Thursday, July 8, 2021

ਗੰਨਾ ਖੋਜ ਕੇਂਦਰ ਵੱਲੋਂ ਟਿਊਬ ਕਲਚਰ ਬੀਜ ਦਾ ਸਰਵੇਖਣ :

ਨਵਾਂਸ਼ਹਿਰ  /ਬੰਗਾ 8,ਜੁਲਾਈ( ਮਨਜਿੰਦਰ ਸਿੰਘ) 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੰਨਾ ਖੋਜ ਕੇਂਦਰ ਤੋਂ ਡਾ ਗੁਲਜ਼ਾਰ ਸਿੰਘ ਸੰਘੇੜਾ ਵੱੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸ਼ੂਗਰ ਫੈੱਡ ਦੇ ਮੈਨੇਜਿੰਗ  ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਪਿੰਡ ਬੀਰੋਵਾਲ, ਛੋਕਰਾਂ ,ਪੁੰਨੂਮਜਾਰਾ,ਸਕੋਹਪੁਰ ਧਰਮਕੋਟ, ਫਾਂਬੜਾ , ਹੰਸਰੋ ਅਮਰਗੜ੍ਹ ਆਦਿ ਵਿਖੇ ਨਵਾਂਸ਼ਹਿਰ ਖੰਡ ਮਿੱਲ ਵੱਲੋਂ ਟਿਸ਼ੂ ਕਲਚਰ ਬਰੀਡਰ ਸੀਡ, ਸੀਡ ਸੈਂਪਲਿੰਗ ਦੀਆਂ ਬਿਜਾਈਆਂ ਹੋਈਆਂ ਕਿਸਮਾਂ ਦਾ ਸਰਵੇਖਣ ਕੀਤਾ ਗਿਆ।  ਇਸ ਮੌਕੇ ਗੱਲਬਾਤ ਕਰਦਿਆਂ ਡਾ ਸੰਘੇੜਾ ਨੇ ਕਿਹਾ ਕਿ ਪੱਤਝੜ ਦੀ ਰੁੱਤ ਦੀ ਬਿਜਾਈ ਲਈ ਜੋ ਗੰਨੇ ਦਾ ਬੀਜ  ਪ੍ਰਾਪਤ ਕਰਨਾ ਹੈ ਉਹ ਆਗ ਦੇ ਗੰਡੂਏ ਰਹਿਤ ਤਣਾ  ਦੇ ਛੇਦਕ ਅਤੇ ਰੱਤਾ ਰੋਗ ਤੋਂ ਮੁਕਤ ਹੋਣਾ  ਚਾਹੀਦਾ ਹੈ। ਉਨ੍ਹਾਂ ਵੱਲੋਂ ਨਵਾਂਸ਼ਹਿਰ ਮਿੱਲ ਦੀਆ ਨਰਸਰੀਆਂ   ਵੱਲੋਂ ਤਿਆਰ ਬੀਜ ਦੇ ਬਿਮਾਰੀ ਰਹਿਤ ਅਤੇ ਉੱਤਮ ਕੁਆਲਟੀ ਦਾ ਹੋਣ ਤੇ ਜਨਰਲ ਮੈਨੇਜਰ ਗਰੀਸ ਸ਼ੁਕਲਾ ਅਤੇ ਮੁੱਖ ਗੰਨਾ ਅਫਸਰ ਹਰਪਾਲ ਸਿੰਘ ਕਲੇਰ  ਦੇ ਕੰਮ ਦੀ ਸ਼ਲਾਘਾ ਵੀ ਕੀਤੀ।  ਲੁਧਿਆਣਾ ਯੂਨੀਵਰਸਿਟੀ ਦੇ  ਕਪੂਰਥਲਾ ਰਿਸਰਚ ਸੈਂਟਰ  ਤੋਂ ਆਏ ਗੰਨਾ ਬੀਮਾਰੀਆਂ ਦੇ ਮਾਹਰ ਡਾ ਅਨੁਰਾਧਾ ਅਤੇ ਡਾ ਰਾਜਿੰਦਰ ਕੁਮਾਰ   ਵੱਲੋਂ ਗੰਨੇ ਦੀ ਫਸਲ ਨੂੰ ਲੱਗਣ ਵਾਲੇ ਰੋਗਾਂ ਸਬੰਧੀ ਵਿਚਾਰ ਸਾਂਝੇ ਕੀਤੇ ।ਇਸ ਮੌਕੇ ਜਨਰਲ ਮੈਨੇਜਰ ਗਰੀਸ ਚੰਦਰ ਸ਼ੁਕਲਾ ਸ਼ੂਗਰ ਮਿਲਜ਼ ਨਵਾਂਸ਼ਹਿਰ,ਨੋਡਲ ਅਫਸਰ ਅਤੇ ਮੁੱਖ ਗੰਨਾ ਵਿਕਾਸ ਅਫਸਰ ਵਿਕਰਮਜੀਤ ਸਿੰਘ ਖਹਿਰਾ ਖੰਡ ਮਿੱਲ ਅਜਨਾਲਾ  , ਮੁੱਖ ਗੰਨਾਵਿਕਾਸ ਅਫਸਰ ਹਰਪਾਲ ਸਿੰਘ, ਉਪ  ਗੰਨਾ ਵਿਕਾਸ ਅਫਸਰ ਹਰਪਿੰਦਰ ਸਿੰਘ ਝਿੰਗੜਾਂ, ਮੁੱਖ ਗੰਨਾ ਵਿਕਾਸ ਅਫਸਰ ਪਵਿੱਤਰ ਸਿੰਘ ਗੁਰਦਾਸਪੁਰ ਇੰਸਪੈਕਟਰ ਮੇਹਰਦਾਸ  ਬਲਾਚੌਰ, ਇੰਸਪੈਕਟਰ ਭਾਗ ਸਿੰਘ,ਅਮਰਜੀਤ ਸਿੰਘ ਕਰਨਾਣਾ ਸਰਕਲ ਅਫ਼ਸਰ ,ਜਸਪਾਲ ਸਿੰਘ ਜਾਡਲੀ ਆਦਿ ਹਾਜ਼ਰ ਸਨ  ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...