Wednesday, July 28, 2021

ਬਾਗਬਾਨੀ ਵਿਭਾਗ ਪੰਜਾਬ ਵੱਲੋਂ ਫਲਾਂ ਦੇ ਬੀਜ ਬਾਲ ਵੰਡਣਾ ਸ਼ਲਾਘਾਯੋਗ ਉਪਰਾਲਾ - ਬਲਦੀਸ਼ ਕੌਰ

ਬੰਗਾ,28 ਜੁਲਾਈ (ਮਨਜਿੰਦਰ ਸਿੰਘ )
ਫਲ ਸੰਤੁਲਿਤ ਖ਼ੁਰਾਕ ਦਾ ਅਹਿਮ ਹਿੱਸਾ ਹਨ ਇਸ ਲਈ ਫ਼ਲਾਂ ਦੇ ਰੁੱਖਾਂ ਨੂੰ ਆਸਾਨੀ ਨਾਲ ਬੀਜਣ ਲਈ ਪੰਜਾਬ ਬਾਗਬਾਨੀ ਵਿਭਾਗ ਵੱਲੋਂ ਸ਼ੁੱਧ ਫਲਾਂ ਦੇ 2.5 ਲੱਖ ਬੀਜ ਬਾਲ ਤਿਆਰ ਕੀਤੇ ਗਏ ਹਨ ਜਿਨ੍ਹਾਂ ਨੂੰ ਬੀਜਣਾ ਬਹੁਤ ਹੀ ਸੁਖਾਲਾ ਹੈ । ਜਿਸ ਵਿੱਚੋਂ 2000 ਬੀਜ ਬਾਲ  ਬੰਗਾ ਤਹਿਸੀਲ ਵਿਚ ਵੰਡੇ ਜਾਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਬੰਗਾ ਨੇ ਪਿੰਡ ਪੂੰਨੀਆ ਵਿਖੇ ,ਮੈਡਮ ਬਲਦੀਸ਼ ਕੌਰ ਪ੍ਰਧਾਨ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਬੀਜ ਬਾਲ  ਵੰਡਣ ਮੌਕੇ ਕੀਤਾ।ਇਸ ਮੌਕੇ ਪਿੰਡ ਵਾਸੀਆਂ ਦੀ ਮੱਦਦ ਨਾਲ ਬੀਜ ਬਾਲ   ਬੀਜੇ  ਵੀ ਗਏ ।ਇਸ ਮੌਕੇ ਆਸ  ਸੋਸ਼ਲ ਵੈੱਲਫੇਅਰ ਸੁਸਾਇਟੀ ਬਲਾਕ ਬੰਗਾ ਦੇ ਪ੍ਰਧਾਨ ਮੈਡਮ ਬਲਦੀਸ਼  ਕੌਰ ਨੇ ਕਿਹਾ ਕੇ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਇਹ ਬੀਜਾਂ ਦੇ ਬਾਲ ਮੁਫ਼ਤ  ਵੰਡਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ । ਇਹ ਬੀਜ ਜ਼ਹਿਰ ਰਹਿਤ ਸ਼ੁੱਧ ਹਨ ਅਤੇ ਇਨ੍ਹਾਂ ਨੂੰ ਬੀਜਣਾ ਬਹੁਤ ਹੀ ਸੁਖਾਲਾ ਹੈ । ਇਸ ਮੌਕੇ ਸਰਪੰਚ ਰੇਸ਼ਮ ਸਿੰਘ, ਇੰਸਪੈਕਟਰ ਹਰਦੀਪ ਸਿੰਘ ਅਤੇ ਪਿੰਡ ਨਿਵਾਸੀ ਹਾਜ਼ਰ ਸਨ।        

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...