ਬੰਗਾ 6ਜੁਲਾਈ (ਮਨਜਿੰਦਰ ਸਿੰਘ )
ਮਿਊਂਸਿਪਲ ਕਰਮਚਾਰੀਆਂ ਦੀ ਲੰਬਾ ਸਮਾਂ ਹੜਤਾਲ ਹੋਣ ਕਾਰਨ ਸੜਕਾਂ, ਗਲੀਆਂ, ਮੁਹੱਲਿਆਂ ਵਿੱਚ ਕੂੜੇ ਦੇ ਬੜੇ ਬੜੇ ਢੇਰ ਲੱਗ ਗਏ ਸਨ। ਜਿਉਂ ਹੀ ਹੜਤਾਲ ਖਤਮ ਹੋਈ ਸਫਾਈ ਕਰਮਚਾਰੀਆਂ ਵਲੋਂ ਕੂੜਾ ਚੁੱਕਣ ਦਾ ਕੰਮ ਆਰੰਭ ਕੀਤਾ ਗਿਆ। ਰਾਤ ਕਰੀਬ 9 ਵਜੇ ਵੀ ਸਫਾਈ ਕਰਮਚਾਰੀ ਕੂੜਾ ਲਿਫਟਿੰਗ ਦਾ ਕੰਮ ਕਰ ਰਹੇ ਸਨ। ਇਸ ਮੌਕੇ ਵਿਸ਼ਾਲ ਘਈ ਸੁਪਰਵਾਈਜਰ ਨੇ ਗੱਲਬਾਤ ਕਰਦਿਆਂ ਦੱਸਿਆ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬੂਟਾ ਅਟਵਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡੰਪਾਂ ਤੋਂ ਕੂੜਾ ਰਾਤ ਦੇ ਸਮੇਂ ਚੁਕਿਆ ਜਾ ਰਿਹਾ ਹੈ ਤਾਂ ਕਿ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ। ਉਹਨਾਂ ਕਿਹਾ ਕਿ ਡੰਪਾਂ ਤੇ ਕੂੜਾ ਲੰਬਾ ਸਮਾਂ ਪਿਆ ਰਿਹਾ ਜਿਸ ਨਾਲ ਇਸ ਵਿਚੋਂ ਬਦਬੂ ਬਹੁਤ ਆ ਰਹੀ ਹੈ। ਆਲੇ ਦੁਆਲੇ ਰਹਿ ਰਹੇ ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਦੇਰ ਰਾਤ ਤੱਕ ਕੂੜਾ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਇਸ ਵੇਲੇ ਆਪਣੇ ਆਪਣੇ ਘਰਾਂ ਵਿੱਚ ਪੱਖਿਆਂ ਕੂਲਰਾਂ ਤੇ ਏਸੀ ਰੂਮਾਂ ਵਿੱਚ ਬੈਠੇ ਆਰਾਮ ਕਰ ਰਹੇ ਹਨ ਜਦਕਿ ਸਫਾਈ ਕਰਮਚਾਰੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਕੰਮ ਵਿੱਚ ਲੱਗੇ ਹੋਏ ਹਨ। ਸਰਕਾਰਾਂ ਨੂੰ ਇਹਨਾਂ ਦੀ ਭਲਾਈ ਬਾਰੇ ਜਰੂਰ ਸੋਚਣਾ ਚਾਹੀਦਾ ਹੈ। ਇਸ ਮੌਕੇ ਨਵਦੀਪ ਘਈ, ਦੀਪ ਰਾਜ ਅਟਵਾਲ, ਅਮਰਜੀਤ, ਰੋਹਿਤ ਘਈ, ਪੰਕਿਜ ਕੁਮਾਰ, ਮਨੀ ਕੁਮਾਰ, ਰਵੀ ਕੁਮਾਰ, ਲੱਕੀ, ਸੰਜੀਵ ਕੁਮਾਰ, ਰਾਜ ਕੁਮਾਰ, ਜਸਵਿੰਦਰ, ਮਨੀਰ ਆਦਿ ਹਾਜਰ ਸਨ।
No comments:
Post a Comment