾ, ਹੇੜੀਆਂ, ਬਿੰਜੋ, ਔੜ, ਬੁਰਜ ਫਾਬੜਾਂ ਅਤੇ ਜੁਲਾਹ ਮਾਜਰਾ ਤੋਂ ਹੁੰਦੀ ਹੋਈ ਤਾਜਪੁਰ ਖੋਜੇ ਜਾਵੇਗੀ। ਇਸ ਮੌਕੇ ਦਰਵਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਕੁਲਵੀਰ ਸਿੰਘ ਦੀਪਾ, ਨਰੇਸ਼ ਕੁਮਾਰ, ਹਰਜਿੰਦਰ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਸੂਰਾਪੁਰ, ਪਰਮਿੰਦਰ ਸਿੰਘ ਮੈਂਬਰ ਪੰਚਾਇਤ ਸੂਰਾਪੁਰ, ਬਹਾਦਰ ਸਿੰਘ ਮੈਂਬਰ ਪੰਚਾਇਤ ਸੂਰਾਪੁਰ, ਦਵਿੰਦਰ ਸਿੰਘ ਸੂਰਾਪੁਰ, ਸਤਵੀਰ ਸਿੰਘ ਸੂਰਾਪੁਰ, ਸਰਬਜੀਤ ਸਿੰਘ, ਰਣਜੀਤ ਸਿੰਘ, ਹਰਕਮਲ ਸਿੰਘ, ਕਮਲ ਕਿਸ਼ੋਰ ਅਤੇ ਚੰਦਰ ਭਾਨ ਜੀ ਆਦਿ ਮੌਜੂਦ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...