ਬੰਗਾ ਵਿਖੇ ਗੱਲਬਾਤ ਕਰਦੇ ਹੋਏ ਕੌਂਸਲਰ ਜਸਵਿੰਦਰ ਸਿੰਘ ਮਾਨ, ਕੌਂਸਲਰ ਜੀਤ ਸਿੰਘ ਭਾਟੀਆ ਅਤੇ ਉਪ ਪ੍ਰਧਾਨ ਜਤਿੰਦਰ ਸਿੰਘ ਮਾਨ
ਬੰਗਾ, 6 ਜੁਲਾਈ (ਮਨਜਿੰਦਰ ਸਿੰਘ )
ਬੰਗਾ ਤਹਿਸੀਲ ਵਿੱਚ ਪਟਵਾਰੀਆਂ ਦੀ ਘਾਟ ਕਾਰਨ ਆਮ ਪਬਲਿਕ ਨੂੰ ਬਹੁਤ ਹੀ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਸ਼ਬਦ ਜਸਵਿੰਦਰ ਸਿੰਘ ਮਾਨ ਕੌਂਸਲਰ, ਜੀਤ ਸਿੰਘ ਭਾਟੀਆ ਕੌਂਸਲਰ, ਅਤੇ ਜਤਿੰਦਰ ਸਿੰਘ ਮਾਨ ਉਪ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਨੇ ਬੰਗਾ ਵਿਖੇ ਵਿਸ਼ੇਸ਼ ਮੁਲਾਕਾਤ ਦੌਰਾਨ ਕਹੇ ਉਹਨਾਂ ਕਿਹਾ ਕਿ ਬੰਗਾ ਪਟਵਾਰ ਸਰਕਲ ਕਾਫ਼ੀ ਵੱਡਾ ਹੈ, ਪਰ ਇਥੇ ਪਟਵਾਰੀਆਂ ਦੀ ਗਿਣਤੀ ਬਹੁਤ ਘੱਟ ਹੈ, ਮੌਜੂਦਾ ਪਟਵਾਰੀਆਂ ਨੂੰ ਤਹਿ ਸੀਮਾ ਤੋਂ ਜਿਆਦਾ ਪਿੰਡ ਦੇ ਕੇ ਉਹਨਾਂ ਤੇ ਵਾਧੂ ਭਾਰ ਪਾਇਆ ਗਿਆ ਹੈ, ਜਿਸਦਾ ਕੇ ਪਟਵਾਰੀਆਂ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ,ਉਹਨਾਂ ਵਲੋਂ ਕੰਮ ਛੱਡ ਕੇ ਵਿਰੋਧ ਵੀ ਜਤਾਇਆ ਜਾ ਰਿਹਾ ਹੈ, ਇਸਦਾ ਖਮਿਆਜ਼ਾ ਆਮ ਪਬਲਿਕ ਭੁਗਤ ਰਹੀ ਹੈ, ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਪਟਵਾਰੀਆਂ ਦੀ ਭਰਤੀ ਕਰਨੀ ਚਾਹੀਦੀ ਹੈ
No comments:
Post a Comment