ਬੰਗਾ21, ਜੁਲਾਈ( ਮਨਜਿੰਦਰ ਸਿੰਘ)
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹੈੱਡਕੁਆਰਟਰ ਨਵਾਂ ਸ਼ਹਿਰ ਵਿੱਚ ਆਪਣਾ ਨਾਂ ਬਣਾਉਣ ਤੋਂ ਬਾਅਦ ਮਸ਼ਹੂਰ ਫਾਸਟ ਫੂਡ ਕਲਿਆਣਸ ਹੰਗਰ ਬ੍ਰੇਕ ਆਊਟ ਨੇ ਆਪਣਾ ਦੂਸਰਾ ਯੂਨਿਟ ਬੰਗਾ ਵਿਚ ਖੋਲ੍ਹ ਦਿੱਤਾ ਹੈ।ਜਿਸ ਦਾ ਉਦਘਾਟਨ ਅੱਜ ਬੰਗਾ ਦੇ ਉੱਘੇ ਸਮਾਜ ਸੇਵਕ ਅਤੇ ਲਾਇਨਜ਼ ਕਲੱਬ ਬੰਗਾ ਨਿਸਚੇ ਤੋਂ ਉਚੇਚੇ ਤੌਰ ਤੇ ਪਹੁੰਚੇ ਗੁਲਸ਼ਨ ਕੁਮਾਰ ਵੱਲੋਂ ਕੀਤਾ ਗਿਆ ।ਇਸ ਮੌਕੇ ਗੁਲਸ਼ਨ ਕੁਮਾਰ ਨੇ ਕਲਿਆਣਸ ਹੰਗਰੀ ਬ੍ਰੇਕਆਊਟ ਦੇ ਪ੍ਰਮੋਟਰ ਸੁਖਵਿੰਦਰ ਸ਼ਿਆਨ ਅਤੇ ਅਜੇ ਕਲਿਆਣ ਨੂੰ ਵਧਾਈ ਦਿੱਤੀ ਅਤੇ ਬੰਗਾ ਨਿਵਾਸੀਆਂ ਨੂੰ ਇਨ੍ਹਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। (ਉਦਘਾਟਨ ਮੌਕੇ ਕਲਿਆਣਸ ਹੰਗਰ ਬ੍ਰੇਕਆਊਟ ਫਾਸਟ ਫੂਡ ਦੀ ਟੀਮ ਅਤੇ ਪਹੁੰਚੇ ਹੋਏ ਮਹਿਮਾਨ)
ਇਸ ਮੌਕੇ ਸੁਖਵਿੰਦਰ ਸਿਆਨ ਅਤੇ ਅਜੇ ਕਲਿਆਣ ਨੇ ਮੁੱਖ ਮਹਿਮਾਨ ਗੁਲਸ਼ਨ ਕੁਮਾਰ ਅਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਫਾਸਟ ਫੂਡ ਉਤਪਾਦ ਕੁਆਲਿਟੀ ਅਤੇ ਸਵਾਦ ਪੱਖੋਂ ਉੱਤਮ ਹੋਣਗੇ।ਇਸ ਮੌਕੇ ਡਾ ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਬੰਗਾ, ਡਾ ਬਿੰਦੂ,ਡਾ ਪੰਕਜ, ਵਿਸ਼ਾਲ ਚੋਪੜਾ ,ਓਮ ਪ੍ਰਕਾਸ਼ ,ਰੂਪ ਲਾਲ ਆਦਿ ਹਾਜ਼ਰ ਸਨ ।
No comments:
Post a Comment