ਰੋਟਰੀ ਕਲੱਬ ਬੰਗਾ ਦੀ ਟੀਮ ਵੱਲੋਂ ਅੱਜ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੰਗਾ ਦੇ ਸਮਾਜ ਸੇਵਕ ਰੋਟੇਰੀਅਨ ਦਿਲਬਾਗ ਸਿੰਘ ਬਾਗੀ ਨੂੰ ਸਰਬਸੰਮਤੀ ਨਾਲ ਰੋਟਰੀ ਕਲੱਬ ਬੰਗਾ ਦਾ ਪ੍ਰਧਾਨ ਨਿਯੁਕਤ ਕਰਨ ਉਪਰੰਤ ਸਨਮਾਨਤ ਕੀਤਾ ਗਿਆ।ਇਸ ਮੌਕੇ ਨਵ ਨਿਯੁਕਤ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਆਪਣੀ ਟੀਮ ਦਾ ਐਲਾਨ ਕੀਤਾ ਜਿਸ ਅਨੁਸਾਰ ਰੋਟ: ਰੁਪੇਸ਼ ਕੁਮਾਰ ਸੈਕਟਰੀ,ਰੋਟ: ਪ੍ਰਿੰਸਿਪਲ ਡਾ ਗੁਰਜੰਟ ਸਿੰਘ ਫਾਈਨੈਂਸ ਸੈਕਟਰੀ ਰੋਟ: ਪਰਵੀਨ ਕੁਮਾਰ ਵਾਈਸ ਪ੍ਰਧਾਨ ਨਿਯੁਕਤ ਕੀਤੇ ਗਏ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਰੌਟਰੀ ਕਲੱਬ ਇਕ ਇੰਟਰਨੈਸ਼ਨਲ ਸੰਸਥਾ ਹੈ ਜਿਸ ਦਾ ਸਾਲ 1 ਜੁਲਾਈ ਤੋਂ ਸ਼ੁਰੂ ਹੁੰਦਾ ਹੈ ਅਤੇ ਕਲੱਬ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਦਾ ਹੈ ਸਮੇਂ ਅਤੇ ਸਮਾਜ ਦੀ ਲੋੜ ਅਨੁਸਾਰ ਪ੍ਰਾਜੈਕਟ ਕੀਤੇ ਜਾਂਦੇ ਹਨ ।ਜਿਵੇਂ ਕਿ ਕੋਈ ਵਿਅਕਤੀ ਸੀਰੀਅਸ ਬੀਮਾਰ ਹੈ ਉਸ ਦੀ ਜਾਨ ਬਚਾਉਣ ਲਈ ਖਰਚਾ ਕੀਤਾ ਜਾਂਦਾ ਹੈ, ਹੋਣਹਾਰ ਗ਼ਰੀਬ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕੀਤੀ ਜਾਂਦੀ ਹੈ, ਗਰੀਬ ਲਡ਼ਕੀ ਦੇ ਵਿਆਹ ਵਿੱਚ ਮੱਦਦ ਕੀਤੀ ਜਾਂਦੀ ਹੈ, ਮੈਡੀਕਲ ਕੈਂਪ, ਬਲੱਡ ਡੋਨੇਸ਼ਨ ਕੈਂਪ, ਅਵੇਅਰਨੈੱਸ ਕੈਂਪ ਆਦਿ ਅਨੇਕਾਂ ਤਰ੍ਹਾਂ ਦੇ ਪ੍ਰੋਜੈਕਟ ਲਾਏ ਜਾਂਦੇ ਹਨ ।ਉਨ੍ਹਾਂ ਦੱਸਿਆ ਕਿ ਪੋਲੀਓ ਦੇ ਖਾਤਮੇ ਵਿਚ ਰੋਟਰੀ ਕਲੱਬ ਦਾ ਵੱਡਾ ਯੋਗਦਾਨ ਹੈ ਤੇ ਕੋਵਿੱਡ 19 ਦੌਰਾਨ ਉਹਨਾਂ ਨੇ ਲੋੜਵੰਦਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਵਿੱਚ ਯੋਗਦਾਨ ਪਾਇਆ ਹੈ ਅਤੇ ਅੱਗੋਂ ਵੀ ਪਾਉਂਦੇ ਰਹਿਣਗੇ¦ਇਸ ਮੌਕੇ ਰੋਟ: ਸੁਰਿੰਦਰਪਾਲ ਸਾਬਕਾ ਪ੍ਰਧਾਨ ,ਰਾਜ ਕੁਮਾਰ ਸਾਬਕਾ ਪ੍ਰਧਾਨ ਮਨਜੀਤ ਕੁਮਾਰ ਸੋਨੂੰ ਸਾਬਕਾ ਪ੍ਰਧਾਨ, ਮਾਸਟਰ ਸੁਰਜੀਤ ਸਿੰਘ ਬਾਂਸਲ ਸਾਬਕਾ ਪ੍ਰਧਾਨ ,ਰਾਜ ਕੁਮਾਰ ਭਮਰਾ, ਭੁਪਿੰਦਰ ਸਿੰਘ ,ਐਡਵੋਕੇਟ ਅਨਿਲ ਕਟਾਰੀਆ, ਗੁਰਨਰਿੰਦਰ ਸਿੰਘ, ਤੇਜਿੰਦਰ ਸਿੰਘ, ਇੰਦਰਜੀਤ ਸਿੰਘ, ਸੰਦੀਪ ਕੁਮਾਰ ਸੋਨੂੰ ,ਹਰਸ਼ ਸ਼ਰਮਾ,ਡਾ ਪ੍ਰਿਤਪਾਲ ਸਿੰਘ' ਅਮਰਦੀਪ ਬੰਗਾ ਆਦਿ ਵੀ ਹਾਜ਼ਰ ਸਨ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment