Thursday, May 13, 2021

ਪਤੀ ਵੱਲੋਂ ਗਲਾ ਘੁੱਟ ਕੇ ਪਤਨੀ ਦਾ ਕਤਲ :

ਪਤੀ ਵੱਲੋਂ ਕਤਲ ਕੀਤੀ ਗਈ ਮ੍ਰਿਤਕ ਪਤਨੀ ਮੋਨਿਕਾ ਦੀ ਪੁਰਾਣੀ ਤਸਵੀਰ  

ਬੰਗਾ 13,ਮਈ (ਮਨਜਿੰਦਰ ਸਿੰਘ)ਬੰਗਾ ਥਾਣਾ ਸਦਰ ਹੇਠ ਪੈਂਦੇ ਪਿੰਡ ਮਾਹਿਲ ਗਹਿਲਾਂ ਵਿਖੇ ਅੱਜ  ਇਕ ਪਤੀ ਵਲੋਂ ਆਪਣੀ ਪਤਨੀ ਦਾ ਗਲਾ   ਘੁੱਟ ਕੇ ਕਤਲ ਕਰ ਦਿੱਤਾ ਗਿਆ ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਢੱਕ ਮਜ਼ਾਰਾ ਨੇੜੇ ਅੱਪਰਾ ਜ਼ਿਲ੍ਹਾ ਜਲੰਧਰ  ਦੀ ਲੜਕੀ ਮੋਨਿਕਾ ਪੁੱਤਰੀ  ਭਗਤ ਗਿਆਨ ਉਮਰ ਕਰੀਬ 35 ਸਾਲ ਜੋ ਕਿ ਬੰਗਾ ਨੇਡ਼ੇ ਪਿੰਡ ਮਾਹਿਲ ਗਹਿਲਾਂ ਵਿਖੇ ਪਿਛਲੇ 10 ਸਾਲ ਤੋਂ ਵਿਆਹੀ ਹੋਈ ਸੀ ਜਿਸ ਦਾ ਇਕ ਲੜਕਾ ਵੀ ਹੈ ¦ਮੋਨਿਕਾ ਦੇ ਭਰਾ ਬਲਕਾਰ ਰਾਮ ਬਾਲੀ ਨੇ ਪੁਲਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਉਸ ਦੀ ਭੈਣ ਦੇ ਪਤੀ ਬਲਰਾਜ ਕੁਮਾਰ ਪੁੱਤਰ ਅਜੀਤ ਰਾਮ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਸਨ ਜੋ ਕਿ ਰਿਸ਼ਤੇ ਵਿੱਚ ਕਾਤਲ ਦੀ ਭਰਜਾਈ ਲੱਗਦੀ ਹੈ । ਜਿਸ ਕਾਰਨ ਬਲਰਾਜ ਨੇ ਉਨ੍ਹਾਂ ਦੀ ਭੈਣ ਦਾ ਕਤਲ ਰੱਸੀ ਨਾਲ ਗਲਾ ਘੁੱਟ ਕੇ ਕਰ ਦਿੱਤਾ ਹੈ।ਪੁਲਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਥਾਣਾ ਬੰਗਾ ਸਦਰ ਦੇ ਮੁਖੀ ਸਬ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਣਦੀ ਧਾਰਾ 302 ਤਹਿਤ ਪਰਚਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ¦ 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...