Saturday, June 12, 2021

ਸਮਾਜਿਕ ਸੰਘਰਸ਼ ਪਾਰਟੀ ਨੇ ਵਜਾਇਆ ਚੁਣਾਵੀ ਬਿਗਲ ;7, ਉਮੀਦਵਾਰਾਂ ਦੇ ਨਾਂ ਐਲਾਨੇ :

ਬੰਗਾ12 ਜੂਨ (ਮਨਜਿੰਦਰ ਸਿੰਘ ):- ਸਮਾਜਿਕ ਸੰਘਰਸ਼ ਪਾਰਟੀ ਪੰਜਾਬ  ਦੀ ਸਮੂਹ ਕਾਰਜਕਾਰਨੀ ਦੀ ਇੱਕ ਵਿਸ਼ੇਸ਼ ਮੀਟਿੰਗ ਬੰਗਾ ਵਿਖੇ ਇੰਜ: ਮਹਿੰਦਰ ਸਿੰਘ  ਹੀਰ ਪੰਜਾਬ ਪ੍ਰਧਾਨ ਅਤੇ ਸੰਸਥਾਪਕ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਵਿੰਦਰ ਕੌਰ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਲਗਭਗ 1 ਸਾਲ 3 ਮਹੀਨੇ ਤੋਂ ਮਹਾਂਮਾਰੀ ਕਰੋਨਾ ਕਰਕੇ ਲੌਕਡਾਊਨ  ਦੀ ਨਾਜ਼ਕ ਸਥਿਤੀ ਵਿਚ ਵਰਕਰਾਂ ਨੇ ਜਿਸ ਢੰਗ ਨਾਲ ਵਿਅਕਤੀਗਤ ਸੰਪਰਕ ਕਰਕੇ ਮੈਂਬਰਸ਼ਿਪ ਬਣਾਉਣ ਅਤੇ  ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣ ਦੀ ਮੁਹਿੰਮ ਨੂੰ ਲਗਾਤਾਰ ਚਾਲੂ ਰੱਖਣ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਹੈ ਵਰਕਰਾਂ ਦੇ ਦ੍ਰਿੜ ਇਰਾਦੇ 2022 ਦੀਆਂ ਵਿਧਾਨ ਸਭਾ  ਦੀਆਂ ਚੋਣਾਂ ਵਿੱਚ ਪਾਰਟੀ ਨੂੰ ਜਿੱਤ ਵੱਲ ਵਧਾਉਣਗੇ । ਇਸ ਮੌਕੇ ਪੰਜਾਬ ਦੀ ਕਾਰਜਕਾਰਨੀ ਕੋਰ ਕਮੇਟੀ ਦੇ ਫੈਸਲੇ ਅਨੁਸਾਰ ਸਮੂਹ ਆਗੂਆਂ ਦੀ ਹਾਜ਼ਰੀ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਦੇਸ ਰਾਜ ਮੱਲ ਨੂੰ ਜਲੰਧਰ ਪਾਰਲੀਮੈਂਟਰੀ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਪ੍ਰਿੰਸ (ਪ੍ਰਧਾਨ ਯੂਥ ਵਿੰਗ ਪੰਜਾਬ ) ਨੂੰ ਹੁਸ਼ਿਆਰਪੁਰ ਪਾਰਲੀਮੈਂਟਰੀ ਹਲਕੇ ਦਾ ਇੰਚਾਰਜ ਬਣਾਏ ਗਏ ।  ਹਰਵਿੰਦਰ ਕੌਰ ਰਾਸ਼ਟਰੀ ਪ੍ਰਧਾਨ ਨੂੰ ਫਿਲੌਰ ਹਲਕੇ ਤੋਂ ,  ਸਿੰਦਰਪਾਲ  ਨੂੰ ਪਟਿਆਲਾ ਅਰਬਨ ਤੋਂ ,  ਹਰਪ੍ਰੀਤ ਕੌਰ ਨੂੰ ਪਟਿਆਲਾ (ਰੂਰਲ) ਤੋਂ , ਕੁਲਵੰਤ ਸਿੰਘ ਚੌਹਾਨ ਨੂੰ ਫਤਹਿਗੜ੍ਹ ਚੂੜੀਆਂ ਤੋਂ , ਤੀਰਥ ਤੋਗੜੀਆ ਨੂੰ ਮਾਨਸਾ ਤੋਂ , ਰਾਜਵਿੰਦਰ ਕੌਰ ਨੂੰ ਗਿੱਲ ਹਲਕੇ ਤੋਂ , ਅਮਰ ਸਿੰਘ ਬਰਨਾਲਾ ਨੂੰ ਭਦੌੜ ਹਲਕੇ ਤੋਂ 2022 ਦੀਆ ਚੋਣਾਂ ਵਿੱਚ  ਐਮ ਐਲ ਏ ਦੇ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ ।   ਇਸ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਬਿਨਾਂ ਜ਼ਿਲਾ ਪ੍ਰਧਾਨ ਤੇ ਹਲਕਾ ਇੰਚਾਰਜ ਗੁਰਦਿਆਲ ਸਿੰਘ ਰਿਟਾਇਰਡ ਐਸ ਡੀ ਓ ,  ਕੁਲਵੰਤ ਸਿੰਘ ਚੌਹਾਨ , ਰਜਿੰਦਰ ਦੇਵਰੀਆ , ਹਰਚੰਦ ਜਖਵਾਲੀ , ਹਰਦਿਆਲ ਸਿੰਘ ਕੌੜਾ , ਸੁੱਖਵਿੰਦਰ ਲਾਲ , ਰਾਜਵਿੰਦਰ ਕੌਰ , ਮਾਸਟਰ ਸੁੱਚਾ ਰਾਮ ਆਦਿ ਵੀ ਹਾਜਰ ਸਨ । 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...